ਰਾਜਿੰਦਰ ਕੁਮਾਰ ਤੁਲੀ | |
---|---|
ਜਨਮ | ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ ਵਿੱਚ) | 20 ਜੁਲਾਈ 1929
ਮੌਤ | 12 ਜੁਲਾਈ 1999 ਮੁੰਬਈ, ਮਹਾਰਾਸ਼ਟਰ, ਭਾਰਤ | (ਉਮਰ 69)
ਪੇਸ਼ਾ | ਅਦਾਕਾਰ, ਨਿਰਮਾਤਾ, ਡਾਇਰੈਕਟਰ |
ਸਰਗਰਮੀ ਦੇ ਸਾਲ | 1950–1998 |
ਜੀਵਨ ਸਾਥੀ | ਸ਼ੁਕਲਾ |
ਬੱਚੇ | 2 ਧੀਆਂ ਅਤੇ ਪੁੱਤਰ ਕੁਮਾਰ ਗੌਰਵ |
ਰਾਜਿੰਦਰ ਕੁਮਾਰ (20 ਜੁਲਾਈ 1929 – 12 ਜੁਲਾਈ 1999) ਇੱਕ ਹਿੰਦੀ ਫ਼ਿਲਮ ਅਦਾਕਾਰ, ਨਿਰਮਾਤਾ ਅਤੇ ਡਾਇਰੈਕਟਰ ਸੀ। ਉਹ ਬਾਲੀਵੁੱਡ ਦੇ ਕੁੱਝ ਸਭ ਤੋਂ ਜਿਆਦਾ ਸਫਲ ਅਭਿਨੇਤਾਵਾਂ ਵਿੱਚੋਂ ਇੱਕ ਸੀ। ਰਾਜੇਂਦਰ ਕੁਮਾਰ ਨੇ 1950 ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ 1960ਵਿਆਂ ਅਤੇ 1970ਵਿਆਂ ਵਿੱਚ 80 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ। ਅਦਾਕਾਰੀ ਦੇ ਇਲਾਵਾ ਉਸ ਨੇ ਕਈ ਫ਼ਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਵੀ ਕੀਤਾ, ਜਿਹਨਾਂ ਵਿੱਚ ਉਸ ਦੇ ਪੁੱਤਰ ਕੁਮਾਰ ਗੌਰਵ ਨੇ ਕੰਮ ਕੀਤਾ।
ਉਸ ਦਾ ਜਨਮ ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ ਵਿੱਚ) ਦੇ ਪੰਜਾਬੀ ਹਿੰਦੂ ਪਰਿਵਾਰ ਵਿੱਚ ਹੋਇਆ ਸੀ।[1]