ਮੌਸਮ ਨੂਰ মৌসম নূর | |
---|---|
ਸੰਸਦ ਮੈਂਬਰ, ਰਾਜ ਸਭਾ | |
ਦਫ਼ਤਰ ਸੰਭਾਲਿਆ 3 ਅਪ੍ਰੈਲ 2020 | |
ਹਲਕਾ | ਪੱਛਮੀ ਬੰਗਾਲ |
ਪੱਛਮੀ ਬੰਗਾਲ ਮਹਿਲਾ ਕਮਿਸ਼ਨ | |
ਦਫ਼ਤਰ ਸੰਭਾਲਿਆ 2019 | |
ਚੇਅਰਪਰਸਨ | ਲੀਨਾ ਗੰਗੋਪਾਧਿਆਏ |
ਤੋਂ ਪਹਿਲਾਂ | ਮਹੂਆ ਪੰਜਾ |
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਵਿੱਚ 20 ਮਈ 2009 – 23 ਮਈ 2019 | |
ਤੋਂ ਪਹਿਲਾਂ | ਨਵਾਂ ਹਲਕਾ |
ਤੋਂ ਬਾਅਦ | ਖਗੇਨ ਮੁਰਮੂ |
ਨਿੱਜੀ ਜਾਣਕਾਰੀ | |
ਜਨਮ | ਕੋਲਕਾਤਾ, ਪੱਛਮੀ ਬੰਗਾਲ | 15 ਅਕਤੂਬਰ 1979
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਆਲ ਇੰਡੀਆ ਤ੍ਰਿਣਮੂਲ ਕਾਂਗਰਸ (2019–ਮੌਜੂਦਾ) |
ਹੋਰ ਰਾਜਨੀਤਕ ਸੰਬੰਧ | ਭਾਰਤੀ ਰਾਸ਼ਟਰੀ ਕਾਂਗਰਸ (2009–2019) |
ਜੀਵਨ ਸਾਥੀ | ਮਿਰਜ਼ਾ ਕਾਯਸ਼ ਬੇਗ |
ਬੱਚੇ | 2 |
ਰਿਹਾਇਸ਼ | ਸਹਿਜਲਾਲਪੁਰ, ਮਾਲਦਾ ਸ਼ਹਿਰ, ਮਾਲਦਾ |
ਅਲਮਾ ਮਾਤਰ | ਕਲਕੱਤਾ ਯੂਨੀਵਰਸਿਟੀ (LL.B.) |
ਪੇਸ਼ਾ | ਵਕੀਲ |
ਦਸਤਖ਼ਤ | |
ਮੌਸਮ ਬੇਨਜ਼ੀਰ ਨੂਰ (ਅੰਗਰੇਜ਼ੀ: Mausam Benazir Noor; ਬੰਗਾਲੀ : মৌসম বেনজির নূর; ਜਨਮ 15 ਅਕਤੂਬਰ 1979) ਇੱਕ ਭਾਰਤੀ ਸਿਆਸਤਦਾਨ ਹੈ, ਜੋ ਪੱਛਮੀ ਬੰਗਾਲ ਤੋਂ ਸੰਸਦ, ਰਾਜ ਸਭਾ ਦੀ ਮੈਂਬਰ ਅਤੇ ਪੱਛਮੀ ਬੰਗਾਲ ਕਮਿਸ਼ਨ ਫਾਰ ਵੂਮੈਨ ਦੀ ਵਾਈਸ ਚੇਅਰਪਰਸਨ ਹੈ।[1] ਉਸਨੇ ਮਾਲਦਾ ਜਿਲ੍ਹਾ ਟੀਐਮਸੀ ਦੀ ਪ੍ਰਧਾਨ ਵਜੋਂ ਸੇਵਾ ਨਿਭਾਈ ਹੈ।[2] ਉਸਨੇ 2009 ਤੋਂ 2019 ਤੱਕ ਮਾਲਦਾਹਾ ਉੱਤਰ ਲਈ ਲੋਕ ਸਭਾ ਦੀ ਮੈਂਬਰ ਵਜੋਂ ਵੀ ਸੇਵਾ ਕੀਤੀ ਹੈ।
ਨੂਰ ਪੱਛਮੀ ਬੰਗਾਲ ਦੇ ਮਾਲਦਾ ਦੇ ਇੱਕ ਸਿਆਸੀ ਬੰਗਾਲੀ ਮੁਸਲਿਮ ਪਰਿਵਾਰ ਤੋਂ ਹੈ। ਉਸਦੇ ਚਾਚਾ ਏ.ਬੀ.ਏ. ਗਨੀ ਖਾਨ ਚੌਧਰੀ ਨੇ ਤੀਜੀ ਇੰਦਰਾ ਗਾਂਧੀ ਮੰਤਰਾਲੇ ਵਿੱਚ ਰੇਲ ਮੰਤਰੀ ਵਜੋਂ ਸੇਵਾ ਨਿਭਾਈ ਹੈ। ਉਸਨੇ ਲਾ ਮਾਰਟੀਨੀਅਰ ਕਲਕੱਤਾ ਤੋਂ ਪੜ੍ਹਾਈ ਕੀਤੀ ਅਤੇ ਕਲਕੱਤਾ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। 2008 ਵਿੱਚ ਉਸਦੀ ਮਾਂ ਰੂਬੀ ਨੂਰ (ਸੂਜਾਪੁਰ ਹਲਕੇ ਲਈ ਪੱਛਮੀ ਬੰਗਾਲ ਦੀ ਵਿਧਾਨ ਸਭਾ ਦੀ ਮੌਜੂਦਾ ਮੈਂਬਰ) ਦੀ ਮੌਤ ਤੋਂ ਬਾਅਦ, ਮੌਸਮ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। 2009 ਦੇ ਸ਼ੁਰੂ ਵਿੱਚ, ਉਹ ਉਸੇ ਹਲਕੇ ਤੋਂ ਵਿਧਾਨ ਸਭਾ ਲਈ ਚੁਣੀ ਗਈ ਸੀ ਅਤੇ ਮਈ ਵਿੱਚ ਉਹ ਲੋਕ ਸਭਾ ਲਈ ਚੁਣੀ ਗਈ ਸੀ। ਨੂਰ ਨੂੰ 2011 ਵਿੱਚ ਪੱਛਮੀ ਬੰਗਾਲ ਯੂਥ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਸੀ। ਦੋ ਸਾਲ ਬਾਅਦ, ਉਹ ਕਾਂਗਰਸ ਪਾਰਟੀ ਦੀ ਮਾਲਦਾ ਜ਼ਿਲ੍ਹਾ ਇਕਾਈ ਦੀ ਪ੍ਰਧਾਨ ਚੁਣੀ ਗਈ। ਜਨਵਰੀ 2019 ਵਿੱਚ, ਉਸਨੇ 2019 ਦੀਆਂ ਆਮ ਚੋਣਾਂ ਲਈ ਪਾਰਟੀ ਨਾਲ ਚੋਣ ਗਠਜੋੜ ਦੇ ਪ੍ਰਸਤਾਵ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੁਆਰਾ ਠੁਕਰਾਏ ਜਾਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਪਾਰਟੀ ਵਿੱਚ ਬਦਲੀ ਕੀਤੀ।