ਭਾਵਨਾ ਪਾਨੀ | |
---|---|
ਜਨਮ | ਮੁੰਬਈ, ਭਾਰਤ |
ਹੋਰ ਨਾਮ | ਭਾਵਨਾ ਪਾਨੀ |
ਪੇਸ਼ਾ | ਅਭਿਨੇਤਰੀ, ਡਾਂਸਰ |
ਸਰਗਰਮੀ ਦੇ ਸਾਲ | 2001–ਮੌਜੂਦ |
ਭਾਵਨਾ ਪਾਨੀ (ਅੰਗਰੇਜ਼ੀ ਵਿੱਚ: Bhavna Pani) ਇੱਕ ਭਾਰਤੀ ਅਭਿਨੇਤਰੀ, ਮਾਡਲ ਅਤੇ ਡਾਂਸਰ ਹੈ। ਉਸਨੂੰ ਕਲਾਸੀਕਲ ਨਾਚ ਰੂਪਾਂ – ਓਡੀਸੀ ਅਤੇ ਕਥਕ ਦੇ ਨਾਲ-ਨਾਲ ਬੈਲੇ ਅਤੇ ਸਮਕਾਲੀ ਆਧੁਨਿਕ ਡਾਂਸ ਵਿੱਚ ਸਿਖਲਾਈ ਮਿਲੀ ਹੈ। ਉਸਨੇ 2001 ਵਿੱਚ 'ਤੇਰੇ ਲੀਏ ਨਾਲ ਫਿਲਮਾਂ ਵਿੱਚ ਡੈਬਿਊ ਕੀਤਾ ਸੀ।[1]
ਭਾਵਨਾ ਪਾਨੀ ਦਾ ਜਨਮ ਅਤੇ ਪਾਲਣ ਪੋਸ਼ਣ ਮੁੰਬਈ, ਭਾਰਤ ਵਿੱਚ ਹੋਇਆ ਸੀ। ਉਹ ਐਡ ਫਿਲਮ ਨਿਰਮਾਤਾ ਉਦੈ ਸ਼ੰਕਰ ਪਾਨੀ ਦੀ ਬੇਟੀ ਹੈ।[2] ਉਸਦੀ ਇੱਕ ਛੋਟੀ ਭੈਣ ਦੇਵਨਾ ਪਾਨੀ ਹੈ ਜੋ ਇੱਕ ਫੈਸ਼ਨ ਡਿਜ਼ਾਈਨਰ ਅਤੇ ਅਭਿਨੇਤਰੀ ਹੈ।[3] ਉਸਨੇ ਮਿਠੀਬਾਈ ਕਾਲਜ, ਮੁੰਬਈ ਤੋਂ ਮਨੋਵਿਗਿਆਨ ਅਤੇ ਫਿਲਾਸਫੀ ਵਿੱਚ ਬੀ.ਏ. ਕੀਤੀ।
ਉਸ ਨੂੰ ਓਡੀਸੀ ਅਤੇ ਕਥਕ ਦੀ ਸਿਖਲਾਈ ਕੇਲੂਚਰਨ ਮਹਾਪਾਤਰਾ ਅਤੇ ਬਿਰਜੂ ਮਹਾਰਾਜ ਦੁਆਰਾ ਦਿੱਤੀ ਗਈ ਹੈ। ਉਸਨੇ ਟੈਰੇਂਸ ਲੁਈਸ ਸਮਕਾਲੀ ਡਾਂਸ ਕੰਪਨੀ ਵਿੱਚ ਸਮਕਾਲੀ ਡਾਂਸ ਸਿੱਖਿਆ ਹੈ ਅਤੇ ਜੈਜ਼ ਅਤੇ ਬੈਲੇ ਵਿੱਚ ਵੀ ਸਿਖਲਾਈ ਪ੍ਰਾਪਤ ਕੀਤੀ ਹੈ।
ਉਸਨੇ 16 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਬਾਲੀਵੁੱਡ ਫਿਲਮ 'ਤੇਰੇ ਲੀਏ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।[4] ਉਦੋਂ ਤੋਂ, ਉਸਨੇ ਪੁਰੀ ਜਗਨਧ ਦੁਆਰਾ ਨਿਰਦੇਸ਼ਤ ਕੰਨੜ ਫਿਲਮ ਯੁਵਰਾਜਾ (2001), ਆਰ. ਸ਼੍ਰੀਨਿਵਾਸ ਦੁਆਰਾ ਨਿਰਦੇਸ਼ਤ ਤੇਲਗੂ ਫਿਲਮ ਨੀਨੂ ਚੂਡਾਕਾ ਨੇਨੁੰਦਲੇਨੂ (2002) ਅਤੇ ਪ੍ਰਿਯਦਰਸ਼ਨ ਦੀ ਮਲਿਆਲਮ ਕਾਮੇਡੀ ਫਿਲਮ ਵੇਟਮ ਸਮੇਤ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਇਹ ਵੀ ਜ਼ਾਹਰ ਕੀਤਾ ਹੈ ਕਿ ਉਸਨੂੰ ਵਧੇਰੇ ਰੋਮਾਂਟਿਕ ਕਾਮੇਡੀ ਫਿਲਮਾਂ ਕਰਨਾ ਪਸੰਦ ਹੈ।
ਉਹ ਦਸ ਸਾਲਾਂ ਤੋਂ ਸਹਾਰਾ ਇੰਡੀਆ ਦੇ ਅਭਿਲਾਸ਼ੀ ਪ੍ਰੋਡਕਸ਼ਨ ਭਾਰਤੀ ਵਿੱਚ ਮੁੱਖ ਡਾਂਸਰ ਵਜੋਂ ਪ੍ਰਦਰਸ਼ਨ ਕਰ ਰਹੀ ਹੈ।[5][6] ਉਸਨੇ ਸੋ ਮਨੀ ਸਾਕਸ ਲਈ ਸਰਬੋਤਮ ਸਹਾਇਕ ਅਭਿਨੇਤਰੀ ਦਾ ਮਹਿੰਦਰਾ ਐਕਸੀਲੈਂਸ ਇਨ ਥੀਏਟਰ ਅਵਾਰਡ ਜਿੱਤਿਆ।[7]