ਮਿਆਂਮਾਰ ਇੱਕ ਬਹੁ-ਭਾਸ਼ੀ ਦੇਸ਼ ਹੈ। ਇਸ ਦੇਸ਼ ਵਿੱਚ ਕਨੂੰਨੀ ਤੌਰ ’ਤੇ ਕਿਸੇ ਖਾਸ ਧਰਮ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ, ਪਰੰਤੂ ਬਹੁਗਿਣਤੀ ਦੇ ਅਧਾਰ ’ਤੇ ਬੁੱਧ ਧਰਮ ਨੂੰ ਮਹੱਤਵ ਦਿੱਤਾ ਜਾਂਦਾ ਹੈ। 2014 ਵਿੱਚ ਬਰਮੀ ਸਰਕਾਰ ਵੱਲੋ ਹੋਈ ਮਰਦਮਸ਼ੁਮਾਰੀ ਅਨੁਸਾਰ 88% ਲੋਕ ਬੁੱਧ ਧਰਮ ਨੂੰ ਮੰਨਦੇ ਹਨ ਅਤੇ ਕੁਝ ਲੋਕ ਹੌਲੀ-ਹੌਲੀ ਇਸ ਧਰਮ ਨੂੰ ਅਪਣਾ ਰਹੇ ਹਨ। ਨਵੇਂ ਬਣੇ ਸੰਵਿਧਾਨ ਮੁਤਾਬਿਕ ਲੋਕਾਂ ਨੂੰ ਕੋਈ ਵੀ ਧਰਮ ਮੰਨਣ ਜਾਂ ਨਾ-ਮੰਨਣ ਦੀ ਆਜ਼ਾਦੀ ਹੈ। ਇਸ ਤੋਂ ਇਲਾਵਾ ਹੋਰ ਜਾਤੀ ਸਮੂਹ ਇਸਾਈ ਧਰਮ ਅਤੇ ਇਸਲਾਮ ਨੂੰ ਵੀ ਮੰਨਦੇ ਹਨ। ਮਿਆਂਮਾਰ ਦੀ ਕੁੱਲ ਜਨਸੰਖਿਆ ਦਾ 0.5% ਭਾਗ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾ ਦਾ ਹੈ ਅਤੇ ਇਹ ਲੋਕ ਬਰਮੀ-ਭਾਰਤੀ (ਭਾਰਤ ਤੋਂ ਆ ਕੇ ਵੱਸੇ ਲੋਕ) ਹਨ।
ਧਾਰਮਿਕ ਸਮੂਹ |
ਅਬਾਦੀ % 1973[1] |
ਅਬਾਦੀ % 1983[1] |
ਅਬਾਦੀ % 2014[1] |
---|---|---|---|
ਬੁੱਧ ਧਰਮ | 88.8% | 89.4% | 87.9% |
ਇਸਾਈ ਧਰਮ | 4.6% | 4.9% | 6.2% |
ਇਸਲਾਮ | 3.9% | 3.9% | 4.3% |
ਹਿੰਦੂ ਧਰਮ | 0.4% | 0.5% | 0.5% |
ਕਬਾਇਲੀ ਧਰਮ | 2.2% | 1.2% | 0.8% |
ਹੋਰ ਧਰਮ | 0.1% | 0.1% | 0.2% |
ਕੋਈ ਧਰਮ ਨਹੀਂ | n/a | n/a | 0.1% |
ਮਿਆਂਮਾਰ ਵਿੱਚ 88% ਲੋਕ ਥੇਰਵਾੜਾ ਬੁੱਧ ਧਰਮ ਨੂੰ ਮੰਨਦੇ ਹਨ, ਇਸ ਲਈ ਇਹ ਧਰਮ ਮਿਆਂਮਾਰ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ।[1][2][3] ਬੁੱਧ ਧਰਮ ਦੇ ਭਿਖਸ਼ੂਆਂ ਅਤੇ ਇਸ ਧਰਮ ਉੱਪਰ ਕੀਤੇ ਜਾਂਦੇ ਖਰਚ ਦੇ ਅਨੁਪਾਤ ਵਜੋਂ ਇਹ ਦੇਸ਼ ਬੋਧੀ ਦੇਸ਼ਾਂ ਵਿੱਚੋਂ ਇੱਕ ਹੈ।[4]
ਇਸ ਦੇਸ਼ ਵਿੱਚ ਬਾਮਰ ਲੋਕ, ਸ਼ਾਨ, ਰਾਖੀਨ, ਸੋਮ ਅਤੇ ਕੈਰਨ ਲੋਕ ਵੀ ਬੁੱਧ ਧਰਮ ਨਾਲ ਜੁੜ ਰਹੇ ਹਨ। ਪਰੰਤੂ ਬੁੱਧ ਧਰਮ ਦੇ ਲੋਕਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਇਸ ਦੇਸ਼ ਵਿੱਚ ਦੂਸਰੇ ਧਰਮਾਂ ਦੇ ਲੋਕਾਂ ਵੱਲੋਂ ਇਹਨਾਂ ਖ਼ਿਲਾਫ ਸ਼ਿਕਾਇਤਾਂ ਹੁੰਦੀਆਂ ਰਹਿੰਦੀਆਂ ਹਨ। 2007 ਵਿੱਚ ਹੋਏ 'ਭਗਵਾ ਇਨਕਲਾਬ' ਕਾਰਨ ਕੁਝ ਮੱਠਵਾਸੀ ਹੁਣ ਵੀ ਹਿਰਾਸਤ ਵਿੱਚ ਹਨ।[5]
ਇਸਾਈ ਧਰਮ, ਮਿਆਂਮਾਰ ਦੀ ਕੁੱਲ ਜਨਸੰਖਿਆ ਦੇ 6.2% ਹਿੱਸਾ ਲੋਕਾਂ ਦਾ ਧਰਮ ਹੈ,[1][6] ਇਹ ਧਰਮ ਜਿਆਦਾਤਰ ਮਿਆਂਮਾਰ ਦੇ ਕਾਚਿਨ ਲੋਕ, ਚਿਨ ਲੋਕ ਅਤੇ ਕਾਰੇਨ ਲੋਕਾਂ ਦਾ ਧਰਮ ਹੈ ਕਿਉਂਕਿ ਇਹਨਾਂ ਲੋਕਾਂ ਦੇ ਖੇਤਰਾਂ ਵਿੱਚ ਇਸ ਧਰਮ ਦਾ ਕੰਮ ਜਿਆਦਾ ਹੋਇਆ ਹੈ।
ਮਿਆਂਮਾਰ ਦੀ ਕੁੱਲ ਜਨਸੰਖਿਆ ਦਾ 0.5% ਭਾਗ ਹਿੰਦੂ ਧਰਮ ਨੂੰ ਮੰਨਦਾ ਹੈ।[1][7] ਮਿਆਂਮਾਰ ਵਿੱਚ ਰਹਿੰਦੇ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਵਿੱਚੋਂ ਜ਼ਿਆਦਾਤਰ ਲੋਕ ਬਰਮੀ-ਭਾਰਤੀ (ਭਾਰਤ ਤੋਂ ਆਏ) ਹਨ। ਹਿੰਦੂ ਧਰਮ ਬਰਮਾ ਵਿੱਚ ਬੁੱਧ ਧਰਮ ਸਮੇਂ ਪ੍ਰਾਚੀਨ ਸਮੇਂ ਵਿੱਚ ਹੀ ਸਥਾਪਿਤ ਹੋ ਗਿਆ ਸੀ। ਇਸ ਦੇਸ਼ ਦੇ ਦੋਵਾਂ ਨਾਂਵਾ (ਬਰਮਾ ਅਤੇ ਮਿਆਂਮਾਰ) ਦਾ ਸੰਬੰਧ ਵੀ ਹਿੰਦੂ ਧਰਮ ਨਾਲ ਹੈ। ਇਸ ਦੇਸ਼ ਨੂੰ ਪਹਿਲਾਂ ‘ਬ੍ਰਹਮ ਦੇਸ਼’ ਕਿਹਾ ਜਾਂਦਾ ਸੀ। ਬ੍ਰਹਮਾ, ਹਿੰਦੂ ਧਰਮ ਨਾਲ ਸੰਬੰਧਤ ਸ਼ਬਦ ਹੈ। ਬ੍ਰਹਮਾ ਇੱਕ ਹਿੰਦੂ ਦੇਵਤਾ ਹੈ, ਜਿਸਦੇ ਚਾਰ ਸਿਰ ਹੁੰਦੇ ਹਨ। “ਮਿਆਂਮਾਰ” ਇਥੋਂ ਦੀ ਖੇਤਰੀ ਭਾਸ਼ਾ ਵਿੱਚੋਂ ਉਪਜਿਆ ਸ਼ਬਦ ਹੈ।[8]
ਮਿਆਂਮਾਰ ਦੀ ਕੁੱਲ ਜਨਸੰਖਿਆ ਦਾ ਸਰਕਾਰ ਦੁਆਰਾ ਕੀਤੀ ਮਰਦਮਸ਼ੁਮਾਰੀ ਮੁਤਾਬਿਕ 4.3% ਹਿੱਸਾ ਇਸਲਾਮ ਧਰਮ ਨੂੰ ਮੰਨਦਾ ਹੈ।
{{cite book}}
: Check date values in: |year=
(help)CS1 maint: year (link)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)