ਮੀਨਾ ਸਿੰਘ

ਮੀਨਾ ਸਿੰਘ
ਸੰਸਦ ਮੈਂਬਰ (ਐਮਪੀ) ਲੋਕ ਸਭਾ
ਦਫ਼ਤਰ ਵਿੱਚ
2008–2009
ਤੋਂ ਪਹਿਲਾਂਅਜੀਤ ਕੁਮਾਰ ਸਿੰਘ (ਜਨਮ 1962)
ਹਲਕਾਬਿਕਰਮਗੰਜ (ਲੋਕ ਸਭਾ ਹਲਕਾ)
ਸੰਸਦ ਮੈਂਬਰ (MP) ਲੋਕ ਸਭਾ
ਦਫ਼ਤਰ ਵਿੱਚ
2009–2014
ਤੋਂ ਪਹਿਲਾਂਕਾਂਤੀ ਸਿੰਘ
ਤੋਂ ਬਾਅਦਆਰ ਕੇ ਸਿੰਘ
ਹਲਕਾਅਰਾਹ (ਲੋਕ ਸਭਾ ਹਲਕਾ)
ਨਿੱਜੀ ਜਾਣਕਾਰੀ
ਜਨਮ (1962-01-01) 1 ਜਨਵਰੀ 1962 (ਉਮਰ 63)
ਵਾਰਾਨਸੀ, ਉੱਤਰ ਪ੍ਰਦੇਸ਼, ਭਾਰਤ
ਸਿਆਸੀ ਪਾਰਟੀਜਨਤਾ ਦਲ ਯੂਨਾਈਟਿਡ
ਜੀਵਨ ਸਾਥੀਅਜੀਤ ਕੁਮਾਰ ਸਿੰਘ (ਜਨਮ 1962)
ਬੱਚੇ1
ਰਿਹਾਇਸ਼ਅਰਾਹ, ਪਟਨਾ, ਬਿਹਾਰ
ਅਲਮਾ ਮਾਤਰਬਨਾਰਸ ਹਿੰਦੂ ਯੂਨੀਵਰਸਿਟੀ

ਮੀਨਾ ਸਿੰਘ (ਅੰਗਰੇਜ਼ੀ: Meena Singh; ਜਨਮ 1 ਜਨਵਰੀ 1962 ਵਾਰਾਣਸੀ, ਉੱਤਰ ਪ੍ਰਦੇਸ਼) ਇੱਕ ਭਾਰਤੀ ਸਿਆਸਤਦਾਨ ਹੈ। ਉਸਨੇ 2008 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਉਸਨੇ ਜਨਤਾ ਦਲ (ਯੂਨਾਈਟਿਡ) ਦੀ ਮੈਂਬਰ ਵਜੋਂ 14ਵੀਂ ਲੋਕ ਸਭਾ ਵਿੱਚ ਬਿਕਰਮਗੰਜ (ਲੋਕ ਸਭਾ ਹਲਕਾ) ਅਤੇ 15ਵੀਂ ਲੋਕ ਸਭਾ ਵਿੱਚ ਅਰਾਹ (ਲੋਕ ਸਭਾ ਹਲਕਾ) ਦੀ ਪ੍ਰਤੀਨਿਧਤਾ ਕੀਤੀ।[1][2]

ਅਰੰਭ ਦਾ ਜੀਵਨ

[ਸੋਧੋ]

ਮੀਨਾ ਸਿੰਘ ਦਾ ਜਨਮ ਨੈਣਾ ਦੇਵੀ ਅਤੇ ਰਾਮੇਸ਼ਵਰ ਸਿੰਘ ਦੇ ਘਰ ਹੋਇਆ। ਉਸਨੇ 1982 ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਆਰਟਸ ਵਿੱਚ ਡਿਗਰੀ ਪ੍ਰਾਪਤ ਕੀਤੀ। ਭਾਰਤੀ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ, ਉਹ ਆਪਣੇ ਪਤੀ ਦੇ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੀ ਸੀ ਅਤੇ ਇੱਕ ਘਰੇਲੂ ਪਤਨੀ ਸੀ।

ਸਿਆਸੀ ਕੈਰੀਅਰ

[ਸੋਧੋ]

ਮੀਨਾ ਸਿੰਘ ਪਹਿਲੀ ਵਾਰ ਜਨਵਰੀ 2008 ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਬਿਕਰਮਗੰਜ ਤੋਂ ਜ਼ਿਮਨੀ ਚੋਣ ਵਿੱਚ ਸੰਸਦ ਮੈਂਬਰ ਚੁਣੀ ਗਈ ਸੀ, ਪਰ ਰਾਹੁਲ ਰਾਜ ਦੇ ਐਨਕਾਊਂਟਰ ਕਾਰਨ ਉਸ ਨੇ 6 ਮਹੀਨਿਆਂ ਬਾਅਦ ਹੀ ਅਸਤੀਫਾ ਦੇ ਦਿੱਤਾ ਸੀ।[3] ਉਹ ਜਨਤਾ ਦਲ ਯੂਨਾਈਟਿਡ ਤੋਂ 2009 ਵਿੱਚ ਅਰਾਹ (ਲੋਕ ਸਭਾ ਹਲਕਾ) ਲਈ ਦੁਬਾਰਾ ਚੁਣੀ ਗਈ ਸੀ। ਹਾਲਾਂਕਿ, ਉਹ 2014 ਵਿੱਚ 16ਵੀਂ ਲੋਕ ਸਭਾ ਚੋਣ ਹਾਰ ਗਈ ਸੀ[4]

ਨਿੱਜੀ ਜੀਵਨ

[ਸੋਧੋ]

ਮੀਨਾ ਸਿੰਘ ਦਾ ਵਿਆਹ ਅਜੀਤ ਕੁਮਾਰ ਸਿੰਘ ਨਾਲ ਹੋਇਆ, ਜੋ ਕਿ ਪੇਸ਼ੇ ਤੋਂ ਪੂਰੇ ਸਮੇਂ ਦਾ ਸਿਆਸਤਦਾਨ ਸੀ। ਉਹਨਾਂ ਦਾ ਇੱਕ ਪੁੱਤਰ ਹੈ, ਵਿਸ਼ਾਲ ਸਿੰਘ (ਜਨਮ 23 ਜਨਵਰੀ 1987), ਜਿਸ ਨੇ ਐਮਿਟੀ ਬਿਜ਼ਨਸ ਸਕੂਲ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਬੈਚਲਰ ਕੀਤੀ ਹੈ। ਅਜੀਤ ਸਿੰਘ 2007 ਵਿੱਚ ਅਕਾਲ ਚਲਾਣਾ ਕਰ ਗਿਆ।[5]

ਹਵਾਲੇ

[ਸੋਧੋ]
  1. "Arrah Lok Sabha Elections and Results 2014". Elections.in.