ਮੋਰਲੋ (ਨਦੀਨ)

ਮੋਰਲੋ ਜਾਂ ਮੋਥਾ (ਅੰਗ੍ਰੇਜ਼ੀ ਨਾਮ: Schoenoplectiella juncoides) ਪੂਰਬੀ ਏਸ਼ੀਆ ਅਤੇ ਓਸ਼ੇਨੀਆ ਦਾ ਮੂਲ ਨਿਵਾਸੀ (ਸਾਈਪਰਸੀਏ ਪਰਿਵਾਰ ਦਾ ਇੱਕ ਮੈਂਬਰ) ਪੌਦਾ ਹੈ।[1] ਇਹ ਝੋਨੇ ਦੀ ਫ਼ਸਲ ਦਾ ਇੱਕ ਗੰਭੀਰ ਨਦੀਨ ਹੈ।[2]

ਇਹ ਮੌਸਮੀ ਨਦੀਨ 10 - 60 ਸੈਂਟੀਮੀਟਰ ਉੱਚਾ ਹੋ ਸਕਦਾ ਹੈ। ਇਸਦੇ ਪੱਤੇ ਪਿਆਜ਼ ਦੀਆਂ ਭੂਕਾਂ ਵਰਗੇ ਹੁੰਦੇ ਹਨ। ਫੁੱਲਾਂ ਦਾ ਰੰਗ ਹਰਾ ਹੁੰਦਾ ਹੈ ਜੋ ਪੱਕਣ ਸਮੇਂ ਪੀਲਾ ਹੋ ਜਾਂਦਾ ਹੈ। ਇਹ ਰੰਗ ਮੋਰ ਦੀ ਗਰਦਨ ਵਰਗਾ ਹੁੰਦਾ ਹੈ, ਜਿਸ ਕਰਕੇ ਇਸਨੂੰ ਜੋਧਪੁਰ ਵਿੱਚ ਮੋਰਲੋ (ਅਰਥਾਤ: ਮੋਰ ਵਰਗਾ) ਕਿਹਾ ਜਾਂਦਾ ਹੈ। ਇਸ ਨਦੀਨ ਦਾ ਅਗਲਾ ਵਾਧਾ ਬੀਜ ਰਾਹੀਂ ਹੁੰਦਾ ਹੈ।

ਇਸ ਸੇਜ ਨੂੰ ਪਹਿਲੀ ਵਾਰ ਵਿਲੀਅਮ ਰੌਕਸਬਰਗ ਦੁਆਰਾ 1814 ਵਿੱਚ ਸਕਰਪਸ ਜੰਕ(ਈ)ਓਇਡਸ ਵਜੋਂ ਦਰਸਾਇਆ ਗਿਆ ਸੀ,[3] 1888 ਵਿੱਚ, ਐਡੁਆਰਡ ਪੱਲਾ ਨੇ ਇਸਨੂੰ ਸ਼ੋਏਨੋਪਲੇਕਟਸ[4] ਜੀਨਸ ਵਿੱਚ ਤਬਦੀਲ ਕਰ ਦਿੱਤਾ ਅਤੇ ਕਈ ਸਾਲਾਂ ਤੱਕ ਸਵੀਕਾਰਿਆ ਨਾਮ ਸ਼ੋਏਨੋਪਲੇਕਸ ਜੰਕੋਇਡਸ ਸੀ। 2003 ਵਿੱਚ, ਇਸ ਨੂੰ ਕੇਅਰ ਅਰਨਸਟਾਈਨ ਲਾਇ ਦੁਆਰਾ ਨਵੀਂ ਜੀਨਸ Schoenoplectiella ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।[5]

ਹਵਾਲੇ

[ਸੋਧੋ]
  1. "Schoenoplectiella juncoides (Roxb.) Lye | Plants of the World Online | Kew Science". Plants of the World Online. Retrieved 2020-07-06.{{cite web}}: CS1 maint: url-status (link)
  2. Catindig, JLA; Lubigan, RT; Johnson, D (15 August 2017). "Schoenoplectus juncoides". irri.org. International Rice Research Institute. Retrieved 18 January 2021. The dirty dozen
  3. Roxburgh, W. (1814). Hortus Bengalensis. p. 81.
  4. Palla, E. (1889). "Zur Kenntnis der Gattung Scirpus". Bot. Jahrb. Syst. 10: 299.
  5. Lye, K.A. (2003). "Schoenoplectiella Lye, gen. nov. (Cyperaceae)". Lidia. 6: 25.