ਸੁਨੀਲ ਗੁਪਤਾ (ਜਨਮ 1953)[1] ਇੱਕ ਭਾਰਤੀ ਮੂਲ ਦਾ ਕੈਨੇਡੀਅਨ ਫੋਟੋਗ੍ਰਾਫ਼ਰ ਹੈ, ਜੋ ਲੰਡਨ ਅਧਾਰਿਤ ਹੈ।[2] ਉਸਦਾ ਕਰੀਅਰ "ਵਿਸ਼ਵ ਭਰ ਵਿੱਚ ਸਮਲਿੰਗੀ ਪੁਰਸ਼ਾਂ ਦੁਆਰਾ ਝੱਲਣ ਵਾਲੀਆਂ ਬੇਇਨਸਾਫ਼ੀਆਂ ਦੀ ਪ੍ਰਤੀਕਿਰਿਆ 'ਚ ਗੁਜਰਿਆ ਹੈ, ਜਿਸ ਵਿੱਚ ਉਹ ਖੁਦ ਵੀ ਸ਼ਾਮਲ ਹੈ",[2] [3] ਜਿਸ ਵਿੱਚ ਜਿਨਸੀ ਪਛਾਣ, ਪਰਵਾਸ, ਨਸਲ ਅਤੇ ਪਰਿਵਾਰ ਦੇ ਵਿਸ਼ੇ ਸ਼ਾਮਲ ਹਨ।[4] ਗੁਪਤਾ ਨੇ ਬਹੁਤ ਸਾਰੀਆਂ ਕਿਤਾਬਾਂ ਤਿਆਰ ਕੀਤੀਆਂ ਹਨ ਅਤੇ ਉਸ ਦਾ ਕੰਮ ਨਿਊਯਾਰਕ ਦੇ ਮਿਊਜ਼ੀਅਮ ਆਫ਼ ਮਾਡਰਨ ਆਰਟ, ਫਿਲਾਡੇਲਫੀਆ ਮਿਊਜ਼ੀਅਮ ਆਫ਼ ਆਰਟ ਅਤੇ ਟੇਟ ਦੇ ਸੰਗ੍ਰਹਿ ਵਿੱਚ ਰੱਖਿਆ ਗਿਆ ਹੈ। 2020 ਵਿੱਚ ਉਸਨੂੰ ਰਾਇਲ ਫੋਟੋਗ੍ਰਾਫਿਕ ਸੁਸਾਇਟੀ ਦੀ ਆਨਰੇਰੀ ਫੈਲੋਸ਼ਿਪ ਦਿੱਤੀ ਗਈ। ਇਸ ਵੇਲੇ ਉਸ ਦੀ ਲੰਡਨ ਵਿਚ ਫੋਟੋਗ੍ਰਾਫਰਜ਼ ਗੈਲਰੀ ਵਿਚ ਸੋਲੋ ਪ੍ਰਦਰਸ਼ਨੀ ਹੈ।
ਗੁਪਤਾ ਦਾ ਜਨਮ 1953 ਵਿੱਚ ਨਵੀਂ ਦਿੱਲੀ, ਭਾਰਤ ਵਿੱਚ ਹੋਇਆ।[5] 1969 ਵਿੱਚ, ਉਹ ਆਪਣੇ ਪਰਿਵਾਰ ਨਾਲ ਮਾਂਟਰੀਅਲ, ਕੈਨੇਡਾ ਆ ਗਿਆ।[2]
ਉਸਨੇ ਡਾਸਨ ਕਾਲਜ, ਮਾਂਟਰੀਅਲ (1970-1972) ਵਿੱਚ ਪੜ੍ਹਾਈ ਕੀਤੀ; ਕੋਨਕੋਰਡੀਆ ਯੂਨੀਵਰਸਿਟੀ, ਮਾਂਟਰੀਅਲ (1972-1977) ਵਿੱਚ ਅਕਾਉਂਟੈਂਸੀ ਵਿੱਚ ਕਾਮਰਸ ਦੀ ਬੈਚਲਰ ਪ੍ਰਾਪਤ ਕੀਤੀ; ਨਿਊਯਾਰਕ ਸ਼ਹਿਰ (1976) ਦੇ ਨਿਊ ਸਕੂਲ ਫਾਰ ਸੋਸ਼ਲ ਰਿਸਰਚ ਵਿੱਚ ਫੋਟੋਗ੍ਰਾਫੀ ਦਾ ਅਧਿਐਨ ਕੀਤਾ; ਵੈਸਟ ਸਰੀ ਕਾਲਜ ਆਫ਼ ਆਰਟ ਐਂਡ ਡਿਜ਼ਾਈਨ, ਫਰਨਹੈਮ, ਯੂ.ਕੇ. (1978-1981) ਵਿੱਚ ਫੋਟੋਗ੍ਰਾਫੀ ਵਿੱਚ ਡਿਪਲੋਮਾ ਪ੍ਰਾਪਤ ਕੀਤਾ; ਲੰਡਨ (1981-1983) ਦੇ ਰਾਇਲ ਕਾਲਜ ਆਫ਼ ਆਰਟ ਵਿੱਚ ਫੋਟੋਗ੍ਰਾਫੀ ਵਿੱਚ ਐਮ.ਏ. ਅਤੇ ਵੈਸਟਮਿੰਸਟਰ ਯੂਨੀਵਰਸਿਟੀ, ਲੰਡਨ (2018) ਵਿੱਚ ਪੀਐਚ.ਡੀ. ਕੀਤੀ।[6][5][2]
ਗੁਪਤਾ ਨੇ ਪਹਿਲੀ ਵਾਰ ਆਪਣੀ ਪਛਾਣ ਨੂੰ ਗਲੇ ਲਗਾਇਆ ਜਦੋਂ ਉਹ 1970 ਵਿੱਚ ਮਾਂਟਰੀਅਲ ਦੀ ਕੋਨਕੋਰਡੀਆ ਯੂਨੀਵਰਸਿਟੀ ਵਿੱਚ ਪਹੁੰਚਿਆ। ਉਹ ਕੈਂਪਸ ਦੇ ਇੱਕ ਗੇਅ ਲਿਬਰੇਸ਼ਨ ਅੰਦੋਲਨ ਸਮੂਹ ਵਿੱਚ ਸ਼ਾਮਲ ਹੋ ਗਿਆ ਅਤੇ ਇਸਦੇ ਅਖ਼ਬਾਰ ਲਈ ਫੋਟੋਆਂ ਖਿੱਚੀਆਂ।[7]
ਉਸਦਾ ਕਰੀਅਰ "ਵਿਸ਼ਵ ਭਰ ਵਿੱਚ ਸਮਲਿੰਗੀ ਪੁਰਸ਼ਾਂ ਦੁਆਰਾ ਝੱਲਣ ਵਾਲੀਆਂ ਬੇਇਨਸਾਫੀਆਂ ਦਾ ਜਵਾਬ ਦੇਣ ਲਈ ਕੰਮ ਕਰਨ ਵਿੱਚ ਗੁਜਰਿਆ ਹੈ, ਜਿਸ ਵਿੱਚ ਉਹ ਖੁਦ ਵੀ ਸ਼ਾਮਲ ਹੈ", [2] ਜਿਨਸੀ ਪਛਾਣ, ਪਰਵਾਸ, ਨਸਲ ਅਤੇ ਪਰਿਵਾਰ ਦੇ ਵਿਸ਼ੇ ਸ਼ਾਮਲ ਹਨ।[4] ਉਸਦੀ ਲੜੀ ਵਿੱਚ ਕ੍ਰਿਸਟੋਫਰ ਸਟ੍ਰੀਟ (1976) ਦੀ ਸਟ੍ਰੀਟ ਫੋਟੋਗ੍ਰਾਫੀ ਸ਼ਾਮਲ ਹੈ; ਬਲੈਕ ਐਕਸਪੀਰੀਅੰਸ ਦੇ ਪ੍ਰਤੀਬਿੰਬ (1986); ਦਿਖਾਵਾ ਪਰਿਵਾਰਕ ਰਿਸ਼ਤੇ (1988); ਮੈਮੋਰੀਅਲ (1995); ਫਰਾਮ ਹੇਅਰ ਟੂ ਈਟਰਨਿਟੀ (1999) ਦੇ ਬਿਰਤਾਂਤਕ ਚਿੱਤਰ; ਅਤੇ ਦ ਨਿਊ ਪ੍ਰੀ-ਰਾਫੇਲਾਈਟਸ (2008) ਦੇ ਉੱਚ ਪੱਧਰੀ ਅਤੇ ਨਿਰਮਿਤ ਦ੍ਰਿਸ਼ ਸ਼ਾਮਿਲ ਹਨ।[2][8]
1983 ਵਿੱਚ ਗੁਪਤਾ ਲੰਡਨ ਵਿੱਚ ਸੈਟਲ ਹੋ ਗਏ।[9] ਉਹ 1988 ਵਿੱਚ ਲੰਡਨ ਵਿੱਚ ਕਾਲੇ ਫੋਟੋਗ੍ਰਾਫ਼ਰਾਂ ਦੀ ਐਸੋਸੀਏਸ਼ਨ (ਹੁਣ ਆਟੋਗ੍ਰਾਫ ਏ.ਬੀ.ਪੀ.) ਦੇ ਸੰਸਥਾਪਕਾਂ ਵਿੱਚੋਂ ਇੱਕ ਸੀ।[10]
ਗੁਪਤਾ ਦਾ ਵਿਆਹ ਚਰਨ ਸਿੰਘ ਨਾਲ ਹੋਇਆ ਹੈ, ਜੋ ਕਿ ਇੱਕ ਫੋਟੋਗ੍ਰਾਫਰ ਵੀ ਹੈ।[11] ਉਹ ਕੈਮਬਰਵੈਲ, ਲੰਡਨ ਵਿੱਚ ਰਹਿੰਦੇ ਹਨ।[11]
ਗੁਪਤਾ[11] ਨੂੰ ਐੱਚ.ਆਈ.ਵੀ. ਸੀ, ਜਿਸਦਾ ਪਤਾ 1995 ਵਿੱਚ ਲੱਗਿਆ।