ਲੜੀ ਦਾ ਹਿੱਸਾ |
ਮਾਰਕਸਵਾਦ |
---|
ਇਤਿਹਾਸਕ ਪਦਾਰਥਵਾਦ ਦੀ ਮਾਰਕਸੀ ਥਿਊਰੀ ਮਨੁੱਖੀ ਸਮਾਜ ਨੂੰ ਕਿਸੇ ਵੀ ਦਿੱਤੇ ਵੇਲੇ ਤੇ ਬੁਨਿਆਦੀ ਤੌਰ 'ਤੇ ਪਦਾਰਥਿਕ ਹਾਲਤਾਂ—ਦੂਜੇ ਸ਼ਬਦਾਂ ਵਿੱਚ ਉਹ ਰਿਸ਼ਤੇ, ਜੋ ਲੋਕ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਰੋਟੀ, ਕੱਪੜੇ ਅਤੇ ਮਕਾਨ ਵਰਗੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਦੂਜੇ ਨਾਲ ਬਣਾਉਂਦੇ ਹਨ—ਦੁਆਰਾ ਨਿਰਧਾਰਿਤ ਵਜੋਂ ਵੇਖਦਾ ਹੈ।[1] ਕੁੱਲ ਮਿਲਾ ਕੇ, ਮਾਰਕਸ ਅਤੇ ਏਂਗਲਜ਼ ਨੇ ਪੱਛਮੀ ਯੂਰਪ ਵਿੱਚ ਇਨ੍ਹਾਂ ਪਦਾਰਥਿਕ ਹਾਲਤਾਂ ਦੇ ਵਿਕਾਸ ਦੇ ਕਰਮਵਾਰ ਪੰਜ ਪੜਾਵਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ।ਆਪਣੇ ਬਹੁਤ ਸਾਰੇ ਪੈਰੋਕਾਰਾਂ ਦੇ ਉਲਟ, ਮਾਰਕਸ ਨੇ ਇਤਿਹਾਸ ਦੀ ਇੱਕ ਮਾਸਟਰ ਕੁੰਜੀ ਸਿਰਜਣ ਦਾ ਕੋਈ ਦਾਅਵਾ ਪੇਸ਼ ਨਹੀਂ ਕੀਤਾ, ਸਗੋਂ ਉਹ ਆਪਣੇ ਕੰਮ ਨੂੰ ਯੂਰਪ ਦੀਆਂ ਅਸਲ ਹਾਲਤਾਂ, ਦਾ ਇੱਕ ਠੋਸ ਅਧਿਐਨ ਮੰਨਦਾ ਸੀ। ਉਸ ਅਨੁਸਾਰ, ਇਤਿਹਾਸਕ ਭੌਤਿਕਵਾਦ ਲੋਕ ਉੱਤੇ ਕਿਸਮਤ ਦੀ ਥੋਪੀ ਕੋਈ marche generale (ਆਮ ਰਾਹ) ਦੀ ਇਤਿਹਾਸਿਕ-ਦਾਰਸ਼ਨਿਕ ਥਿਊਰੀ, ਭਾਵੇਂ ਇਹ ਕਿਸੇ ਵੀ ਇਤਿਹਾਸਕ ਹਾਲਤਾਂ ਵਿੱਚ ਆਪਣੇ ਆਪ ਨੂੰ ਪਾਏ, ਨਹੀਂ ਹੈ।[2]