ਭਦੌੜ | |
---|---|
ਸ਼ਹਿਰ | |
ਦੇਸ਼ | ![]() |
ਰਾਜ | ਪੰਜਾਬ |
ਜ਼ਿਲ੍ਹਾ | ਬਰਨਾਲਾ |
ਉੱਚਾਈ | 219 m (719 ft) |
ਆਬਾਦੀ (2001) | |
• ਕੁੱਲ | 16,818 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• ਸਥਾਨਕ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਬਰਨਾਲਾ |
ਭਦੌੜ ਭਾਰਤੀ ਪੰਜਾਬ (ਭਾਰਤ) ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਸ਼ਹਿਰ ਹੈ। ਭਦੌੜ ਦੀ ਕੁੱਲ ਆਬਾਦੀ 16,818 ਹੈ। ਇਸ ਪਿੰਡ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਵਸਦੇ ਹਨ ਪਰ ਰਾਮਗੜ੍ਹੀਆ ਭਾਈਚਾਰੇ ਦੇ ਮਠਾੜੂ ਗੋਤ ਦੇ ਪਰਿਵਾਰ ਜ਼ਿਆਦਾ ਹਨ। ਪਿੰਡ ਦੇ ਵਧੇਰੇ ਪਰਿਵਾਰ ਕੈਨੇਡਾ ਅਤੇ ਅਮਰੀਕਾ ਵਿੱਚ ਵਸੇ ਹੋਏ ਹਨ।[1]
ਕਿਲ੍ਹਾ ਭਦੌੜ ਫੂਲਕੀਆਂ ਪਰਵਾਰ ਦੇ ਪੁਰਖੇ ਰਾਮਾ ਦੁਆਰਾ ਉਸਾਰਿਆ ਗਿਆ ਸੀ।ਇਹ ਪਰਵਾਰ ਦੀ ਵਿਰਾਸਤ ਤੇ ਰਿਹਾਇਸ਼ ਸੀ। ਬਾਬਾ ਆਲਾ ਸਿੰਘ [2]ਨੇ 1722 ਨੂੰ ਆਪਣੇ ਭਰਾ ਦੂਨਾਂ ਨੂੰ ਸੌਂਪ ਕੇ ਆਪਣੀ ਵੱਖਰੀ ਪਟਿਆਲ਼ਾ ਰਿਆਸਤ ਕਾਇਮ ਕਰ ਲਈ। 1858 ਤੱਕ ਭਦੌੜ ਦੀ ਜਗੀਰ ਪਟਿਆਲ਼ਾ ਰਿਆਸਤ ਤੋਂ ਸੁਤੰਤਰ ਰਹੀ । 1858 ਵਿੱਚ ਅੰਗਰੇਜ਼ਾਂ ਨੇ ਭਦੌੜ ਦੀ ਜਗੀਰ ਨੂੰ ਪਟਿਆਲ਼ਾ ਰਾਜੇ ਨੂੰ 1857 ਦੇ ਇਨਕਲਾਬ ਸਮੇਂ ਮੱਦਦ ਕਰਨ ਦੇ ਇਵਜ਼ ਵਿੱਚ ਨਜ਼ਰਾਨੇ ਵੱਜੋਂ ਸੌਂਪ ਦਿੱਤਾ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |