ਮਹਿਫ਼ਲ,(ਉਰਦੂ:محفل) ਉਸ ਸਭਾ ਜਾਂ ਮਨੋਰੰਜਨ ਦੀ ਉਸ ਸ਼ਾਮ ਨੂੰ ਕਹਿੰਦੇ ਹਨ ਜਿਸ ਵਿੱਚ ਕਵਿਤਾ (ਗ਼ਜ਼ਲਾਂ ਅਤੇ ਨਜ਼ਮਾਂ), ਹਿੰਦੁਸਤਾਨੀ ਸ਼ਾਸਤਰੀ ਸੰਗੀਤ ਅਤੇ ਨਾਚ, ਵਰਗੀਆਂ ਕਲਾ ਵਿਧਾਵਾਂ ਦਾ ਪ੍ਰਦਰਸ਼ਨ ਇੱਕ ਛੋਟੇ ਪਰ ਸੰਸਕਾਰੀ/ਸੱਭਿਆਚਾਰੀ ਜਨਸਮੂਹ ਦੇ ਸਾਹਮਣੇ ਕੀਤਾ ਜਾਂਦਾ ਹੈ। ਮਹਿਫ਼ਲ ਦੀ ਪਿੱਠਭੂਮੀ ਅੰਤਰੰਗ ਲੇਕਿਨ ਰਸਮੀ ਹੁੰਦੀ ਹੈ। ਕੁੱਝ ਮਹਿਫ਼ਲਾਂ ਵਿੱਚ ਤਵਾਇਫਾਂ ਦੀ ਸ਼ਿਰਕਤ ਦੇ ਨਾਲ ਸ਼ਰਾਬ ਵੀ ਪਰੋਸੀ ਜਾਂਦੀ ਹੈ।
ਇਤਿਹਾਸਕ ਤੌਰ 'ਤੇ ਮਹਿਫ਼ਲਾਂ ਦਾ ਪ੍ਰਬੰਧ ਮੁਸਲਿਮ ਰਾਜ-ਘਰਾਣੇ ਅਤੇ ਰਈਸਾਂ ਦੇ ਘਰਾਂ ਜਾਂ ਮਹਿਲਾਂ ਵਿੱਚ ਕੀਤਾ ਜਾਂਦਾ ਸੀ ਜੋ ਇਨ੍ਹਾਂ ਸਭਾਵਾਂ ਦੇ ਕਲਾਕਾਰਾਂ ਦੇ ਸਰਪ੍ਰਸਤਾਂ ਵਜੋਂ ਕੰਮ ਕਰਦੇ ਸਨ।[1] ਅੱਜ ਇਸ ਤਰ੍ਹਾਂ ਦੀਆਂ ਮਹਿਫ਼ਲਾਂ ਦਾ ਪ੍ਰਬੰਧ ਬਹੁਤ ਦੁਰਲਭ ਹੈ।
{{cite web}}
: Unknown parameter |dead-url=
ignored (|url-status=
suggested) (help)