ਸਵਰਨਾਦੇਵੀ ਦੇਵੀ | |
---|---|
![]() ਸਵਰਨਾਦੇਵੀ ਦੇਵੀ | |
ਜਨਮ | |
ਮੌਤ | 3 ਜੁਲਾਈ 1932 | (ਉਮਰ 76)
ਰਾਸ਼ਟਰੀਅਤਾ | ਬਰਤਾਨਵੀ ਭਾਰਤ |
ਪੇਸ਼ਾ | ਕਵੀ, ਨਾਵਲਕਾਰ, ਸੰਗੀਤਕਾਰ, ਸਮਾਜ ਸੇਵੀ |
ਜੀਵਨ ਸਾਥੀ | ਜਾਨਕੀਨਾਥ ਘੋਸਲ |
ਬੱਚੇ | ਹਿਰਾਂਮੋਈ ਦੇਵੀ, ਸਰਲਾ ਦੇਵੀ ਚੌਧਰਾਨੀ |
ਸਵਰਨਾਕੁਮਾਰੀ ਦੇਵੀ (ਬੰਗਾਲੀ: স্বর্ণকুমারী দেবী) (28 ਅਗਸਤ 1855 – 3 ਜੁਲਾਈ 1932) ਇੱਕ ਭਾਰਤੀ ਕਵੀ, ਨਾਵਲਕਾਰ, ਸੰਗੀਤਕਾਰ ਅਤੇ ਸੋਸ਼ਲ ਵਰਕਰ ਸੀ।[1][2] ਉਹ ਬੰਗਾਲ ਵਿੱਚ ਪ੍ਰਮੁੱਖਤਾ ਪ੍ਰਾਪਤ ਕਰਨ ਵਾਲੀਆਂ ਪਹਿਲੀਆਂ ਲੇਖਿਕਾਵਾਂ ਵਿਚੋਂ ਸਭ ਤੋਂ ਪਹਿਲੀ ਸੀ।[3]
ਸਵਰਨਾਕੁਮਾਰੀ, ਦੇਬੇਂਦਰਨਾਥ ਟੈਗੋਰ ਦੀ ਚਾਰ ਧੀਆਂ ਵਿਚੋਂ ਇੱਕ ਸੀ ਅਤੇ ਦਵਾਰਕਾਨਾਥ ਟੈਗੋਰ ਦੀ ਪੋਤੀ ਸੀ। ਉਸਦੀਆਂ ਤਿੰਨ ਭੈਣਾਂ, ਸੌਦਾਮਿਨੀ, ਸੁਕੁਮਰੀ ਅਤੇ ਸਰਤਕੁਮਾਰੀ, ਉਸ ਤੋਂ ਵੱਧ ਉਮਰ ਦੀਆਂ ਸਨ। ਬਰਨਾਕੁਮਾਰੀ ਉਸਦੀ ਛੋਟੀ ਭੈਣ ਸੀ। ਸੌਦਾਮਿਨੀ ਬੈਥੁਨ ਸਕੂਲ ਦੇ ਪਹਿਲੇ ਵਿਦਿਆਰਥੀਆਂ ਵਿਚੋਂ ਇੱਕ ਸੀ। ਟੈਗੋਰ ਪਰਿਵਾਰ ਦੇ ਹੋਰ ਲੋਕ ਉਸਦਾ ਪਾਲਣ ਕਰਦੇ ਸਨ, ਪਰ ਅਜਿਹਾ ਲੱਗਦਾ ਹੈ ਕਿ ਸਵਰਨਕੁਮਾਰੀ ਦੀ ਸਿੱਖਿਆ ਮੁੱਖ ਤੌਰ ਤੇ ਘਰ ਵਿੱਚ ਹੀ ਹੋਈ। ਉਹ ਰਬਿੰਦਰਨਾਥ ਟੈਗੋਰ ਨਾਲੋਂ ਉਮਰ ਵਿੱਚ ਪੰਜ ਸਾਲ ਵੱਡੀ ਸੀ।
