ਵਲੀ ਮੁਹੰਮਦ ਵਲੀ

ਵਲੀ ਮੁਹੰਮਦ ਵਲੀ
ਜਨਮ1667
ਔਰੰਗਾਬਾਦ
ਮੌਤ1707 (ਉਮਰ 40)
ਅਹਿਮਦਾਬਾਦ, ਗੁਜਰਾਤ
ਕਲਮ ਨਾਮਵਲੀ ਦੱਕਨੀ, ਵਲੀ ਗੁਜਰਾਤੀ ਅਤੇ ਵਲੀ ਔਰੰਗਾਬਾਦੀ
ਕਿੱਤਾਸ਼ਾਇਰ
ਰਾਸ਼ਟਰੀਅਤਾਭਾਰਤੀ
ਸ਼ੈਲੀਗ਼ਜ਼ਲ, ਮਸਨਵੀ, ਕਸੀਦਾ, ਮੁਖੰਮਸ
ਵਿਸ਼ਾਇਸ਼ਕ

ਵਲੀ ਮੁਹੰਮਦ ਵਲੀ (1667-1707), (ਵਲੀ ਦੱਕਨੀ, ਉਰਦੂ: ولی دکنی, ਵਲੀ ਗੁਜਰਾਤੀ ਅਤੇ ਵਲੀ ਔਰੰਗਾਬਾਦੀ ਵੀ ਕਹਿੰਦੇ ਹਨ) ਭਾਰਤ ਦੇ ਇੱਕ ਕਲਾਸੀਕਲ ਉਰਦੂ ਕਵੀ ਸੀ।[1] ਉਨ੍ਹਾਂ ਦੇ ਨਾਮ ਅਤੇ ਵਤਨ ਦੇ ਬਾਰੇ ਵਿੱਚ ਮੱਤਭੇਦ ਹਨ। ਕੁਝ ਵਿਦਵਾਨ ਉਸਨੂੰ ਗੁਜਰਾਤ ਦਾ ਬਾਸ਼ਿੰਦਾ ਸਾਬਤ ਕਰਦੇ ਹਨ ਅਤੇ ਕੁਝ ਹੋਰਨਾਂ ਦੇ ਮੁਤਾਬਕ ਉਨ੍ਹਾਂ ਦਾ ਵਤਨ ਔਰੰਗਾਬਾਦ ਦੱਕਨ ਸੀ। ਵਲੀ ਦੀ ਸ਼ਾਇਰੀ ਤੋਂ ਉਸ ਦਾ ਦੱਕਨੀ ਹੋਣਾ ਸਾਬਤ ਹੁੰਦਾ ਹੈ। ਵਲੀ ਅੱਲ੍ਹਾ ਵਲੀ, ਸੁਲਤਾਨ ਅਬਦੁੱਲਾਹ ਕੁਲੀ, ਕੁਤੁਬ ਸ਼ਾਹੀ ਦੇ ਅਠਵੇਂ ਫ਼ਰਮਾਂਰਵਾ ਦੇ ਅਹਦ ਵਿੱਚ 1668 ਵਿੱਚ ਔਰੰਗਾਬਾਦ ਵਿੱਚ ਪੈਦਾ ਹੋਏ। ਇਸ ਦੇ ਬਾਅਦ ਪੜ੍ਹਨ ਲਈ ਅਹਿਮਦਾਬਾਦ ਆ ਗਏ, ਜੋ ਉਸ ਜ਼ਮਾਨੇ ਵਿੱਚ ਵਿਦਿਆ ਦਾ ਮਰਕਜ਼ ਸੀ। ਉੱਥੇ ਹਜ਼ਰਤ ਸ਼ਾਹ ਵਜੀਹਾ ਉੱਦੀਨ ਦੀ ਖ਼ਾਨਕਾਹ ਦੇ ਮਦਰਸੇ ਵਿੱਚ ਦਾਖਿਲ ਹੋ ਗਏ। ਵਲੀ ਦੀ ਉਮਰ ਦਾ ਵੱਡਾ ਹਿੱਸਾ ਅਹਿਮਦਾਬਾਦ ਵਿੱਚ ਗੁਜਰਿਆ। ਇਸ ਸ਼ਹਿਰ ਦੇ ਫ਼ਿਰਾਕ ਵਿੱਚ ਉਨ੍ਹਾਂ ਨੇ ਇੱਕ ਪੁਰਦਰਦ ਕਤਾਅ ਵੀ ਲਿਖਿਆ। ਵਲੀ ਨੇ ਗੁਜਰਾਤ, ਸੂਰਤ ਅਤੇ ਦਿੱਲੀ ਦਾ ਸਫ਼ਰ ਵੀ ਕੀਤਾ। ਇਸ ਦੇ ਸੰਬੰਧ ਵਿੱਚ ਇਸ਼ਾਰੇ ਉਨ੍ਹਾਂ ਦੇ ਕਲਾਮ ਵਿੱਚ ਮੌਜੂਦ ਹਨ।

