ਸੁਸ਼ਮਾ ਰੇੱਡੀ

ਸੁਸ਼ਮਾ ਰੇੱਡੀ
ਜਨਮ
ਪੇਸ਼ਾਮਾਡਲ, ਅਦਾਕਾਰਾ, ਨਿਰਮਾਤਾ
Parent(s)ਚਿੰਤਾਪੋਲੀ ਰੇੱਡੀ
ਨਕਸ਼ਤਰਾ ਰੇੱਡੀ
ਰਿਸ਼ਤੇਦਾਰਮੇਘਨਾ ਰੇੱਡੀ (ਭੈਣ)
ਸਮੀਰਾ ਰੇੱਡੀ (ਭੈਣ)

ਸੁਸ਼ਮਾ ਰੇੱਡੀ ਇੱਕ ਭਾਰਤੀ ਮਾਡਲ, ਵੀਜੇ, ਅਭਿਨੇਤਰੀ ਅਤੇ ਨਿਰਮਾਤਾ ਹੈ।[1]

ਸ਼ੁਰੂਆਤੀ ਜੀਵਨ

[ਸੋਧੋ]

ਸੁਸ਼ਮਾ ਰੇੱਡੀ ਦਾ ਜਨਮ 2 ਅਗਸਤ, 1976 ਨੂੰ ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ ਵਿੱਚ ਹੋਇਆ।[2] ਸੁਸ਼ਮਾ ਨੇ ਆਪਣੀ ਸਕੂਲੀ ਅਧਿਐਨ ਬੰਬਈ ਸਕਾਟਿਸ਼ ਸਕੂਲ, ਮਾਹਿਮ ਤੋਂ ਪੂਰਾ ਕੀਤਾ ਅਤੇ ਅਰਥਸ਼ਾਸਤਰ ਵਿੱਚ ਗ੍ਰੈਜੁਏਸ਼ਨ ਦੀ ਡਿਗਰੀ ਮਿਠੀਬਾਈ ਕਾਲਜ, ਮੁੰਬਈ, ਮਹਾਰਾਸ਼ਟਰ, ਤੋਂ ਪੂਰੀ ਕੀਤੀ।[3] ਇਸਨੇ ਫ਼ਿਲਮ ਨਿਰਮਾਣ ਦਾ ਕੋਰਸ ਐਨਵਾਈਐਫਏ, ਨਿਊਯਾਰਕ ਸਿਟੀ, ਸੰਯੁਕਤ ਰਾਜ ਅਮਰੀਕਾ ਤੋਂ ਕੀਤਾ।[4] ਇਸਦੀਆਂ ਦੋ ਭੈਣਾਂ ਹਨ ਜਿਨ੍ਹਾਂ ਵਿਚੋਂ ਇੱਕ  ਸਮੀਰਾ ਰੇੱਡੀ ਹੈ, ਜੋ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਹੈ।

ਕੈਰੀਅਰ

[ਸੋਧੋ]

ਮਾਡਲਿੰਗ

[ਸੋਧੋ]

ਸੁਸ਼ਮਾ ਦੀ ਭੈਣ ਮੇਘਨਾ ਨੇ ਸੁਸ਼ਮਾ ਨੂੰ ਟੈਲੀਵਿਜ਼ਨ ਸੰਸਾਰ ਵਿੱਚ ਆਉਣ ਲਈ ਪ੍ਰੇਰਿਆ ਸੀ।[5] ਇਸਨੂੰ ਪਹਿਲਾ ਬ੍ਰੇਕ ਭਰਤਬਾਲਾ ਪ੍ਰੋਡਕਸ਼ਨ ਦੁਆਰਾ ਮਿਲਿਆ। ਇਸਨੇ 100 ਤੋਂ ਵੱਧ ਟੈਲੀਵਿਜ਼ਨ ਵਪਾਰਕ ਮਸ਼ਹੂਰੀਆਂ ਲਿਮਕਾ, ਫੇਅਰ ਐਂਡ ਲਵਲੀ, ਲਿਬਰਟੀ, ਗੋਦਰੇਜ, ਬਲੇਂਡਰ'ਸ ਪ੍ਰਾਈਡ, ਫੋਰਡ ਆਈਕਾਨ ਅਤੇ ਇੱਕ ਟੀ ਵੀ ਵਪਾਰਕ ਥਮਜ਼ ਅਪ ਵਿੱਚ ਸਲਮਾਨ ਖਾਨ ਨਾਲ ਵੀ ਕੰਮ ਕੀਤਾ। ਰੇੱਡੀ ਨੇ ਦਿਵਾਕਰ ਪੁੰਡੀਰ ਦੇ ਸੰਗੀਤ ਵੀਡੀਓ ਸੋਨੂੰ ਨਿਗਮ ਦੇ ਗੀਤ ਦੀਵਾਨਾ ਵਿੱਚ ਵੀ ਕੰਮ ਕੀਤਾ।

ਹੋਸਟਿੰਗ

[ਸੋਧੋ]

ਚੈਨਲ ਵੀ ਦੇ ਜਾਰੀ ਹੋਣ ਤੋਂ ਜਲਦ ਬਾਅਦ ਹੀ,  ਇਸਨੇ ਦੋ ਸਾਲ ਲਈ ਮਿਊਜ਼ਿਕ ਚੈਨਲ ਵਿੱਚ 2 ਸਾਲ ਲਈ ਕੰਮ ਕੀਤਾ

ਅਦਾਕਾਰੀ

[ਸੋਧੋ]

ਸੁਸ਼ਮਾ ਨੇ 2005 ਵਿੱਚ ਵਿਵੇਕ ਅਗਨੀਹੋਤਰੀ ਦੀ ਫ਼ਿਲਮ ਚਾਕਲੇਟ: ਡੀਪ ਡਾਰਕ ਸਿਕ੍ਰੇਟਸ  ਵਿੱਚ ਅਨਿਲ ਕਪੂਰ ਨਾਲ ਕੰਮ ਕੀਤਾ ਅਤੇ ਬਾਅਦ ਵਿੱਚ ਡੋਨ: ਦਾ ਚੇਸ ਬਿਗਿੰਸ ਅਗੇਨ  ਅਤੇ ਫਿਰ ਚੁਪ ਚੁਪ ਕੇ, ਵਿੱਚ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ (ਦੋਵੇਂ 2006 ਵਿੱਚ) ਨਾਲ ਕੰਮ ਕੀਤਾ।[6]

ਪ੍ਰਡਯੂਸਿੰਗ ਅਤੇ ਫਿਲਮ ਨਿਰਮਾਣ

[ਸੋਧੋ]

2008 ਵਿੱਚ, ਸੁਸ਼ਮਾ ਰਜਤ ਕਪੂਰ ਦੇ ਪ੍ਰਾਜੈਕਟ ਆਰੈਕਟਐਂਗਲ ਲਵ ਸਟੋਰੀ ਵਿੱਚ ਸਹਿਯੋਗੀ ਰਹੀ।[7]

2009 ਵਿੱਚ, ਉਸ ਦੀ ਸਾਂਝੇ ਮਿੱਤਰ ਦੁਆਰਾ ਮੌਜੂਦਾ ਨਿਰਮਾਤਾ ਸਾਥੀ ਸੰਜੇ ਭੱਟਾਚਾਰਜੀ ਨਾਲ ਜਾਣ-ਪਛਾਣ ਹੋਈ। ਇਹ ਸਮਝਣ ਤੋਂ ਬਾਅਦ ਕਿ ਉਨ੍ਹਾਂ ਦੇ ਫ਼ਿਲਮ ਨਿਰਮਾਣ ਕਾਰੋਬਾਰ, ਵੰਡ ਅਤੇ ਫ਼ਿਲਮ ਮਾਰਕੇਟਿੰਗ ਨਾਲ ਜੁੜੇ ਸਾਂਝੇ ਟੀਚੇ ਹਨ, ਉਨ੍ਹਾਂ ਦੀ ਮੁਲਾਕਾਤ ਦਿੱਲੀ ਤੋਂ ਆਰੀਅਨ ਬ੍ਰਦਰਜ਼ ਨਾਲ ਹੋਈ, ਜੋ ਉਸ ਸਮੇਂ ਫ਼ਿਲਮ ਇੰਡਸਟਰੀ ਵਿੱਚ ਆਉਣ ਦੀ ਕੋਸ਼ਿਸ਼ ਵੀ ਕਰ ਰਹੇ ਸਨ। ਜੂਨ 2009 ਵਿੱਚ, ਆਰੀਅਨ ਬ੍ਰਦਰਜ਼ ਦੇ ਫੰਡ ਨਾਲ, ਰੈਡੀ ਅਤੇ ਭੱਟਾਚਾਰਜੀ ਨੇ ਨਿਰਮਾਣ ਕੰਪਨੀ ਸੇਵਨ ਆਈਲੈਂਡ ਸਟੂਡੀਓਜ਼ ਪ੍ਰਾਈਵੇਟ ਲਿਮਟਿਡ ਦੀ ਸਥਾਪਨਾ ਕੀਤੀ। ਸੈਵਨ ਆਈਲੈਂਡ ਐਂਡ ਆਰੀਅਨ ਬ੍ਰਦਰਜ਼ ਦਾ 'ਦਸ ਟੋਲਾ' 2009 ਦੇ ਅਖੀਰ ਵਿੱਚ ਪੇਸ਼ ਹੋਇਆ, ਅਤੇ 22 ਅਕਤੂਬਰ 2010 ਨੂੰ ਜਾਰੀ ਕੀਤਾ ਗਿਆ। ਉਹ ਹੁਣ ਉਸ ਦੇ ਅਗਲੇ ਪ੍ਰੋਜੈਕਟਾਂ-ਨੈਸ਼ਨਲ ਰੋਮਿੰਗ 'ਤੇ ਕੰਮ ਕਰ ਰਹੀ ਹੈ, ਜੋ ਕਿ ਇੱਕ ਕਾਮਿਕ-ਕੈਪਰ, ਦ ਸਟੈਂਪ ਕੁਲੈਕਟਰ ਹੈ, ਜੋ ਕਿ ਵਿਸ਼ਵਪ੍ਰਿਆ ਆਇੰਗਰ ਦੀ ਛੋਟੀ ਕਹਾਣੀ 'ਨੋ ਲੈਟਰ ਫ੍ਰਾਮ ਮਦਰ' 'ਤੇ ਅਧਾਰਿਤ ਹੈ ਅਤੇ ਇੱਕ ਹੋਰ ਤਿੱਬਤੀ ਪਰਿਵਾਰ ਦੇ ਬਚਾਅ ਲਈ ਸੰਘਰਸ਼ 'ਤੇ ਅਧਾਰਤ ਹੈ।[8] ਅਗਲੀ ਫ਼ਿਲਮ 'ਤੇ ਕੰਮ ਚੱਲ ਰਿਹਾ ਸੀ, ਜਿਸਦਾ ਸਿਰਲੇਖ ਨੈਸ਼ਨਲ ਰੋਮਿੰਗ ਹੈ।

