ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | ਜੀਂਦ, ਹਰਿਆਣਾ, ਭਾਰਤ | 23 ਜੁਲਾਈ 1990|||||||||||||||||||||||||||||||||||||||||||||||||||||||||||||||||
ਛੋਟਾ ਨਾਮ | ਯੂਜ਼ੀ, ਤਿੱਲੀ[1] | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜਾ ਹੱਥ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜਾ ਹੱਥ ਲੈੱਗ ਬ੍ਰੇਕ | |||||||||||||||||||||||||||||||||||||||||||||||||||||||||||||||||
ਭੂਮਿਕਾ | ਗੇਂਦਬਾਜ਼ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 211) | 11 ਜੂਨ 2016 ਬਨਾਮ ਜ਼ਿੰਬਾਬਵੇ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 27 ਜੂਨ 2019 ਬਨਾਮ ਵੈਸਟਇੰਡੀਜ਼ | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 3 | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 60) | 18 ਜੂਨ 2016 ਬਨਾਮ ਜ਼ਿੰਬਾਬਵੇ | |||||||||||||||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 27 ਫ਼ਰਵਰੀ 2019 ਬਨਾਮ ਆਸਟਰੇਲੀਆ | |||||||||||||||||||||||||||||||||||||||||||||||||||||||||||||||||
ਟੀ20 ਕਮੀਜ਼ ਨੰ. | 6 | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
2009/10–ਚਲਦਾ | ਹਰਿਆਣਾ (ਟੀਮ ਨੰ. 3) | |||||||||||||||||||||||||||||||||||||||||||||||||||||||||||||||||
2011–2013 | ਮੁੰਬਈ ਇੰਡੀਅਨਜ਼ | |||||||||||||||||||||||||||||||||||||||||||||||||||||||||||||||||
2014–ਚਲਦਾ | ਰੌਇਲ ਚੈਲੇਂਜਰਜ਼ ਬੈਂਗਲੋਰ (ਟੀਮ ਨੰ. 3) | |||||||||||||||||||||||||||||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: ESPNcricinfo, 28 ਜੂਨ 2019 |
ਯੁਜ਼ਵੇਂਦਰ ਸਿੰਘ ਚਾਹਲ (ਜਨਮ 23 ਜੁਲਾਈ 1990) ਭਾਰਤੀ ਕ੍ਰਿਕਟਰ ਅਤੇ ਸਾਬਕਾ ਸ਼ਤਰੰਜ ਖਿਡਾਰੀ ਹੈ ਜੋ ਕਿ ਭਾਰਤ ਦੀ ਰਾਸ਼ਟਰੀ ਕ੍ਰਿਕਟ ਟੀਮ ਵੱਲੋਂ ਦੋਵਾਂ ਇਕ ਦਿਨਾ ਅਤੇ ਟੀ -20 ਕ੍ਰਿਕਟ ਮੁਕਾਬਲਿਆਂ ਵਿੱਚ ਖੇਡਦਾ ਹੈ। ਉਸਨੇ ਪਹਿਲਾਂ ਸ਼ਤਰੰਜ ਵਿੱਚ ਵੀ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਹ ਭਾਰਤੀ ਘਰੇਲੂ ਕ੍ਰਿਕਟ ਵਿਚ ਹਰਿਆਣਾ ਵਿਚ ਖੇਡਦਾ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਰਾਇਲ ਚੈਲੰਜਰਜ਼ ਬੰਗਲੌਰ ਲਈ ਖੇਡਦਾ ਹੈ।[2] ਉਹ ਇਕ ਲੈੱਗ ਬ੍ਰੇਕ ਸਪਿਨ ਗੇਂਦਬਾਜ਼ ਹੈ।
ਟੀ20ਆਈ ਕ੍ਰਿਕਟ ਦੇ ਇਤਿਹਾਸ ਵਿੱਚ ਚਾਹਲ ਇੱਕੋ ਇੱਕ ਗੇਂਦਬਾਜ਼ ਹੈ ਜਿਸਨੇ ਇੱਕ ਪਾਰੀ ਵਿੱਚ 6 ਵਿਕਟਾਂ ਲਈਆਂ ਹਨ।[3]
ਚਾਹਲ ਨੂੰ ਪਹਿਲੀ ਵਾਰ ਮੁੰਬਈ ਇੰਡੀਅਨਜ਼ ਨੇ 2008 ਵਿੱਚ ਸਾਈਨ ਕੀਤਾ ਸੀ। ਉਹ ਤਿੰਨ ਸੀਜ਼ਨਾਂ ਵਿੱਚ ਟੀਮ ਲਈ ਸਿਰਫ 1 ਆਈਪੀਐਲ ਮੈਚ ਵਿੱਚ ਖੇਡਿਆ ਪਰਉਹ 2011 ਦੇ ਚੈਂਪੀਅਨਜ਼ ਲੀਗ ਟਵੰਟੀ 20 ਦੇ ਸਾਰੇ ਮੈਚਾਂ ਵਿਚ ਖੇਡਿਆ। ਉਸ ਨੇ ਰਾਇਲ ਚੈਂਲੇਜਰਜ਼ ਬੰਗਲੌਰ ਵਿਰੁੱਧ ਫਾਈਨਲ ਮੈਚ ਵਿੱਚ 3 ਓਵਰਾਂ ਵਿਚ 9 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਜਿਸ ਨਾਲ ਮੁੰਬਈ ਨੇ ਕੁੱਲ 139 ਦੌੜਾਂ ਦਾ ਸਫ਼ਲਤਾਪੂਰਵਕ ਬਚਾਅ ਕੀਤਾ ਅਤੇ ਉਨ੍ਹਾਂ ਨੇ ਟੂੁਰਨਾਮੈਂਟ ਜਿੱਤ ਲਿਆ। 2014 ਦੀ ਆਈਪੀਐਲ ਖਿਡਾਰੀ ਨਿਲਾਮੀ ਵਿੱਚ ਉਸਨੂੰ 10 ਲੱਖ ਰੁਪਏ ਦੀ ਅਧਾਰ ਕੀਮਤ ਤੇ ਰੌਇਲ ਚੈਲੰਜਰਜ਼ ਬੰਗਲੌਰ ਨੇ ਖਰੀਦਿਆ। ਉਸਨੇ ਆਈਪੀਐਲ 2014 ਵਿਚ ਦਿੱਲੀ ਡੇਅਰਡੈਵਿਲਜ਼ ਵਿਰੁੱਧ ਮੈਨ ਆਫ਼ ਦ ਮੈਚ ਪੁਰਸਕਾਰ ਪ੍ਰਾਪਤ ਕੀਤਾ।
ਜਨਵਰੀ 2018 ਵਿੱਚ ਉਸਨੂੰ ਆਈਪੀਐਲ 2018 ਦੀ ਨਿਲਾਮੀ ਵਿੱਚ ਰਾਇਲ ਚੈਲੇਂਜਰਜ਼ ਬੈਂਗਲੂਰ ਨੇ ਖਰੀਦਿਆ।[4]
ਉਸ ਨੂੰ 2016 ਦੇ ਜ਼ਿੰਬਾਬਵੇ ਦੌਰੇ ਲਈ 14 ਮੈਂਬਰੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ। ਉਸਨੇ 11 ਜੂਨ 2016 ਨੂੰ ਹਰਾਰੇ ਸਪੋਰਟਸ ਕਲੱਬ ਮੈਦਾਨ ਉੱਪਰ ਜ਼ਿੰਬਾਬਵੇ ਖਿਲਾਫ਼ ਆਪਣੇ ਇਕ ਦਿਨਾ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕੀਤੀ।[5]
ਦੂਜੇ ਮੈਚ ਵਿੱਚ ਚਾਹਲ ਨੇ ਸਿਰਫ਼ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਭਾਰਤ ਨੂੰ 8 ਵਿਕਟਾਂ ਨਾਲ ਜਿੱਤ ਦਵਾਈ। ਆਪਣੇ ਦੂਜੇ ਓਵਰ ਵਿਚ ਉਸਨੇ 109 ਕਿਮੀ/ਘੰਟੇ ਦੀ ਰਫ਼ਤਾਰ ਨਾਲ ਇੱਕ ਗੇਂਦ ਕੀਤੀ।[6] ਉਸਦੇ ਇਸ ਗੇਂਦਬਾਜ਼ੀ ਪ੍ਰਦਰਸ਼ਨ ਨੇ ਉਸਨੂੰ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਨ ਆਫ ਦ ਮੈਚ ਅਵਾਰਡ ਮਿਲਿਆ।
ਉਸਨੇ 18 ਜੂਨ 2016 ਨੂੰ ਹਰਾਰੇ ਵਿੱਚ ਜ਼ਿੰਬਾਬਵੇ ਦੇ ਖਿਲਾਫ਼ ਖੇਡ ਕੇ ਆਪਣੇ ਟੀ 20 ਅੰਤਰਰਾਸ਼ਟਰੀ (ਟੀ -20) ਕੈਰੀਅਰ ਸ਼ੁਰੂਆਤ ਕੀਤੀ ਸੀ।[7]
1 ਫ਼ਰਵਰੀ 2017 ਨੂੰ ਇੰਗਲੈਂਡ ਵਿਰੁੱਧ ਇੱਕ ਟੀ20ਆਈ ਮੁਕਾਬਲੇ ਵਿੱਚ 5 ਵਿਕਟਾਂ ਲਈਆਂ ਅਤੇ ਅਜਿਹਾ ਕਰਨ ਵਾਲਾ ਉਹ ਭਾਰਤ ਦਾ ਪਹਿਲਾ ਗੇਂਦਬਾਜ਼ ਬਣਿਆ ਅਤੇ ਉਸਦੇ ਉਸ ਮੈਚ ਦੇ ਅੰਕੜੇ 6/25 ਸਨ।[8] [9] ਯੁਜ਼ਵਿੰਦਰ ਚਾਹਲ ਟੀ20ਆਈ ਵਿੱਚ ਇੱਕ ਮੈਚ ਵਿੱਚ 5 ਅਤੇ 6 ਵਿਕਟਾਂ ਲੈਣ ਵਾਲਾ ਪਹਿਲਾ ਲੈੱਗ ਸਪਿਨਰ ਹੈ ਅਤੇ ਟੀ20ਆਈ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ ਦਾ ਰਿਕਾਰਡ (6/25) ਵੀ ਉਸੇ ਦੇ ਨਾਮ ਹੇਠ ਦਰਜ ਹੈ।
ਸਾਲ 2017 ਵਿੱਚ 23 ਟੀ20ਆਈ ਵਿਕਟਾਂ ਲੈ ਕੇ ਉਹ ਉਸ ਸਾਲ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ।[10]
18 ਜਨਵਰੀ 2019 ਨੂੰ ਆਸਟਰੇਲੀਆ ਵਿਰੁੱਧ 6/42 ਦੇ ਅੰਕੜਿਆਂ ਦੇ ਨਾਲ ਚਾਹਲ ਨੇ ਆਪਣਾ ਦੂਜਾ ਇੱਕ ਦਿਨਾ ਅੰਤਰਰਾਸ਼ਟਰੀ 5 ਵਿਕਟ ਹਾਲ ਕੀਤਾ। ਇਹ ਆਸਟ੍ਰੇਲੀਆ ਦੇ ਵਿਰੁੱਧ ਕਿਸੇ ਇੱਕ ਮੈਚ ਵਿੱਚ ਸਭ ਤੋਂ ਵਧੀਆ ਅੰਕੜੇ ਸਨ ਅਤੇ ਇਸਤੋਂ ਪਹਿਲਾਂ ਸਿਰਫ਼ ਅਜੀਤ ਅਗਰਕਰ ਹੀ ਸੀ ਜਿਸਨੇ ਅਜਿਹਾ ਕੀਤਾ ਸੀ। ਇਹ ਆਸਟ੍ਰੇਲੀਆ ਵਿੱਚ ਆਸਟ੍ਰੇਲੀਆ ਦੇ ਖਿਲਾਫ਼ ਹੀ ਐਮਸੀਜੀ ਵਿਚ ਇਕ ਭਾਰਤੀ ਸਪਿਨਰ ਦੁਆਰਾ ਸਭ ਤੋਂ ਵਧੀਆ ਅੰਕੜੇ ਵੀ ਸਨ। ਇਸ ਮੈਚ ਵਿਤੱਚ ਆਸਟ੍ਰੇਲੀਆ ਨੇ 48.5 ਓਵਰਾਂ ਵਿਚ 230 ਦੌੜਾਂ ਬਣਾਈਆਂ ਜਦਕਿ ਭਾਰਤ ਨੇ 7 ਵਿਕਟਾਂ ਨਾਲ ਇਸ ਮੁਕਾਬਲੇ ਨੂੰ ਜਿੱਤ ਕੇ ਆਸਾਨੀ ਨਾਲ ਇਸ ਦਾ ਪਿੱਛਾ ਕੀਤਾ ਜਿਸ ਵਿੱਚ ਮਹਿੰਦਰ ਸਿੰਘ ਧੋਨੀ ਅਤੇ ਕੇਦਾਰ ਜਾਧਵ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ।
ਅਪ੍ਰੈਲ 2019 ਵਿੱਚ ਉਸਨੂੰ 2019 ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ।[11][12]
ਚਾਹਲ ਨੇ ਵਿਸ਼ਵ ਯੂਥ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਹਾਲਾਂਕਿ ਉਸਨੇ ਪਿੱਛੋਂ ਇਸ ਖੇਡ ਨੂੰ ਛੱਡ ਦਿੱਤਾ ਸੀ ਜਦੋਂ ਉਸਨੂੰ ਕੋਈ ਸਪਾਂਸਰ ਨਾ ਮਿਲਿਆ।[13][14] ਉਹ ਵਿਸ਼ਵ ਸ਼ਤਰੰਜ ਫੈਡਰੇਸ਼ਨ ਦੀ ਦਫ਼ਤਰੀ ਸਾਈਟ ਵਿੱਚ ਸੂਚੀਬੱਧ ਹੈ।[15]
{{cite web}}
: Unknown parameter |dead-url=
ignored (|url-status=
suggested) (help)