ਰਾਮਦਾਸ ਬੰਡੂ ਆਠਵਲੇ (ਜਨਮ 25 ਦਸੰਬਰ 1959) ਇੱਕ ਭਾਰਤੀ ਸਿਆਸਤਦਾਨ, ਸਮਾਜ ਸੇਵੀ ਅਤੇ ਮਹਾਂਰਾਸ਼ਟਰ ਤੋਂ ਸੀਨੀਅਰ ਅੰਬੇਡਕਰਵਾਦੀ ਨੇਤਾ ਹੈ। ਉਹ, ਭਾਰਤ ਦੀ ਰਿਪਬਲਿਕਨ ਪਾਰਟੀ (ਏ) (ਇਹ ਭਾਰਤ ਦੀ ਰਿਪਬਲਿਕਨ ਪਾਰਟੀ ਇੱਕ ਅੱਡ ਗਰੁੱਪ ਅਤੇ ਇਸ ਦੀਆਂ ਜੜ੍ਹਾਂ ਅਨੁਸੂਚਿਤ ਜਾਤੀ ਫੈਡਰੇਸ਼ਨ ਜਿਸ ਦੀ ਅਗਵਾਈ ਭੀਮ ਰਾਓ ਅੰਬੇਡਕਰ ਕਰਦਾ ਸੀ) ਦਾ ਵੀ ਪ੍ਰਧਾਨ ਹੈ। ਵਰਤਮਾਨ ਵਿੱਚ, ਉਹ ਨਰਿੰਦਰ ਮੋਦੀ ਸਰਕਾਰ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਹੈ ਅਤੇ ਰਾਜ ਸਭਾ ਵਿੱਚ ਮਹਾਰਾਸ਼ਟਰ ਦੀ ਨੁਮਾਇੰਦਗੀ ਕਰਦਾ ਹੈ। ਪਹਿਲਾਂ ਉਹ ਪੰਧਾਰਪੁਰ ਤੋਂ ਲੋਕ ਸਭਾ ਮੈਂਬਰ ਸੀ।
ਆਠਵਲੇ ਦਾ ਜਨਮ 25 ਦਸੰਬਰ 1959 ਨੂੰ ਅੱਬਲਗਾਓਂ, ਸੰਗਲੀ ਜ਼ਿਲ੍ਹਾ, ਬੰਬੇ ਰਾਜ ਵਿੱਚ ਹੋਇਆ ਸੀ, ਜੋ ਕਿ ਹੁਣ ਮਹਾਰਾਸ਼ਟਰ ਦਾ ਇੱਕ ਹਿੱਸਾ ਹੈ। ਉਸ ਦੇ ਮਾਪੇ ਬੰਡੂ ਬਾਪੂ ਅਤੇ ਹੋਨਸਾਈ ਬੰਡੂ ਅਠਾਵਲੇ ਸਨ। ਉਸਨੇ ਸਿਧਾਰਥ ਕਾਲਜ ਆਫ਼ ਲਾਅ, ਮੁੰਬਈ ਤੋਂ ਪੜ੍ਹਾਈ ਕੀਤੀ ਅਤੇ 16 ਮਈ 1992 ਨੂੰ ਵਿਆਹ ਕਰਵਾਇਆ। ਉਸਦਾ ਇਕ ਬੇਟਾ ਹੈ।[1] ਰਾਮਦਾਸ ਆਠਵਲੇ ਬੁੱਧ ਧਰਮ ਦਾ ਅਭਿਆਸੀ ਹੈ। [2]
ਆਠਵਲੇ ਭੂਮਿਕਾ ਨਾਮਕ ਹਫਤਾਵਾਰੀ ਰਸਾਲੇ ਦੇ ਸੰਪਾਦਕ ਰਿਹਾ ਹੈ ਅਤੇ ਪਰਿਵਰਤਨ ਸਾਹਿਤ ਮਹਾਂਮੰਡਲ ਦਾ ਸੰਸਥਾਪਕ ਮੈਂਬਰ ਹੈ। ਉਸਨੇ ਪਰਿਵਰਤਨ ਕਲਾ ਮਹਾਂਸੰਘ ਦੇ ਪ੍ਰਧਾਨ, ਡਾ: ਬਾਬਾ ਸਾਹਿਬ ਅੰਬੇਡਕਰ ਫਾਉਂਡੇਸ਼ਨ ਅਤੇ ਬੁੱਧ ਕਲਾਵਾਂ ਅਕੈਡਮੀ (ਬੁੱਧ ਕਲਾਕਾਰਾਂ ਦੀ ਅਕੈਡਮੀ) ਵਜੋਂ ਸੇਵਾ ਨਿਭਾਈ ਹੈ ਅਤੇ ਬੁੱਧ ਧਰਮ ਧਾਮ ਪ੍ਰੀਸ਼ਦ (ਬੁੱਧ ਧਰਮ ਸੰਮੇਲਨ) ਦਾ ਸੰਸਥਾਪਕ ਪ੍ਰਧਾਨ ਰਿਹਾ ਹੈ। ਉਸਨੇ ਇਕ ਮਰਾਠੀ ਫਿਲਮ, ਕੋਈਯੈਚਾ ਪ੍ਰਤਿਕਾਰ ਵਿਚ ਸਿਰਲੇਖ ਦੀ ਭੂਮਿਕਾ ਨਿਭਾਈ, ਅਤੇ ਇਕ ਹੋਰ ਮਰਾਠੀ ਫਿਲਮ ਜੋਸ਼ੀ ਕੀ ਕੰਬਲੇ ਵਿਚ ਇਕ ਛੋਟੀ ਜਿਹੀ ਭੂਮਿਕਾ ਦੇ ਨਾਲ ਨਾਲ ਏਕਾਚ ਪਯਾਲਾ ਵਰਗੇ ਮਰਾਠੀ ਨਾਟਕ ਵਿਚ ਵੀ ਭੂਮਿਕਾਵਾਂ ਨਿਭਾਈਆਂ। [1]
ਆਠਵਲੇ ਨੇ ਭਾਰਤੀ ਰਾਜਨੀਤਿਕ ਨੇਤਾ ਅਤੇ ਭਾਰਤੀ ਸੰਵਿਧਾਨ ਦੇ ਪਿਤਾਮਾ ਬੀ ਆਰ ਅੰਬੇਦਕਰ ਤੋਂ ਪ੍ਰੇਰਨਾ ਲਈ। 1974 ਵਿੱਚ ਦਲਿਤ ਪੈਂਥਰ ਅੰਦੋਲਨ ਵਿੱਚ ਫੁੱਟ ਪੈਣ ਤੋਂ ਬਾਅਦ ਆਠਵਲੇ ਅਰੁਣ ਕੰਬਲੇ ਅਤੇ ਗੰਗਾਧਰ ਗਦੇ ਨਾਲ ਮਹਾਰਾਸ਼ਟਰ ਵਿੱਚ ਇਸਦੇ ਇੱਕ ਗਰੁੱਪ ਦੀ ਅਗਵਾਈ ਕੀਤੀ। ਪੈਂਥਰ ਦੀ ਲੀਡਰਸ਼ਿਪ ਨਾਲ ਆਮ ਤੌਰ 'ਤੇ ਨਫ਼ਰਤ ਹੋਣ ਦੇ ਬਾਵਜੂਦ, ਰਿਪਬਲੀਕਨ ਪਾਰਟੀ ਆਫ਼ ਇੰਡੀਆ ਦੇ ਇੱਕ ਧੜੇ ਵਿੱਚ ਉਸ ਦੀ ਸ਼ਮੂਲੀਅਤ ਦੇ ਫਲਸਰੂਪ ਇਸ ਦੀ ਇੰਡੀਅਨ ਨੈਸ਼ਨਲ ਕਾਂਗਰਸ (ਆਈ.ਐੱਨ.ਸੀ.) ਨਾਲ ਸਾਂਝ ਬਣ ਗਈ।[3]