ਸਾਂਝੀ ਮਾਈ ਦੀ ਪੂਜਾ ਉੱਤਰੀ ਭਾਰਤ ਦੇ ਵੱਡੇ ਖਿੱਤੇ ਵਿੱਚ ਅਨੇਕ ਭਾਈਚਾਰਿਆਂ ਵਿੱਚ ਤੇ ਦੁਸਹਿਰੇ ਤੋਂ ਪਹਿਲਾਂ ਨੌਂ ਰਾਤਾਂ (ਨਰਾਤਿਆਂ) ਦੌਰਾਨ ਕੀਤੀ ਜਾਂਦੀ ਹੈ। ਪੰਜਾਬ ਵਿੱਚ ਸਾਂਝੀ ਦੇਵੀ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲੋਕ ਦੇਵੀ ਦਾ ਸਬੰਧ ਲੋਕ ਧਰਮ ਨਾਲ ਹੈ।
ਨਰਾਤਿਆਂ ਸਮੇਂ ਕੁੜੀਆਂ ਆਪਣੀਆਂ ਮਾਵਾਂ ਦੀ ਮਦਦ ਨਾਲ ਕੰਧ ਉੱਪਰ ਗੋਹੇ ਨਾਲ ਪਿੱਠਭੂਮੀ ਤਿਆਰ ਕਰ ਕੇ ਉਸ ਉੱਤੇ ਚੀਕਣੀ ਮਿੱਟੀ ਦੇ ਪਹਿਲਾਂ ਹੀ ਬਣਾ ਕੇ ਸੁਕਾ ਰੱਖੇ ਚੰਨ ਤਾਰਿਆਂ ਨਾਲ 'ਸਾਂਝੀ' ਦੀ ਮੂਰਤੀ ਬਣਾਉਂਦੀਆਂ ਹਨ। ਮੂੰਹ ਅਤੇ ਹੋਰ ਅੰਗ ਪੈਰ ਸਹਿਤ ਪੂਰੀ ਸੂਰੀ ਮੂਰਤੀ ਦੇ ਨੱਕ ਬੁੱਲ੍ਹ ਵਾਲਾ ਮੂੰਹ ਵੀ ਇੰਨ ਬਿੰਨ ਤਿਆਰ ਕਰ ਲਿਆ ਜਾਂਦਾ ਹੈ। ਪਹਿਲੇ ਨਰਾਤੇ ਮੂਰਤੀ ਹੇਠਾਂ ਕੋਰੇ ਕੁੱਜੇ ਵਿੱਚ ਜਾਂ ਭੁੰਜੇ ਹੀ ਕਿਆਰੀ ਬਣਾ ਕੇ ਜੌਂ ਬੀਜੇ ਜਾਂਦੇ ਹਨ। ਕੁੜੀਆਂ ਹਰ ਰੋਜ਼ ਸਵੇਰੇ ਪਾਣੀ ਪਾ ਕੇ ਗੋਰਜਾਂ ਦੇ ਇਸ ਬਾਗ ਨੂੰ ਮੱਥਾ ਟੇਕਦੀਆ ਹਨ। ਹਰ ਸ਼ਾਮ ਕੁੜੀਆਂ ਮੂਰਤੀ ਅੱਗੇ ਦੀਵੇ ਜਗਾਉਦੀਆਂ ਤੇ ਗੀਤ ਗਾਉਦੀਆਂ ਹਨ। ਸਭ ਤੋਂ ਪਹਿਲਾਂ ਸਾਂਝੀ ਨੂੰ ਜਗਾਇਆ ਜਾਂਦਾ ਸੀ:[1]
