ਲੌਰੇਮਬਮ ਬ੍ਰੋਜੇਸ਼ੋਰੀ ਦੇਵੀ (1 ਜਨਵਰੀ 1981 – 21 ਜੁਲਾਈ 2013) ਇੱਕ ਭਾਰਤੀ ਜੂਡੋ ਖਿਡਾਰੀ ਸੀ ਜਿਸ ਨੇ ਸਿਡਨੀ ਵਿੱਚ 2000 ਦੇ ਸਮਰ ਓਲੰਪਿਕ ਵਿੱਚ ਹਿੱਸਾ ਲਿਆ ਸੀ।[1][2]
ਬ੍ਰੋਜੇਸ਼ੋਰੀ ਦੇਵੀ ਦਾ ਜਨਮ 1 ਜਨਵਰੀ 1981 ਨੂੰ ਹੋਇਆ ਸੀ। ਉਹ ਮਣੀਪੁਰ ਦੇ ਇੰਫਾਲ ਪੱਛਮ ਵਿੱਚ ਖਗੇਮਪੱਲੀ ਹੂਦਰੋਮ ਲੀਕਾਈ ਦੀ ਰਹਿਣ ਵਾਲੀ ਸੀ। ਉਹ ਲੋਰੇਮਬਮ ਮੰਗਲੇਮ ਸਿੰਘ ਅਤੇ ਲੋਰੇਮਬਮ ਓਂਗਬੀ ਤਰੁਣੀ ਦੇਵੀ ਦੀ ਧੀ ਸੀ।[ਹਵਾਲਾ ਲੋੜੀਂਦਾ]
ਬ੍ਰੋਜੇਸ਼ੋਰੀ ਨੇ 20 ਅੰਤਰਰਾਸ਼ਟਰੀ ਅਤੇ 16 ਰਾਸ਼ਟਰੀ ਜੂਡੋ ਚੈਂਪੀਅਨਸ਼ਿਪਾਂ ਵਿੱਚ ਭਾਗ ਲਿਆ ਸੀ। ਉਸ ਨੇ ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮਿਆਂ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ 'ਤੇ ਤਿੰਨ ਸੋਨ ਤਗਮੇ ਵੀ ਹਾਸਿਲ ਕੀਤੇ।[3] ਉਸ ਨੇ 2000 ਦੀਆਂ ਓਲੰਪਿਕ ਖੇਡਾਂ ਵਿੱਚ ਔਰਤਾਂ ਦੇ ਹਾਫ-ਲਾਈਟਵੇਟ ਵਰਗ ਵਿੱਚ ਹਿੱਸਾ ਲਿਆ ਸੀ ਅਤੇ ਚੀਨ ਦੀ ਲਿਊ ਯੂਕਸਿਆਂਗ ਵਿਰੁੱਧ ਸੈਮੀ-ਫਾਈਨਲ ਵਿੱਚ ਪਹੁੰਚੀ ਸੀ।
ਬ੍ਰੋਜੇਸ਼ੌਰੀ ਦੀ 21 ਜੁਲਾਈ 2013 ਨੂੰ ਕੋਇੰਬਟੂਰ, ਤਾਮਿਲਨਾਡੂ, ਭਾਰਤ ਵਿੱਚ ਗਰਭ ਅਵਸਥਾ ਦੀਆਂ ਪੇਚੀਦਗੀਆਂ ਕਾਰਨ ਮੌਤ ਹੋ ਗਈ ਸੀ।[4][5]