ਸੁਸ਼ਮਾ ਨੇ ਆਪਣੀ ਖੁਦ ਦੀ ਟੈਲੀਵਿਜ਼ਨ ਪ੍ਰੋਡਕਸ਼ਨ ਕੰਪਨੀ, ਨਿੱਕੀ ਰੇਡੀ ਪ੍ਰੋਡਕਸ਼ਨ ਸ਼ੁਰੂ ਕੀਤੀ ਹੈ ਅਤੇ ਅੰਤਰਰਾਸ਼ਟਰੀ ਲਾਈਫਸਟਾਈਲ ਚੈਨਲਾਂ[9] ਜਿਵੇਂ ਕਿ ਟੀਐਲਸੀ 'ਤੇ ਯਾਤਰਾ ਸ਼ੋਅ ਲਈ ਸਮਗਰੀ ਵਿਕਸਤ ਕਰ ਰਹੀ ਹੈ। ਉਸ ਨੇ ਟੀਐਲਸੀ 'ਤੇ ਗੋ ਇੰਡੀਆ ਮਹਾਰਾਸ਼ਟਰ ਨਾਂ ਦੇ ਆਪਣੇ ਸ਼ੋਅ ਦਾ ਨਿਰਮਾਣ ਅਤੇ ਐਂਕਰਿੰਗ ਵੀ ਕੀਤੀ ਹੈ, ਜਿਸ ਦਾ ਪ੍ਰਸਾਰਣ ਦਸੰਬਰ 2012 ਵਿੱਚ ਹੋਇਆ ਸੀ।

ਫ਼ਿਲਮੋਗ੍ਰਾਫੀ

[ਸੋਧੋ]

ਅਭਿਨੇਤਾ

[ਸੋਧੋ]
ਸਾਲ ਫਿਲਮ ਭੂਮਿਕਾ ਭਾਸ਼ਾ ਸੂਚਨਾ
2005 ਚਾਕਲੇਟ:ਡੀਪ ਡਾਰਕ ਸਿਕ੍ਰੇਟਸ ਮੌਨਸੂਨ ਅਇਅਰ ਹਿੰਦੀ ਡੇਬਿਊ ਫ਼ਿਲਮ
2006 ਡੋਨ: ਦਾ ਚੇਸ ਬਿਗਿੰਸ ਅਗੇਨ  ਗੀਤਾ ਅਹੂਜਾ
ਹਿੰਦੀ
ਚੁਪ ਚੁਪ ਕੇ  ਪੂਜਾ ਹਿੰਦੀ
2009   ਫੀਅਰ ਫੈਕਟਰ – ਖਤਰੋਂ  ਕੇ ਖਿਲਾੜੀ ਲੇਵਲ  2 ਸਵੈ ਹਿੰਦੀ ਟੈਲੀਵਿਜ਼ਨ ਅਧਾਰਿਤ ਰਿਏਲਟੀ ਸ਼ੋਅ

ਨਿਰਮਾਤਾ

[ਸੋਧੋ]
ਸਾਲ ਫਿਲਮ ਭਾਸ਼ਾ ਸੂਚਨਾ
2010 ਦਸ ਤੋਲਾ  ਹਿੰਦੀ ਸੰਜੇ ਭੱਟਾਚਾਰਿਆਜੀ ਦੁਆਰਾ ਸਹਿ-ਪੈਦਾਵਾਰ

ਹਵਾਲੇ

[ਸੋਧੋ]
  1. https://www.google.co.in/search?q=sushma+reddy&oq=sushma&gs_l=serp.1.2.0i67k1j0i131k1j0i67k1j0j0i67k1j0l4j0i131k1.14457.15497.0.20019.6.6.0.0.0.0.254.708.2-3.3.0....0...1.1.64.serp..3.3.703...35i39k1.MuUhW_Iq1Ww
  2. "Sushama Reddy makes her debut!". OneIndia.com. 16 May 2006. Archived from the original on 18 ਫ਼ਰਵਰੀ 2013. Retrieved 21 May 2011. {{cite web}}: Unknown parameter |dead-url= ignored (|url-status= suggested) (help)
  3. "Interview: Sushma Reddy". GlamSham.com. 10 October 2010. Retrieved 21 May 2011.[permanent dead link]

ਬਾਹਰੀ ਲਿੰਕ

[ਸੋਧੋ]