ਸਾਂਝੀ ਮਾਈ ਦੀ ਪੂਜਾ ਹਰ ਰੋਜ਼ ਸ਼ਾਮ ਵਕਤ ਕੀਤੀ ਜਾਂਦੀ ਹੈ। ਦੇਵੀ ਦੀ ਆਰਤੀ ਉਤਾਰਨ ਉਪਰੰਤ ਦੇਵੀ ਨੂੰ ਭੇਟ ਕੀਤਾ ਪੰਜੀਰੀ ਦਾ ਪ੍ਰਸ਼ਾਦ ਸਾਰਿਆਂ ਵਿੱਚ ਵੰਡਿਆ ਜਾਂਦਾ ਹੈ। ਦੁਸਹਿਰੇ ਵਾਲੇ ਦਿਨ, ਕੁੜੀਆਂ ਜੌਂਆਂ ਦੀਆਂ ਹਰੀਆਂ ਕਰੂੰਬਲਾਂ ਆਪਣੇ ਭਰਾਵਾਂ ਅਤੇ ਹੋਰਨਾਂ ਸੰਬੰਧੀਆਂ ਦੀਆਂ ਪੱਗੜੀਆਂ ਜਾਂ ਕੰਨਾਂ ਉੱਤੇ ਟੁੰਗਦੀਆਂ ਹਨ ਅਤੇ ਸਾਂਝੀ ਮਾਈ ਤੋਂ ਸੰਤਾਨ ਅਤੇ ਅਨਾਜ ਦੀ ਭਰਪੂਰ ਉਤਪਤੀ ਦੀ ਕਾਮਨਾ ਕਰਦੀਆਂ ਹਨ। ਉਸੇ ਦਿਨ ਸਰਘੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਕੰਧ ਤੋਂ ਉਤਾਰ ਕੇ ਗੀਤ ਗਾਉਂਦੀਆਂ ਔਰਤਾਂ ਤੇ ਬੱਚਿਆਂ ਦੇ ਟੋਲੇ ਕਿਸੇ ਟੋਭੇ ਜਾਂ ਨਦੀ ਨਾਲੇ ਵਿੱਚ, ਜਲ-ਪ੍ਰਵਾਹ ਕਰ ਦਿੰਦੇ ਹਨ।[2]
ਕੁਆਰੀਆਂ ਕੁੜੀਆਂ ਦੇ ਇਸ ਤਿਉਹਾਰ ਨੂੰ, ਜੋ ਪਹਿਲੇ ਨੌਰਾਤੇ ਵਾਲੇ ਦਿਨ ਦੇਵੀ ਦੀ ਮਿੱਟੀ ਦੀ ਮੂਰਤ ਬਣਾ ਕੇ ਕੰਧ ਉੱਪਰ ਲਾਉਂਦੀਆਂ ਹਨ,ਜਿਸ ਨੂੰ ਸਾਂਝੀ ਕਹਿੰਦੇ ਹਨ। ਕਈ ਇਸ ਨੂੰ ਸਾਂਝੀ ਮਾਈ ਦਾ ਤਿਉਹਾਰ ਕਹਿੰਦੇ ਹਨ। ਇਹ ਤਿਉਹਾਰ ਭੈਣਾਂ ਵੱਲੋਂ ਆਪਣੇ ਵੀਰ ਦੀ ਮੰਗ ਲਈ, ਪਰਿਵਾਰ ਦੀ ਸੁਖ-ਸ਼ਾਂਤੀ ਲਈ, ਖੁਸ਼ਹਾਲੀ ਲਈ, ਮੁਰਾਦਾਂ ਦੀ ਪੂਰਤੀ ਲਈ ਮਨਾਇਆ ਜਾਂਦਾ ਹੈ। ਹਰ ਸ਼ਾਮ ਨੂੰ ਕੁੜੀਆਂ ਕੱਠੀਆਂ ਹੋ ਕੇ ਸਾਂਝੀ ਦੀ ਪੂਜਾ ਕਰਦੀਆਂ ਹਨ। ਘਿਉ ਦੀ ਜੋਤ ਜਗਾਉਂਦੀਆਂ ਹਨ।ਗੀਤ ਗਾਉਂਦੀਆਂ ਹਨ। ਆਰਤੀ ਕਰਦੀਆਂ ਹਨ। ਆਰਤੀ ਕਰਨ ਤੋਂ ਪਿੱਛੋਂ ਸ਼ੱਕਰ/ਸ਼ੱਕਰ ਦੀ ਪੰਜੀਰੀ ਵੰਡੀ ਜਾਂਦੀ ਹੈ। ਅੱਠੇ ਦਾ ਵਰਤ ਰੱਖਾ ਜਾਂਦਾ ਹੈ। ਦੁਸਹਿਰੇ ਵਾਲੇ ਦਿਨ ਸਾਂਝੀ ਨੂੰ ਕੰਧ ਤੋਂ ਉਤਾਰ ਕੇ, ਟੋਕਰੇ ਵਿਚ ਰੱਖ ਕੇ, ਗੀਤ ਗਾਉਂਦੀਆਂ, ਜੇਕਰ ਪਿੰਡ ਦੇ ਨੇੜੇ ਸੂਆ/ਕੱਸੀ ਹੁੰਦੀ ਹੈ ਤਾਂ ਉਸ ਵਿਚ ਤਾਰ ਦਿੰਦੀਆਂ ਹਨ। ਨਹੀਂ ਤਾਂ ਪਿੰਡ ਦੇ ਟੋਭੇ ਵਿਚ ਤਾਰ ਆਉਂਦੀਆਂ ਹਨ। ਸਾਂਝੀ ਨੂੰ ਜਲ ਪ੍ਰਵਾਹ ਕਰਨ ਸਮੇਂ ਵੀ ਗੀਤ ਗਾਉਂਦੀਆਂ ਹਨ।
ਸਾਂਝੀ ਦੀ ਮੂਰਤੀ ਇਕ ਇਸਤਰੀ ਦੀ ਮੂਰਤੀ ਹੁੰਦੀ ਹੈ ਜਿਸ ਨੂੰ ਬਣਾਉਣ ਲਈ ਪਹਿਲਾਂ ਕੁੜੀਆਂ ਚਿਉਕਣੀ ਮਿੱਟੀ ਲਿਆਉਂਦੀਆਂ ਹਨ। ਮਿੱਟੀ ਨੂੰ ਚੰਗੀ ਤਰ੍ਹਾਂ ਗੋ ਕੇ ਸਾਂਝੀ ਮਾਈ ਦੇ ਸਰੀਰ ਦੇ ਸਾਰੇ ਅੰਗ ਧਰਤੀ ਦੇ ਬਣਾਉਂਦੀਆਂ ਹਨ। ਇਨ੍ਹਾਂ ਅੰਗਾਂ ਵਿਚ ਲੋੜ ਅਨੁਸਾਰ ਕੱਚ ਦੀਆਂ ਗੋਲੀਆਂ ਤੇ ਕੌਡੀਆਂ ਵੀ ਲਾਈਆਂ ਜਾਂਦੀਆਂ ਹਨ। ਗਹਿਣੇ ਵੀ ਬਣਾਏ ਜਾਂਦੇ ਹਨ। ਚੰਨ, ਸੂਰਜ ਤੇ ਤਾਰੇ ਵੀ ਬਣਾਏ ਜਾਂਦੇ ਹਨ। ਜਦ ਇਹ ਸਾਰੇ ਅੰਗ, ਚੰਦ, ਸੂਰਜ, ਤਾਰੇ, ਗਹਿਣੇ ਸੁੱਕ ਜਾਂਦੇ ਹਨ ਤਾਂ ਪਹਿਲੇ ਨੌਰਾਤੇ ਵਾਲੇ ਦਿਨ ਘਰ ਦੀ ਇਕ ਕੰਧ ਤੇ ਪਹਿਲਾਂ ਗੋਹਾ ਮਿੱਟੀ ਥੱਪਿਆ ਜਾਂਦਾ ਹੈ। ਫੇਰ ਉਸ ਉੱਪਰ ਸਾਂਝੀ ਮਾਈ ਦੇ ਸੁਕਾਏ ਸਾਰੇ ਅੰਗਾਂ, ਗਹਿਣੇ ਤੇ ਨਾਲ ਹੀ ਚੰਦ, ਸੂਰਜ ਤੇ ਤਾਰੇ ਵੀ ਚਿਪਕਾ ਦਿੱਤੇ ਜਾਂਦੇ ਹਨ। ਕਈ ਕੁੜੀਆਂ ਇਸ ਉੱਤੇ ਮਿੱਟੀ ਦਾ ਪਰੋਲਾ ਫੇਰ ਦਿੰਦੀਆਂ ਹਨ। ਕਈ ਕਲੀ ਕਰ ਦਿੰਦੀਆਂ ਹਨ। ਸਾਂਝੀ ਮਾਈ ਉੱਤੇ ਗੋਟੇ ਵਾਲੀ ਲਾਲ ਚੁੰਨੀ ਦਿੱਤੀ ਜਾਂਦੀ ਹੈ।
