ਭਾਰਤ ਦਾ ਮੁੱਖ ਚੋਣ ਕਮਿਸ਼ਨ[1] ਖ਼ੁਦਮੁਖ਼ਤਿਆਰ, ਸੁਤੰਤਰ ਅਤੇ ਸੰਵਿਧਾਨਕ ਸੰਸਥਾ ਹੈ ਜੋ ਕਿ ਗਣਤੰਤਰ ਭਾਰਤ ਦੀਆਂ ਸਾਰੀਆਂ ਚੋਣ ਪ੍ਰੀਕ੍ਰਿਰਿਆਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਹੈ। ਇਸ ਕਮਿਸ਼ਨ ਦੀ 25 ਜਨਵਰੀ 1950 ਨੂੰ ਸਥਾਪਨਾ ਕੀਤੀ ਗਈ। ਇਸ ਦੀ ਯੋਗ ਪ੍ਰਬੰਧ ਹੇਠ ਸਮੇਂ ਅਤੇ ਲੜੀਵਧ ਅਨੁਸਾਰ ਚੋਣਾਂ ਕਰਵਾਈਆਂ ਜਾਂਦੀਆਂ ਹਨ। ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਵਿੱਚ ਸਾਰੀ ਚੋਣ ਪ੍ਰੀਕ੍ਰਿਆ ਇਲੋਕਟ੍ਰੋਨਿਕ ਵੋਟਿੰਗ ਮਸ਼ੀਨ (EVM) ਕੀਤੀ ਜਾਂਦੀ ਹੈ। ਚੋਣ ਕਮਿਸ਼ਨ ਵਿੱਚ ਮੁਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰ ਹੁੰਦੇ ਹਨ। ਦੋ ਚੋਣ ਕਮਿਸ਼ਨਰ ਪਹਿਲੀ ਵਾਰ 16 ਅਕਤੂਬਰ 1989 ਨੂੰ ਨਿਯੁਕਤ ਕੀਤੇ ਗਏ। ਜਿਹਨਾ ਦਾ ਸਮਾਂ ਕਾਲ ਬਹੁਤ ਥੋੜਾ ਸੀ ਸਿਰਫ 1 ਜਨਵਰੀ 1990 ਤੱਕ ਅਤੇ ਫਿਰ 1 ਅਕਤੂਬਰ 1993 ਤੋਂ ਇਸ ਕਮਿਸ਼ਨ ਦੀਆਂ ਸ਼ਕਤੀਆਂ ਵੰਡ ਦਿਤੀਆਂ ਗਈ ਤੋਂ ਕਿ ਬਹੁਮਤ ਨਾਲ ਫੈਸਲਾ ਲਿਆ ਜਾ ਸਕੇ। ਮੁੱਖ ਚੋਣ ਕਮਿਸ਼ਨਰ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਦੋ ਤਿਹਾਈ ਬਹੁਮਤ ਨਾਲ ਆਪਣੇ ਅਹੁਦੇ ਤੋਂ ਬਰਖਾਸਿਤ ਕੀਤਾ ਜਾ ਸਕਦਾ ਹੈ। ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰ ਦੀ ਤਨਖਾਹ ਅਤੇ ਹੋਰ ਭੱਤੇ ਸਪਰੀਮ ਕੋਰਟ ਦੇ ਜੱਜਾ ਦੇ ਬਰਾਬਰ ਹੁੰਦੀ ਹੈ।
ਲੜੀ ਨੰ: | ਨਾਮ | ਚਿੱਤਰ | ਕਦੋਂ ਤੋਂ | ਕਦੋਂ ਤੱਕ | ਵਿਸ਼ੇਸ਼ |
---|---|---|---|---|---|
1 | ਸੁਕੁਮਾਰ ਸੇਨ | ਤਸਵੀਰ:Sukumar sea.jpg | 21 ਮਾਰਚ 1950 | 19 ਦਸੰਬਰ 1958 | -- |
2 | ਕਲਿਆਣ ਸੁੰਦਰਮ | 29 ਦਸੰਬਰ 1958 | 30 ਸਤੰਬਰ 1967 | -- | |
3 | ਐਸ. ਪੀ. ਸੇਨ ਵਰਮਾ | -- | 1 ਅਕਤੂਬਰ 1967 | 30 ਸਤੰਬਰ 1972 | -- |
4 | ਨਗਿੰਦਰ ਸਿੰਘ | -- | 1 ਅਕਤੂਬਰ 1972 | 6 ਫਰਵਰੀ 1973 | -- |
5 | ਟੀ. ਸਵਾਮੀਨਾਥਨ | -- | 7 ਫਰਵਰੀ 1973 | 17 ਜੂਨ 1977 | -- |
6 | ਐਸ. ਐਲ. ਸ਼ਕਧਰ | 18 ਜੂਨ 1977 | 17 ਜੂਨ 1982 | -- | |
7 | ਆਰ. ਕੇ. ਤ੍ਰਿਵੇਦੀ | -- | 18 ਜੂਨ 1982 | 31 ਦਸੰਬਰ 1985 | -- |
8 | ਆਰ. ਵੀ. ਐਸ. ਪੇਰੀ ਸਾਸਤਰੀ | -- | 1 ਜਨਵਰੀ 1986 | 25 ਨਵੰਬਰ 1990 | -- |
9 | ਵੀ. ਐਸ. ਰਾਮਾਦੇਵੀ | ![]() |
26 ਨਵੰਬਰ 1990 | 11 ਦਸੰਬਰ 1990 | ਪਹਿਲੀ ਔਰਤ ਮੁੱਖ ਚੋਣ ਕਮਿਸ਼ਨਰ |
10 | ਟੀ. ਐਨ. ਸੇਸ਼ਨ[2] | ![]() |
12 ਦਸੰਬਰ 1990 | 11 ਦਸੰਬਰ 1996 | ਚੋਣਾਂ 'ਚ ਭ੍ਰਿਸਟਾਚਾਰ ਰੋਕਿਆ ਅਤੇ ਵੋਟਰ ਕਾਰਡ |
11 | ਐਮ. ਐਸ. ਗਿੱਲ | ![]() |
12 ਦਸੰਬਰ 1996 | 12 ਦਸੰਬਰ 2001 | ਵੋਟਰ ਕਾਰਡ ਜਰੁਰੂ |
12 | ਜੇ. ਐਮ. ਲਿੰਗਦੋਹ | 14 ਜੂਨ 2001 | 7 ਫਰਵਰੀ 2004 | -- | |
13 | ਟੀ. ਐਸ. ਕ੍ਰਿਸ਼ਨਾਮੂਰਥੀ | ![]() |
8 ਫਰਵਰੀ 2004 | 15 ਮਈ 2005 | ਚੋਣ ਸੁਧਾਰ ਨੂੰ ਅੱਗੇ |
14 | ਬੀ. ਬੀ. ਟੰਡਨ | ![]() |
16 ਮਈ 2005 | 29 ਜੂਨ 2006 | -- |
15 | ਐਨ. ਗੋਪਾਲਾਸਵਾਮੀ | ![]() |
30 ਜੂਨ 2006 | 20 ਅਪਰੈਲ 2009 | -- |
16 | ਨਵੀਨ ਚਾਵਲਾ | ![]() |
21 ਅਪਰੈਲ 2009 | 29 ਜੁਲਾਈ 2010 | -- |
17 | ਐਸ. ਵਾਈ. ਕੁਰੈਸ਼ੀ | ![]() |
30 ਜੁਲਾਈ 2010 | 10 ਜੂਨ 2012 | -- |
18 | ਵੀ. ਐਸ. ਸੰਪਥ | ![]() |
10 ਜੂਨ 2012 | 15 ਜਨਵਰੀ 2015 | -- |
19 | ਐੱਚ ਐੱਸ ਬ੍ਰਹਮਾ | ![]() |
16 ਜਨਵਰੀ 2015 | 18 ਅਪਰੈਲ 2015 | -- |
20 | ਨਸੀਮ ਜੈਦੀ | ![]() |
19 ਅਪਰੈਲ 2015 | ਹੁਣ ਤੱਕ | -- |
21 | ਅਚਲ ਕੁਮਾਰ ਜੋਤੀ | ![]() |
6 ਜੁਲਾਈ 2017[3] | 22 ਜਨਵਰੀ 2018 | 200 ਦਿਨ |
22 | ਓਮ ਪ੍ਰਕਾਸ਼ ਰਾਵਤ | ![]() |
23 ਜਨਵਰੀ 2018[4] | 1 ਦਸੰਬਰ 2018 | 312 ਦਿਨ |
23 | ਸੁਨੀਲ ਅਰੋੜਾ | ![]() |
2 ਦਸੰਬਰ 2018[5][6] | 12 ਅਪ੍ਰੈਲ 2021 | 2 ਸਾਲ, 131 ਦਿਨ |
24 | ਸੁਸ਼ੀਲ ਚੰਦਰ | ![]() |
13 ਅਪ੍ਰੈਲ 2021[7] | 14 ਮਈ 2022 | 1 ਸਾਲ, 31 ਦਿਨ |
25 | ਰਾਜੀਵ ਕੁਮਾਰ | ![]() |
15 ਮਈ 2022 | ਹੁਣ[8] | 2 ਸਾਲ, 339 ਦਿਨ |