ਸੁਰਜੀਤ ਸਿੰਘ ਬਰਨਾਲਾ | |
---|---|
![]() | |
ਤਾਮਿਲਨਾਡੂ ਦਾ ਰਾਜਪਾਲ | |
ਦਫ਼ਤਰ ਵਿੱਚ 3 ਨਵੰਬਰ 2004 – 31 ਅਗਸਤ 2011 | |
ਤੋਂ ਪਹਿਲਾਂ | ਪੀ.ਐਸ. ਰਾਮਮੋਹਨ ਰਾਓ |
ਤੋਂ ਬਾਅਦ | ਕੋਣੀਜੇਤੀ ਰੋਸੇ |
ਨਿੱਜੀ ਜਾਣਕਾਰੀ | |
ਜਨਮ | ਅਤੇਲੀ, ਹਰਿਆਣਾ, ਭਾਰਤ | 21 ਅਕਤੂਬਰ 1925
ਮੌਤ | 14 ਜਨਵਰੀ 2017[1] | (ਉਮਰ 91)
ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ |
ਜੀਵਨ ਸਾਥੀ | ਸੁਰਜੀਤ ਕੌਰ ਬਰਨਾਲਾ |
ਸੁਰਜੀਤ ਸਿੰਘ ਬਰਨਾਲਾ (21 ਅਕਤੂਬਰ 1925 - 14 ਜਨਵਰੀ 2017) ਭਾਰਤ ਦੇ ਇੱਕ ਸਿਆਸਤਦਾਨ ਸਨ। ਉਹ ਪੰਜਾਬ (ਭਾਰਤ) ਦੇ ਸਾਬਕਾ ਮੁੱਖ ਮੰਤਰੀ,ਤਾਮਿਲਨਾਡੂ, ਉਤਰਾਖੰਡ, ਆਂਧਰਾ ਪ੍ਰਦੇਸ਼ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਸਾਬਕਾ ਰਾਜਪਾਲ ਅਤੇ ਇੱਕ ਸਾਬਕਾ ਯੂਨੀਅਨ ਮੰਤਰੀ ਹਨ।
ਬਰਨਾਲਾ ਦਾ ਜਨਮ ਅਤੇਲੀ, ਹਰਿਆਣਾ ਵਿੱਚ ਹੋਇਆ ਸੀ। ਇੱਕ ਚੰਗੇ ਖਾਂਦੇ ਪੀਂਦੇ ਪਰਿਵਾਰ ਦੇ ਜੰਮਪਲ (ਉਸ ਦਾ ਪਿਤਾ ਇੱਕ ਮੈਜਿਸਟ੍ਰੇਟ ਸੀ), ਬਰਨਾਲਾ ਨੇ 1946 ਵਿੱਚ ਲਖਨਊ ਯੂਨੀਵਰਸਿਟੀ ਤੋਂ ਕਾਨੂੰਨ ਪਾਸ ਕੀਤਾ। ਲਖਨਊ ਵਿੱਚ ਉਸ ਨੇ 1942 ਦੇ ਭਾਰਤ ਛੱਡੋ ਅੰਦੋਲਨ ਚ ਹਿੱਸਾ ਲਿਆ ਸੀ। ਬਾਅਦ ਉਸ ਨੇ ਕੁਝ ਸਾਲ ਲਈ ਵਕਾਲਤ ਕੀਤੀ, ਅਤੇ 60ਵਿਆਂ ਦੇ ਅਖੀਰਲੇ ਸਾਲਾਂ ਵਿੱਚ ਸਿਆਸੀ ਤੌਰ ਤੇ ਸਰਗਰਮ ਹੋ ਗਿਆ, ਅਕਾਲੀ ਦਲ ਵਿੱਚ ਵੱਡਾ ਆਗੂ ਬਣ ਗਿਆ। ਵੈਸੇ, ਉਹ ਪਹਿਲੀ ਵਾਰ 1952 ਵਿੱਚ ਚੋਣ ਲੜਿਆ ਸੀ, ਪਰ ਮਾਤਰ 4 ਵੋਟਾਂ ਨਾਲ ਹਾਰ ਗਿਆ ਸੀ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |