ਰਮੇਸ਼ ਪਾਰੇਖ ਗੁਜਰਾਤ, ਭਾਰਤ.ਤੋਂ ਇੱਕ ਗੁਜਰਾਤੀ ਕਵੀ ਅਤੇ ਗੀਤਕਾਰ ਸੀ। ਉਹ ਆਧੁਨਿਕ ਗੁਜਰਾਤੀ ਕਾਵਿ ਦੇ ਬਹੁਤ ਮਸ਼ਹੂਰ ਕਵੀਆਂ ਵਿੱਚੋਂ ਇੱਕ ਸੀ।[1] ਭਾਵੇਂ ਪੇਸ਼ੇ ਵਜੋਂ ਸਰਕਾਰੀ ਨੌਕਰ ਸੀ, ਉਸ ਨੂੰ ਸਾਹਿਤ ਅਤੇ ਸੰਗੀਤ ਵਿਚ ਡੂੰਘੀ ਰੁਚੀ ਸੀ। ਉਸਨੇ ਗੀਤਾਂ, ਗ਼ਜ਼ਲਾਂ ਅਤੇ ਗ਼ੈਰ-ਪ੍ਰਗੀਤਕ ਕਵਿਤਾਵਾਂ ਸਮੇਤ ਕਵਿਤਾ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਸ ਨੇ ਕਹਾਣੀਆਂ ਵੀ ਲਿਖੀਆਂ ਅਤੇ ਗੁਜਰਾਤੀ ਬੱਚਿਆਂ ਦੇ ਸਾਹਿਤ ਵਿੱਚ ਯੋਗਦਾਨ ਪਾਇਆ।
ਰਮੇਸ਼ ਪਾਰੇਖ ਦਾ ਜਨਮ 27 ਨਵੰਬਰ 1940 ਨੂੰ ਮੋਹਣ ਲਾਲ ਅਤੇ ਨਰਮਦਾਬੇਨ ਦੇ ਕਪੋਲ ਵਣਿਕ ਪਰਿਵਾਰ ਵਿੱਚ ਅਮਰੇਲੀ ਵਿਖੇ ਹੋਇਆ ਸੀ। ਉਸਨੇ ਪਾਰੇਖ ਮਹਿਤਾ ਵਿਦਿਆਲਿਆ ਤੋਂ ਪੜ੍ਹਾਈ ਕੀਤੀ। ਉਸ ਦੀ ਪਹਿਲੀ ਕਹਾਣੀ ਪ੍ਰਿਤਨੀ ਦੁਨੀਆ , ਇਕ ਕਹਾਣੀ ਰਸਾਲੇ,ਚਾਂਦਨੀ ਵਿੱਚ ਪ੍ਰਕਾਸ਼ਤ ਹੋਈ ਸੀ, ਜਦੋਂ ਅਜੇ ਉਹ ਸਕੂਲ ਵਿਚ ਹੀ ਪੜ੍ਹਦਾ ਸੀ। ਉਸਨੇ 1958 ਵਿੱਚ ਪਹਿਲੇ ਦਰਜੇ ਵਿੱਚ ਆਪਣੀ ਐਸਐਸਸੀ ਪੂਰੀ ਕੀਤੀ ਸੀ । ਉਸਨੇ ਸਕਾਲਰਸ਼ਿਪ ਪ੍ਰਾਪਤ ਕੀਤੀ। ਉਸ ਨੂੰ ਪੇਂਟਿੰਗ ਵਿਚ ਰੁਚੀ ਸੀ ਅਤੇ ਉਹ ਸਰ ਜੇ ਜੇ ਸਕੂਲ ਆਫ਼ ਆਰਟ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ ਪਰ ਉਹ ਆਪਣੀ ਆਰਥਿਕ ਸਥਿਤੀ ਦੇ ਕਾਰਨ ਸ਼ਾਮਲ ਨਹੀਂ ਹੋ ਸਕਿਆ। ਉਹ 1960 ਵਿਚ ਅਮਰੇਲੀ ਜ਼ਿਲ੍ਹਾ ਦਫ਼ਤਰ ਵਿਚ ਸ਼ਾਮਲ ਹੋਇਆ ਸੀ। ਉਸਨੇ ਪੇਂਟਿੰਗ ਅਤੇ ਸੰਗੀਤ ਵਿਚ ਆਪਣੀ ਰੁਚੀ ਜਾਰੀ ਰੱਖੀ। ਉਸਨੇ 1962 ਤੱਕ ਕਹਾਣੀਆਂ ਲਿਖਣਾ ਜਾਰੀ ਰੱਖਿਆ ਅਤੇ ਮੋਰਲ ਮਿਊਜ਼ਿਕ ਕਲੱਬ ਦੀ ਸਥਾਪਨਾ ਵੀ ਕੀਤੀ। ਉਸਨੇ 1967 ਵਿਚ ਕਵਿਤਾ ਲਿਖਣੀ ਅਰੰਭ ਕੀਤੀ। ਉਹ 1968 ਵਿਚ ਅਨਿਲ ਜੋਸ਼ੀ ਨੂੰ ਮਿਲਿਆ ਜਿਸਨੇ ਉਸਨੂੰ ਹੋਰ ਕਵਿਤਾਵਾਂ ਲਿਖਣ ਲਈ ਉਤਸ਼ਾਹਤ ਕੀਤਾ। ਉਸ ਦੀਆਂ ਕਵਿਤਾਵਾਂ ਸਾਹਿਤਕ ਰਸਾਲਿਆਂ ਵਿਚ ਪ੍ਰਕਾਸ਼ਤ ਹੋਣੀਆਂ ਸ਼ੁਰੂ ਹੋ ਗਈਆਂ। [2] [3] [4] ਉਸ ਨੇ 1988 ਵਿਚ ਸਰਕਾਰੀ ਨੌਕਰੀ ਤੋਂ ਸੰਨਿਆਸ ਲੈ ਲਿਆ ਅਤੇ ਆਪਣਾ ਜੀਵਨ ਸਾਹਿਤ ਨੂੰ ਸਮਰਪਿਤ ਕਰ ਦਿੱਤਾ। ਉਹ 1997 ਵਿੱਚ ਅਮਰੇਲੀ ਤੋਂ ਰਾਜਕੋਟ ਚਲਾ ਗਿਆ ਸੀ। ਦਿਲ ਦਾ ਦੌਰਾ ਪੈਣ ਕਾਰਨ 17 ਮਈ 2006 ਨੂੰ ਰਾਜਕੋਟ ਵਿਖੇ ਉਸ ਦੀ ਮੌਤ ਹੋ ਗਈ। [5] [1] [6]
ਰਮੇਸ਼ ਪਾਰੇਖ ਆਪਣੇ ਗੀਤਾਂ ਲਈ ਮੁੱਖ ਤੌਰ ਤੇ ਜਾਣਿਆ ਜਾਂਦਾ ਹੈ ਹਾਲਾਂਕਿ ਉਸਨੇ ਗ਼ੈਰ-ਪ੍ਰਗੀਤਕ ਕਵਿਤਾਵਾਂ ਅਤੇ ਗ਼ਜ਼ਲਾਂ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸੋਨਲ ਅਤੇ ਮੀਰਾਬਾਈ ਨੂੰ ਸੰਬੋਧਿਤ ਉਸ ਦੀਆਂ ਕਵਿਤਾਵਾਂ ਅਤੇ ਗਾਣੇ ਸਭ ਤੋਂ ਆਕਰਸ਼ਕ ਹਨ। ਉਸਦੇ ਪਹਿਲੇ ਕਾਵਿ ਸੰਗ੍ਰਹਿ ਕਿਆ (1970) ਨੂੰ ਬਹੁਤ ਚੰਗਾ ਹੁੰਗਾਰਾ ਮਿਲਿਆ ਸੀ। ਉਸਦੇ ਦੂਜੇ ਸੰਗ੍ਰਹਿ ਖਡਿੰਗ (1979) ਨੇ ਕਈ ਪੁਰਸਕਾਰ ਜਿੱਤੇ। ਉਸਦੇ ਹੋਰ ਸੰਗ੍ਰਹਿ; ਤਵਾ (1980), ਸਨਾਨਨ (1981), ਖੱਮਾ ਆਲਾ ਬਾਪੂਨੇ (1985), ਮੀਰਾ ਸਮ ਪਰੇ (1986) ਅਤੇ ਵਿਤਨ ਸੁਦ ਬੀਜ (1989) ਹਨ। ਉਸਦੀ ਸਾਰੀ ਕਵਿਤਾ 1991 ਵਿੱਚ ਛਾ ਅਕਸ਼ਰ ਨੂ ਨਾਮ ਦੇ ਰੂਪ ਵਿੱਚ ਇਕੱਤਰ ਕੀਤੀ ਗਈ ਅਤੇ ਪ੍ਰਕਾਸ਼ਤ ਕੀਤੀ ਗਈ। ਇਸ ਨੂੰ ਚੰਗਾ ਹੁੰਗਾਰਾ ਮਿਲਿਆ ਅਤੇ ਪੰਜ ਵਰ੍ਹਿਆਂ ਵਿਚ ਚਾਰ ਐਡੀਸ਼ਨ ਛਾਪੇ ਗਏ। ਇਸ ਤੋਂ ਬਾਦ ਲੇ, ਤਿਮੀਰਾ! ਸੂਰਿਆ 1995 ਵਿੱਚ ਛਪੀ ਅਤੇ ਛਤੀਮਾ ਬਰਸਾਖ (1998), ਚਸ਼ਮਨਾ ਕਛ ਪਰ (1999) ਅਤੇ ਸਵਗਤਪ੍ਰਵਾ (2002) ਪ੍ਰਕਾਸ਼ਤ ਹੋਈਆਂ ਸੀ। ਮਰਨ ਉਪਰੰਤ ਕਲ ਸੱਚਾਵ ਪਗਾਲਾ (2009) ਦਾ ਸੰਪਾਦਨ ਅਤੇ ਪ੍ਰਕਾਸ਼ਨ ਉਸਦੇ ਮਿੱਤਰ ਨਿਤਿਨ ਵਡਗਾਮਾ ਨੇ ਕੀਤਾ ਸੀ। [1] [6]
{{cite web}}
: CS1 maint: unrecognized language (link)