ਹੁਣ ਬਹੁਤ ਸਾਰੇ ਅਜੇਹੇ ਅੰਧ-ਵਿਸ਼ਵਾਸਾਂ ਵਾਲੇ ਤਿਉਹਾਰ ਖ਼ਤਮ ਹੋ ਗਏ ਹਨ। ਸਾਂਝੀ ਦਾ ਤਿਉਹਾਰ ਵੀ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਮਨਾਇਆ ਜਾਂਦਾ ਹੈ।[3]
“ਸਾਂਝੀ ਦੀ ਮੂਰਤੀ ਇੱਕ ਇਸਤਰੀ ਦੀ ਮੂਰਤੀ ਹੁੰਦੀ ਹੈ। ਜਿਸ ਨੂੰ ਬਣਾਉਣ ਲਈ ਪਹਿਲਾ ਕੁੜੀਆਂ ਚਿਉਕਣੀ ਮਿੱਟੀ ਲਿਆਉਂਦੀਆਂ ਹਨ। ਮਿੱਟੀ ਨੂੰ ਚੰਗੀ ਤਰ੍ਹਾਂ ਗੋ ਕੇ ਸਾਂਝੀ ਮਾਈ ਦੇ ਸਰੀਰ ਦਾ ਸਾਰੇ ਅੰਗ ਧਰਤੀ ਤੇ ਬਣਾਉਂਦੀਆ ਹਨ। ਇੰਨ੍ਹਾਂ ਅੰਗਾਂ ਵਿੱਚ ਲੋੜ ਅਨੁਸਾਰ ਕੱਚ ਦੀਆਂ ਗੋਲੀਆਂ ਅਤੇ ਕੋਡੀਆ ਲਾਈਆ ਜਾਂਦੀਆਂ ਹਨ। ਗਹਿਣੇ ਵੀ ਬਣਾਏ ਜਾਂਦੇ ਹਨ। ਜਦ ਇਹ ਸਾਰੇ ਅੰਗ ਚੰਦ, ਸੂਰਜ, ਤਾਰੇ ਗਹਿਣੇ ਸੁੱਕ ਜਾਂਦੇ ਹਨ ਤਾਂ ਪਹਿਲਾ ਨਰਾਤੇ ਵਾਲੇ ਦਿਨ ਘਰ ਦੀ ਇੱਕ ਕੰਧ ਤੇ ਪਹਿਲਾ ਗੋਹਾ ਮਿਟੀ ਥੱਪਿਆ ਜਾਂਦਾ ਹੈ। ਫਿਰ ਉਸ ਉਪਰ ਸਾਂਝੀ ਮਾਈ ਤੇ ਤਾਰੇ ਵੀ ਚਿਪਕਾ ਦਿੱਤੇ ਜਾਂਦੇ ਹਨ। ਕਈ ਵਾਰ ਕੁੜੀਆਂ ਇਸ ਉੱਤੇ ਮਿੱਟੀ ਦਾ ਪਰੋਲਾ ਫੇਰ ਦਿੰਦੀਆਂ ਹਨ। ਕਈ ਵਾਰ ਕਲੀ ਦਰ ਦਿੰਦੀਆ ਹਨ। ਸਾਂਝੀ ਮਾਈ ਉੱਤੇ ਗੋਟ ਵਾਲੀ ਲਾਲ ਚੁੰਨੀ ਦਿੱਤੀ ਜਾਂਦੀ ਹੈ।”[4]