ਸ਼ਾਇਰੀ ਦਾ ਨਮੂਨਾ

[ਸੋਧੋ]

ਜਿਸੇ ਇਸ਼ਕ਼ ਕਾ ਤੀਰ ਕਾਰੀ ਲਗੇ
ਉਸੇ ਜ਼ਿੰਦਗੀ ਕ੍ਯੂੰ ਨ ਭਾਰੀ ਲਗੇ

ਨ ਛੋੜੇ ਮੋਹੱਬਤ ਦਮ-ਏ-ਮਰਗ ਤਕ
ਜਿਸੇ ਯਾਰ-ਏ-ਜਾਨੀ ਸੂੰ ਯਾਰੀ ਲਗੇ

ਨ ਹੋਵੇ ਉਸੇ ਜਗ ਮੇਂ ਹਰਗਿਜ਼ ਕ਼ਰਾਰ
ਜਿਸੇ ਇਸ਼ਕ਼ ਕੀ ਬੇ-ਕ਼ਰਾਰੀ ਲਗੇ

ਹਰ ਇੱਕ ਵਕ਼੍ਤ ਮੁਝ ਆਸ਼ਿਕ਼-ਏ-ਪਾਕ ਕੂੰ
ਪ੍ਯਾਰੇ ਤਿਰੀ ਬਾਤ ਪ੍ਯਾਰੀ ਲਗੇ

'ਵਲੀ' ਕੂੰ ਕਹੇ ਤੂ ਅਗਰ ਯਕ ਬਚਨ
ਰਕ਼ੀਬਾਂ ਕੇ ਦਿਲ ਮੇਂ ਕਟਾਰੀ ਲਗੇ
 ***
ਯਾਦ ਕਰਨਾ ਹਰ ਘੜੀ ਉਸ ਯਾਰ ਕਾ
ਹੈ ਵਜ਼ੀਫ਼ਾ ਮੁਝ ਦਿਲ-ਏ-ਬੀਮਾਰ ਕਾ
ਆਰਜ਼ੂਏ ਚਸ਼ਮ-ਏ-ਕੌਸਰ ਨਈਂ
ਤਿਸ਼ਨਾ-ਲਬ ਹੂੰ ਸ਼ਰਬਤ-ਏ-ਦੀਦਾਰ ਕਾ
ਆਕਿਬਤ ਕਿਯਾ ਹੋਵੇਗਾ, ਮਾਲੂਮ ਨਈਂ
ਦਿਲ ਹੁਆ ਹੈ ਮੁਬਤਲਾ ਦਿਲ-ਦਾਰ ਕਾ
ਕ੍ਯਾ ਕਹੇ ਤਾਰੀਫ਼-ਏ-ਦਿਲ, ਹੈ ਬੇਨਜ਼ੀਰ
ਹਰਫ਼ ਹਰਫ਼ ਉਸ ਮਖ਼ਜ਼ਨ-ਏ-ਅਸਰਾਰ ਕਾ
ਗਰ ਹੁਆ ਹੈ ਤਾਲਿਬ-ਏ-ਆਜ਼ਾਦਗੀ
ਬੰਦ ਮਤ ਹੋ ਸੁਬਹਾ-ਓ-ਜ਼ੁੰਨਾਰ ਕਾ
ਮਸਨਦ-ਏ-ਗੁਲ ਮੰਜ਼ਿਲ-ਏ-ਸ਼ਬਨਮ ਹੁਈ
ਦੇਖ ਰੁਤਬਾ ਦੀਦਾ-ਏ-ਬੇਦਾਰ ਕਾ
ਐ 'ਵਲੀ' ਹੋਨਾ ਸਿਰੀਜਨ ਪਰ ਨਿਸਾਰ
ਮੁੱਦਾ ਹੈ ਚਸ਼ਮ-ਏ-ਗੌਹਰ ਬਾਰ ਕਾ

ਹਵਾਲੇ

[ਸੋਧੋ]