ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਸ਼ਾਂਤਾ ਰੰਗਾਸਵਾਮੀ | |||||||||||||||||||||||||||||||||||||||
ਜਨਮ | ਮਦਰਾਸ, ਤਾਮਿਲ ਨਾਡੂ, ਭਾਰਤ | 1 ਜਨਵਰੀ 1954|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ | |||||||||||||||||||||||||||||||||||||||
ਭੂਮਿਕਾ | ਆਲ ਰਾਊਂਡਰ | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਟੈਸਟ | 31 ਅਕਤੂਬਰ 1976 ਬਨਾਮ ਵੈਸਟ ਇੰਡੀਜ਼ ਮਹਿਲਾ | |||||||||||||||||||||||||||||||||||||||
ਆਖ਼ਰੀ ਟੈਸਟ | 26 ਜਨਵਰੀ 1991 ਬਨਾਮ ਆਸਟ੍ਰੇਲੀਆ ਮਹਿਲਾ | |||||||||||||||||||||||||||||||||||||||
ਪਹਿਲਾ ਓਡੀਆਈ ਮੈਚ | 10 ਜਨਵਰੀ 1982 ਬਨਾਮ ਆਸਟ੍ਰੇਲੀਆ ਮਹਿਲਾ | |||||||||||||||||||||||||||||||||||||||
ਆਖ਼ਰੀ ਓਡੀਆਈ | 27 ਜੁਲਾਈ 1987 ਬਨਾਮ ਇੰਗਲੈਂਡ ਮਹਿਲਾ | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPNcricinfo, 11 ਜਨਵਰੀ 2013 |
ਸ਼ਾਂਤਾ ਰੰਗਾਸਵਾਮੀ (ਜਨਮ 1 ਜਨਵਰੀ 1954 ਨੂੰ ਮਦਰਾਸ ਵਿਖੇ) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ।
ਸ਼ਾਂਤਾ ਦਾ ਜਨਮ ਸੀ.ਵੀ. ਰੰਗਾਸਵਾਮੀ ਅਤੇ ਰਾਜਲਕਸ਼ਮੀ ਦੇ ਘਰ ਹੋਇਆ ਸੀ। ਉਹ ਆਪਣੀਆਂ ਛੇ ਭੈਣਾਂ ਵਿੱਚੋਂ ਤੀਸਰੀ ਲੜਕੀ ਸੀ।
1976 ਈਸਵੀ ਵਿੱਚ ਰੰਗਾਸਵਾਮੀ ਨੂੰ ਅਰਜੁਨ ਪੁਰਸਕਾਰ ਦਿੱਤਾ ਗਿਆ ਸੀ। ਉਹ ਹੁਣ ਕ੍ਰਿਕਟ ਨਾਲ ਸੰਬੰਧਤ ਲਿਖ਼ਤਾਂ ਲਿਖਦੀ ਹੈ ਅਤੇ ਬੰਗਲੋਰ ਖੇਤਰ ਦੀ ਕੇਨਰਾ ਬੈਂਕ ਦੀ ਇੱਕ ਸ਼ਾਖਾ ਵਿੱਚ ਉਹ ਕਾਰਜਕਾਰੀ (ਜਨਰਲ ਮੈਨੇਜਰ) ਅਧਿਕਾਰੀ ਹੈ।
16 ਟੈਸਟ ਕ੍ਰਿਕਟ ਮੈਚਾਂ ਵਿੱਚ ਉਸ ਨੇ 32.6 ਦੀ ਔਸਤ ਨਾਲ 750 ਦੌੜਾਂ ਬਣਾਈਆਂ ਹਨ, ਜਿਸ ਵਿੱਚ ਉਸਦਾ ਨਿਊਜ਼ੀਲੈਂਡ ਖ਼ਿਲਾਫ 8 ਜਨਵਰੀ 1977 ਨੂੰ ਲਗਾਇਆ ਸੈਂਕੜਾਂ ਵੀ ਸ਼ਾਮਿਲ ਹੈ।[1] ਇਸ ਤੋਂ ਇਲਾਵਾ ਉਸ ਨੇ 31.61 ਦੀ ਗੇਂਦਬਾਜ਼ੀ ਔਸਤ ਨਾਲ 21 ਵਿਕਟਾਂ ਵੀ ਲਈਆਂ ਹਨ। ਇਸ ਵਿੱਚ ਇੰਗਲੈਂਡ ਖ਼ਿਲਾਫ ਉਸਦਾ 4-42 ਦਾ ਪ੍ਰਦਰਸ਼ਨ ਵੀ ਸ਼ਾਮਿਲ ਹੈ।[2]
19 ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਉਸਨੇ 15.1 ਦੀ ਔਸਤ ਨਾਲ 287 ਦੌੜਾਂ ਬਣਾਈਆਂ ਹਨ ਅਤੇ 29.41 ਦੀ ਔਸਤ ਨਾਲ 12 ਵਿਕਟਾਂ ਹਾਸਿਲ ਕੀਤੀਆਂ ਹਨ।[3][4] ਉਹ ਪਹਿਲੀ ਭਾਰਤੀ ਕ੍ਰਿਕਟ ਖਿਡਾਰਨ ਹੈ ਜਿਸਨੇ ਨਿਊਜ਼ੀਲੈਂਡ ਖ਼ਿਲਾਫ ਭਾਰਤ ਵੱਲੋਂ ਸੈਂਕੜਾ ਲਗਾਇਆ ਹੋਵੇ।