“ਰੰਗ ਦੀ ਪੂਰੀ ਕਲਾ ਦਿਖਾਈ ਜਾਂਦੀ ਹੈ। ਬਰੋਟੇ ਦੀਆਂ ਟਾਹਣੀਆਂ ਤੇ ਰਹੇ ਰੰਗ ਦੇ ਤੋਤੇ ਨਾਲ ਚੁੰਝਾਂ ਨਾਲ ਬੜੇ ਸੋਹਣੇ ਲੱਗਦੇ ਸਾਰੀਆ ਟਾਹਣੀਆਂ ਤੇ ਤੋਤੇ ਚਿੜੀਆਂ ਜਿਵੇਂ ਉੱਡੂ-ਉੱਡੂ ਕਰਦੇ ਹਨ। ਬਰੋਟੇ ਦੀ ਸਾਰੀ ਦਿਖ ਵੀ ਤਾਰਿਆਂ ਵਾਲੀਆਂ ਗੋਲ ਟਿੱਕੀਆਂ ਨਾਲ ਦਿੱਤੀ ਜਾਂਦੀ ਹੈ ਸਾਰੀ ਤਿਆਰੀ ਤੋਂ ਬਾਅਦ ਸਾਂਝੀ ਦੇ ਗਹਿਣੇ ਪਾ ਕੇ ਉਸ ਦੇ ਗੋਰੇ ਚਿੱਟੇ-ਪੈਰਾ ਵਿੱਚ ਚਿੱਟੇ ਰੰਗ ਦੇ ਬੋਰਾ ਵਾਲੀਆ ਚਿੱਟੀਆ ਚਾਂਦੀ ਰੰਗੀਆਂ ਪੰਜੇਬਾ ਪਾਈਆਂ ਜਾਂਦੀਆਂ ਹਨ ਜੋ ਕੋਈ ਖਾਸ ਮਾਹਰ ਜਾਂ ਕੁੜੀ ਕੱਤਰੀ ਹੀ ਬਣਾ ਸਕਦੀ ਹੈ ਹਰ ਕੋਈ ਨਹੀਂ।”
ਸਾਂਝੀ ਬਣਾ ਕੇ ਪ੍ਰਸਾਦ ਬਣਾਇਆ ਜਾਂਦਾ ਹੈ ਕੜਾਹੀ ਜ਼ਰੂਰ ਹੀ ਚੜ੍ਹਾਈ ਜਾਂਦੀ ਹੈ। ਸਾਂਝੀ ਨੂੰ ਭੋਗ ਲਵਾਇਆ ਜਾਂਦਾ ਹੈ। ਬਾਕੀ ਘਰ ਵਿੱਚ ਵਰਤ ਲੈਂਦੇ ਹਨ। ਕਈ ਘਰਾਂ ਵਿੱਚ ਸਾਂਝੀ ਨੂੰ ਭੋਗ ਲਾਉਣ ਲਈ ਰੋਜ ਹੀ ਪ੍ਰਸਾਦ ਬਣਦਾ ਹੈ। ਆਮ ਤੌਰ ਤੇ ਸਾਂਝੀ ਲਾਉਣ ਤੇ ਫਿਰ ਸਾਂਝੀ ਵਧਾਉਣ ਵਾਲੇ ਦਿਨ ਹੀ ਪ੍ਰਸਾਦ ਬਣਦਾ ਹੈ। ਸਾਂਝੀ ਲਾਉਣ ਜਾਂ ਵਧਾਉਣ, ਭਾਵ ਉਤਾਰਣ ਦਾ ਇਲਾਕੇ ਦੇ ਹਿਸਾਬ ਨਾਲ ਕਈ ਥਾਂ ਤੇ ਵੱਖਰੇ ਵੀ ਹੁੰਦੇ ਹਨ ਪਰ ਬਹੁਤ ਘੱਟ।
“ਕਈ ਲੋਕ ਸਾਂਝੀ ਮੱਸਿਆ ਤੋਂ ਦੂਜਾ ਉਸੇ ਦਿਨ ਪਹਿਲੇ ਨਰਾਤੇ ਨੂੰ ਲਾਉਂਦੇ ਨੇ ਗਨਗੋਰਾ (ਜੌ) ਵੀ ਉਸੇ ਦਿਨ ਬੀਜਦੇ ਨੇ। ਸਾਂਝੀ ਦੇ ਅੱਗੇ ਮਿਟੀ ਦੀ ਕਿਆਰੀ ਵਿੱਚ ਜੌ ਬੀਜੇ ਜਾਂਦੇ ਹਨ ਪੰਜ ਸੱਤ ਹੋਰ ਨਿਕੇ ਮੋਟੇ, ਕੱਢੇ ਪੱਕੇ ਬਰਤਨਾਂ ਵਿੱਚ ਜੌ ਬੀਜੇ ਜਾਂਦੇ ਹਨ।” “ਆਮ ਤੌਰ ਤੇ ਸਾਂਝੀ ਬਰੋਟੇ ਤੇ ਗਨਗੋਰਾ ਦੁਸਹਿਰੇ ਤੋਂ ਪਹਿਲੇ ਦਿਨ ਸਵੇਰੇ-ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾ ਵਧਾਈਆਂ ਜਾਂਦੀਆਂ ਹਨ। ਕਈ ਥਾਈਂ ਦੁਸਹਿਰੇ ਦੇ ਦਿਨ ਵੀ ਵਧਾਉਂਦੇ ਹਨ।”[5]
ਸਾਂਝੀ ਮਾਈ ਪਟੜੇ ਖੋਲ
ਕੁੜੀਆ ਆਈਆ ਤੇਰੇ ਕੋਲ।
ਜਾਗੂੰ ਗੀ ਜਗਾਉਂਗੀ,
ਕੋਠੇ ਚੜ ਕੇ ਗਾਉਂਗੀ।
ਤੂੰ ਜਾਗ ਸਾਂਝੀ ਜਾਗ,
ਤੇਰੇ ਮੱਥੇ ਲੱਗੇ ਭਾਗ,
ਤੇਰੇ ਪੱਟੀਆਂ ਸਿਰ ਸੁਹਾਗ।
ਨੀ ਤੂੰ ਜਾਗ ਸਾਂਝੀ ਜਾਗ।
ਸਾਡੇ ਜਾਗ ਪੈਣ ਭਾਗ।
ਮੈ ਆਈ ਤੇਰੇ ਦਵਾਰ।
ਮੈਨੂੰ ਤਾਰੀ ਮਾਈ ਤਾਰ।
ਮੇਰੀਆ ਦੂਰ ਰਹਿਣ ਬਲਾਈ।
ਜਾਗ ਸਾਂਝੀ ਜਾਗ।
ਪਹਿਲੀ ਆਰਤੀ ਕਰਾ ਕਰਾਰ।
ਜੀਵੇ ਮੰਗ ਵੀਰ ਪਿਆਰ।
ਵੀਰ ਪਿਆਰ ਦੀਆਂ ਅੜੀਆ।
ਸ਼ਿਵ ਦੁਆਲੇ ਖੜ੍ਹੀਆ।
ਅਸੀਂ ਹਰਿ ਦਾ ਦਰਸ਼ਨ ਪਾਇਆ।
ਮੇਰੀ ਸਾਂਝੀ ਤਾਂ ਮੰਗਦੀ
ਛੱਜ ਭਰ ਗਹਿਣੇ?
ਕਿੱਥੋਂ ਲਿਆਵਾ ਮੇਰੀ ਸਾਂਝੀ
ਮੈਂ ਛੱਜ ਭਰ ਗਹਿਣੇ?
ਵੀਰ ਮੇਰਾ ਸੁਣਿਆਰੇ ਦਾ ਸਾਖੀ
ਉਥੇ ਲਿਆਵਾ ਮੈਂ ਛੱਜ ਭਰ ਗਹਿਣੇ।
ਤੂੰ ਲੈ ਮੇਰੀ ਸਾਂਝੀ
ਛੱਜ ਭਰ ਗਹਿਣੇ।
ਨਾ ਗੋਅ ਮੇਰੀਏ ਸਾਂਝੀਏ,
ਵਰੇ ਦਿਨਾਂ ਨੂੰ ਫੇਰ ਆਵਾਂਗੇ,
ਤੈਨੂੰ ਫੇਰ ਲਿਆਵਾਂਗੇ।[6]
ਨਾਈ ਸਾਂਝੀ,
ਪੋਈ ਸਾਂਝੀ,
ਰੋਈ ਨਾ,
ਵਰੇ ਦਿਨਾਂ ਨੂੰ ਫੇਰ ਲਾਵਾਰੀ।
{{cite book}}
: Check date values in: |year=
(help)CS1 maint: location (link) CS1 maint: year (link)