ਜੋਰਾਸੈਂਕੋ ਠਾਕੁਰ ਬਾਰੀ ਵਿੱਚ ਸਿੱਖਿਆ ਦੀ ਕਦਰ ਕੀਤੀ ਗਈ ਸੀ। ਸਵਰਨਕੁਮਾਰੀ ਨੇ ਯਾਦ ਕੀਤਾ ਕਿ ਕਿਵੇਂ, ਜਦੋਂ ਉਸ ਦੇ ਪਿਤਾ ਦੇਬੇਂਦਰਨਾਥ ਨੂੰ ਪਤਾ ਲੱਗਿਆ ਕਿ ਗਵਰਨੈਸ ਇੱਕ ਸਲੇਟ ਉੱਤੇ ਕੁਝ ਲਿਖ ਰਹੀ ਹੈ ਅਤੇ ਲੜਕੀਆਂ ਨੂੰ ਇਸ ਦੀ ਨਕਲ ਕਰਾਉਣ ਲਈ ਕਿਹਾ ਜਾ ਰਿਹਾ ਹੈ, ਉਸ ਨੇ ਮਕੈਨੀਕਲ ਅਭਿਆਸ ਬੰਦ ਕਰ ਦਿੱਤਾ ਅਤੇ ਇੱਕ ਬਿਹਤਰ ਅਧਿਆਪਕ ਲੈ ਕੇ ਆਇਆ। ਆਪਣੀਆਂ ਯਾਦਾਂ ਵਿੱਚ ਰਬਿੰਦਰਨਾਥ ਨੇ ਲਿਖਿਆ, "ਅਸੀਂ ਸਕੂਲ ਵਿੱਚ ਪੜ੍ਹਨ ਨਾਲੋਂ ਘਰ ਵਿੱਚ ਬਹੁਤ ਕੁਝ ਸਿੱਖਿਆ।"
ਸਵਰਨਕੁਮਾਰੀ ਦੀ ਛੋਟੀ ਉਮਰ ਤੋਂ ਹੀ ਦੂਜੀਆਂ ਲੜਕੀਆਂ ਨਾਲ ਦੋਸਤੀ ਨਿਭਾਉਣ ਦੀ ਬਹੁਤ ਸਮਰੱਥਾ ਸੀ। ਦਿਨ ਦੇ ਰਿਵਾਜ ਦੇ ਅਨੁਸਾਰ, ਦੋਸਤਾਂ ਦੀ ਹਰੇਕ ਜੋੜੀ ਦਾ ਇੱਕ ਸਾਂਝਾ ਨਾਮ ਹੁੰਦਾ ਸੀ, ਜਿਸ ਨੂੰ ਉਹ ਇੱਕ ਦੂਜੇ ਨੂੰ ਬੁਲਾਉਂਦੇ ਸਨ। ਸਵਰਨਕੁਮਾਰੀ ਦੇ ਬਹੁਤ ਸਾਰੇ ਦੋਸਤ - ਮਿਸਤੀਹਾਸੀ, ਮਿਲਾਨ, ਬਿਹਾਗਿਨੀ ਅਤੇ ਹੋਰ ਸਨ।
ਉਸ ਦਾ ਵਿਆਹ 1868 ਵਿੱਚ ਜਨਕੀਨਾਥ ਘੋਸ਼ਾਲ ਨਾਲ ਹੋਇਆ ਸੀ, ਜੋ ਇੱਕ ਪੜ੍ਹਿਆ-ਲਿਖਿਆ ਤੇ ਮਜ਼ਬੂਤ ਇੱਛਾਵਾਨ ਨੌਜਵਾਨ ਸੀ, ਜੋ ਨਾਦੀਆ ਜ਼ਿਲ੍ਹੇ ਦੇ ਇੱਕ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਤ ਸੀ। ਜਾਨਕੀਨਾਥ ਘੋਸ਼ਾਲ ਨੂੰ ਉਸ ਦੇ ਪਰਿਵਾਰ ਨੇ ਬ੍ਰਹਮੋਵਾਦ ਨੂੰ ਅਪਣਾਉਣ ਅਤੇ ਵਿਵਾਦਪੂਰਨ ਅਨੁਸਥਾਨੀ ਬ੍ਰਹਮੋ ਰੀਤੀ ਰਿਵਾਜਾਂ ਦੇ ਤਹਿਤ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ[4], ਜਿਸ ਦੀ ਪ੍ਰਮਾਣਿਕਤਾ ਉਦੋਂ ਵਿਵਾਦਗ੍ਰਸਤ ਸੀ ਅਤੇ ਸਿੱਟੇ ਵਜੋਂ ਸਾਰੀ ਵਿਰਾਸਤ ਤੋਂ ਵਾਂਝਾ ਹੋ ਗਿਆ ਸੀ। ਹਾਲਾਂਕਿ, ਆਪਣੀ ਯੋਗਤਾਵਾਂ ਅਤੇ ਦ੍ਰਿੜ ਇਰਾਦੇ ਨਾਲ ਉਸ ਨੇ ਕਾਰੋਬਾਰ ਵਿੱਚ ਸਫਲਤਾ ਪ੍ਰਾਪਤ ਕੀਤੀ ਅਤੇ ਆਪਣੀ ਖੁਦ ਦੀ ਜਮੀਂਦਾਰੀ ਵਿਕਸਤ ਕੀਤੀ। ਉਸ ਨੂੰ ਰਾਜਾ ਦੀ ਉਪਾਧੀ ਨਾਲ ਨਿਵਾਜਿਆ ਗਿਆ ਸੀ। ਉਹ ਇੱਕ ਥੀਓਸੋਫਿਸਟ ਸੀ ਅਤੇ ਆਪਣੇ ਰਾਸ਼ਟਰੀ ਕਾਂਗਰਸ ਦੇ ਸ਼ੁਰੂਆਤੀ ਦਿਨਾਂ ਤੋਂ ਸਰਗਰਮੀ ਨਾਲ ਜੁੜਿਆ ਹੋਇਆ ਸੀ। ਉਸ ਦੀ ਧੀ, ਹਿਰਨਮਯੋਈ ਦੇਵੀ ਦੇ ਅਨੁਸਾਰ, ਉਸ ਨੇ ਨੌਜਵਾਨ ਸੰਗਠਨ ਦਾ ਪਾਲਣ-ਪੋਸ਼ਣ ਕੀਤਾ ਜਿਵੇਂ ਇੱਕ ਮਾਲੀ ਇੱਕ ਬੂਟੇ ਦਾ ਪਾਲਣ ਪੋਸ਼ਣ ਕਰਦਾ ਹੈ।[5] ਜਾਨਕੀਨਾਥ ਘੋਸ਼ਾਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ।
ਉਨ੍ਹਾਂ ਦੇ ਬੱਚੇ ਹਿਰਨਮਯੋਈ ਦੇਵੀ (1870 - 1925)[6], ਜੋਤਸਨਾਥ ਘੋਸ਼ਾਲ (1871 - 1962) ਸਰਲਾ ਦੇਵੀ ਚੌਧੁਰਾਨੀ (1872 - 1945)[7] ਸਨ। ਜੋਤਸਨਾਥ ਘੋਸ਼ਾਲ ਨੇ ਆਈਸੀਐਸ ਲਈ ਯੋਗਤਾ ਪ੍ਰਾਪਤ ਕੀਤੀ ਅਤੇ ਪੱਛਮੀ ਭਾਰਤ ਵਿੱਚ ਸੇਵਾ ਕੀਤੀ।[8]
ਉਸਦਾ ਪਤੀ ਭਾਰਤੀ ਰਾਸ਼ਟਰੀ ਕਾਂਗਰਸ ਦਾ ਸਕੱਤਰ ਸੀ, ਉਹ ਸਰਗਰਮੀ ਨਾਲ ਰਾਜਨੀਤੀ ਵਿੱਚ ਸ਼ਾਮਿਲ ਸੀ। 1889 ਅਤੇ 1890 ਵਿੱਚ, ਉਸਨੇ ਭਾਰਤੀ ਰਾਸ਼ਟਰੀ ਕਾਗਰਸ ਲਈ ਕੰਮ ਕੀਤਾ। ਭਾਰਤੀ ਨੈਸ਼ਨਲ ਕਾਂਗਰਸ ਦੇ ਸੈਸ਼ਨਾਂ ਵਿੱਚ ਔਰਤਾਂ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਹਿੱਸਾ ਲਿਆ।[9]
ਕੋਲਕਾਤਾ ਯੂਨੀਵਰਸਿਟੀ ਵਿੱਚ ਉਸਨੂੰ 1927 ਵਿੱਚ ਜਾਗਤਾਰਿਨੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ।