ਮਹਾਰਾਜਾ ਸ਼ੇਰ ਸਿੰਘ | |
---|---|
![]() ਸ਼ੇਰ ਸਿੰਘ ਦੀ ਤਸਵੀਰ | |
ਸ਼ਾਸਨ ਕਾਲ | 1841 - 1843 |
ਜਨਮ | 4 ਦਸੰਬਰ 1807 |
ਮੌਤ | 15 ਸਤੰਬਰ 1843 |
ਜੀਵਨ-ਸਾਥੀ | ਪ੍ਰੇਮ ਕੌਰ |
ਧਰਮ | ਸਿੱਖ |
ਕਿੱਤਾ | ਸਿੱਖ ਸਲਤਨਤ ਦੇ ਮਹਾਰਾਜਾ |
ਮਹਾਰਾਜਾ ਸ਼ੇਰ ਸਿੰਘ (4 ਦਸੰਬਰ 1807 - 15 ਸਤੰਬਰ 1843) ਸਿੱਖ ਸਲਤਨਤ ਦੇ ਮਹਾਰਾਜਾ ਸਨ। ਉਹ ਮਹਾਰਾਜਾ ਖੜਕ ਸਿੰਘ ਅਤੇ ਨੌਨਿਹਾਲ ਸਿੰਘ ਤੋਂ ਬਾਅਦ ਪੰਜਾਬ ਦੇ ਮਹਾਰਾਜਾ ਬਣੇ।[1]
ਉਹਨਾਂ ਦਾ ਜਨਮ 4 ਦਸੰਬਰ 1807 ਈ. ਨੂੰ ਮਹਾਰਾਜਾ ਰਣਜੀਤ ਸਿੰਘ ਦੇ ਘਰ ਮਹਾਰਾਣੀ ਮਹਿਤਾਬ ਕੌਰ ਦੀ ਕੁੱਖੋਂ ਹੋਇਆ। ਸ਼ੇਰ ਸਿੰਘ ਦਾ ਪਹਿਲਾ ਵਿਆਹ ਨਕੱਈ ਮਿਸਲ ਦੇ ਰਈਸ ਦੀ ਧੀ ਬੀਬੀ ਦੇਸਾਂ ਨਾਲ ਹੋਇਆ, ਜਿਸ ਦਾ ਥੋੜ੍ਹੇ ਸਮੇਂ ਬਾਅਦ ਹੀ ਦਿਹਾਂਤ ਹੋ ਗਿਆ। ਉਸ ਦੇ ਚਲਾਣੇ ਤੋਂ ਬਾਅਦ ਸ਼ਹਿਜ਼ਾਦੇ ਦਾ ਦੂਜਾ ਵਿਆਹ ਸ: ਹਰੀ ਸਿੰਘ ਵੜੈਚ (ਲਾਧੋਵਾਲੀਏ) ਦੀ ਧੀ ਬੀਬੀ ਪ੍ਰੇਮ ਕੌਰ ਨਾਲ ਹੋਇਆ, ਜਿਸ ਨੇ 14 ਦਸੰਬਰ 1831 ਨੂੰ ਸ਼ਹਿਜ਼ਾਦਾ ਪ੍ਰਤਾਪ ਸਿੰਘ ਨੂੰ ਜਨਮ ਦਿੱਤਾ।
-history.com/sikhhist/warriors/shersingh.html Maharaja Sher Singh (1807 - 1843)]