ਨਿੱਜੀ ਜਾਣਕਾਰੀ | ||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਹਰਸ਼ਦਾ ਸ਼ਰਦ ਗਰੁੜ | |||||||||||||||||||||||
ਜਨਮ | ਮਹਾਰਾਸ਼ਟਰ, ਭਾਰਤ | 8 ਨਵੰਬਰ 2003|||||||||||||||||||||||
ਖੇਡ | ||||||||||||||||||||||||
ਦੇਸ਼ | ਭਾਰਤ | |||||||||||||||||||||||
ਖੇਡ | ਓਲੰਪਿਕ ਵੇਟਲਿਫਟਿੰਗ | |||||||||||||||||||||||
ਮੈਡਲ ਰਿਕਾਰਡ
|
ਹਰਸ਼ਦਾ ਗਰੁੜ (ਅੰਗ੍ਰੇਜ਼ੀ: Harshada Garud) ਮਹਾਰਾਸ਼ਟਰ, ਭਾਰਤ ਦੀ ਇੱਕ ਵੇਟਲਿਫਟਰ ਹੈ। 2022 ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਕੇ, ਉਹ ਅੰਤਰਰਾਸ਼ਟਰੀ ਵੇਟਲਿਫਟਿੰਗ ਫੈਡਰੇਸ਼ਨ ਦੀ ਵਿਸ਼ਵ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ।
ਹਰਸ਼ਦਾ ਗਰੁੜ ਦਾ ਜਨਮ 8 ਨਵੰਬਰ 2003 ਨੂੰ ਪੁਣੇ, ਮਹਾਰਾਸ਼ਟਰ ਦੇ ਨੇੜੇ ਵਡਗਾਓਂ ਮਾਵਲ ਵਿਖੇ ਹੋਇਆ।[1][2] ਹਰਸ਼ਦਾ ਦੇ ਪਿਤਾ ਸ਼ਰਦ ਗਰੁੜ ਵੀ ਇੱਕ ਵੇਟਲਿਫਟਰ ਹਨ, ਜਿਨ੍ਹਾਂ ਨੇ ਸਟੇਟ ਸਕੂਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।[3] ਉਹ ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਵਿੱਚ ਬੀਏ ਦੀ ਪੜ੍ਹਾਈ ਕਰ ਰਹੀ ਹੈ।[4]
2022 ਵਿੱਚ, ਹਰਸ਼ਦਾ ਗਰੁੜ ਨੇ ਹੇਰਾਕਲੀਅਨ, ਗ੍ਰੀਸ ਵਿੱਚ ਹੋਈ ਵਿਸ਼ਵ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ।[5] ਉਹ ਵਿਸ਼ਵ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਉਸਨੇ 2020 ਖੇਲੋ ਇੰਡੀਆ ਯੂਥ ਖੇਡਾਂ ਵਿੱਚ ਅੰਡਰ -17 ਲੜਕੀਆਂ ਵੇਟਲਿਫਟਿੰਗ ਵਿੱਚ ਸੋਨ ਤਗਮਾ ਅਤੇ ਤਾਸ਼ਕੰਦ ਵਿੱਚ 2020 ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ ਸੀ।[6] ਉਸਨੇ ਭੁਵਨੇਸ਼ਵਰ, ਓਡੀਸ਼ਾ ਵਿਖੇ ਆਯੋਜਿਤ ਆਈਡਬਲਯੂਐਲਐਫ ਯੂਥ, ਜੂਨੀਅਰ ਅਤੇ ਸੀਨੀਅਰ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ 2021-22 ਵਿੱਚ 45 ਕਿਲੋਗ੍ਰਾਮ ਜੂਨੀਅਰ ਮਹਿਲਾ ਵਰਗ ਵਿੱਚ ਤੀਜਾ ਰੈਂਕ ਵੀ ਜਿੱਤਿਆ।