ਹਿਮਾਂਸ਼ੀ ਇੰਦੂਲਾਲ ਸ਼ੇਲਤ (ਗੁਜਰਾਤੀ: ਹਿਮਸ਼ੀ ਇੰਦੂਲਾਲ ਸ਼ੇਲਤ; ਜਨਮ 8 ਜਨਵਰੀ 1947) ਗੁਜਰਾਤ, ਭਾਰਤ ਤੋਂ ਇੱਕ ਗੁਜਰਾਤੀ ਲੇਖਕ ਹੈ। ਉਸ ਨੂੰ 1996 ਵਿੱਚ ਗੁਜਰਾਤੀ ਲਈ ਸਾਹਿਤ ਅਕਾਦਮੀ ਪੁਰਸਕਾਰ ਇਸਦੇ ਲਘੂ ਕਹਾਣੀਆਂ ਦੇ ਸੰਗ੍ਰਹਿ ਅੰਧਾਰੀ ਗਲੀਮਾ ਸਫੇਦ ਟਪਕਾਂ (1992) ਲਈ ਪ੍ਰਾਪਤ ਹੋਇਆ।
ਉਸ ਦਾ ਜਨਮ 8 ਜਨਵਰੀ 1947 ਨੂੰ ਗੁਜਰਾਤ ਦੇ ਸੂਰਤ ਵਿੱਚ ਹੋਇਆ ਸੀ। ਉਸਨੇ 1966 ਵਿੱਚ ਬੈਚਲਰ ਆਫ਼ ਆਰਟਸ ਅਤੇ 1968 ਵਿੱਚ ਮਾਸਟਰ ਆਫ਼ ਆਰਟਸ ਦੀ ਪੜ੍ਹਾਈ ਪੂਰੀ ਕੀਤੀ। ਉਸਨੇ ਆਪਣੀ ਪੀ.ਐਚ.ਡੀ. 1981-82 ਵਿੱਚ " ਵੀਐਸ ਨਾਇਪਾਲ ਦੇ ਨਾਵਲ" ਤੇ ਕੀਤੀ। ਉਸਨੇ 1968 ਤੋਂ ਅਕਤੂਬਰ 1994 ਵਿੱਚ ਆਪਣੀ ਸਵੈ-ਇੱਛਾ ਨਾਲ ਰਿਟਾਇਰਮੈਂਟ ਤੱਕ ਐਮ ਟੀ ਬੀ ਆਰਟਸ ਕਾਲਜ, ਸੂਰਤ ਵਿਖੇ ਅੰਗਰੇਜ਼ੀ ਸਾਹਿਤ ਪੜ੍ਹਾਇਆ।[1][2] ਉਹ ਸਾਹਿਤ ਅਕਾਦਮੀ ਵਿੱਚ 2013-2017 ਲਈ ਸਲਾਹਕਾਰ ਬੋਰਡ ਦੀ ਮੈਂਬਰ ਵਜੋਂ ਸੇਵਾ ਨਿਭਾਉਂਦੀ ਰਹੀ।[3]
ਉਸਨੇ 4 ਅਕਤੂਬਰ 1995 ਨੂੰ ਮਸ਼ਹੂਰ ਗੁਜਰਾਤੀ ਲੇਖਕ ਝਾਵਰਚੰਦ ਮੇਘਾਨੀ ਦੇ ਪੁੱਤਰ ਵਿਨੋਦ ਮੇਘਾਨੀ ਨਾਲ ਵਿਆਹ ਕਰਵਾ ਲਿਆ। ਵਿਨੋਦ ਮੇਘਾਨੀ ਦੀ ਮੌਤ 15 ਫਰਵਰੀ 2009 ਨੂੰ ਹੋ ਗਈ ਸੀ।[2]
ਉਸਨੇ ਆਪਣੀ ਪਹਿਲੀ ਕਹਾਣੀ ਸਾਤ ਪਗਾਥੀਆ ਅੰਧਰਾ ਕੁਵਾਮਾ 1978 ਵਿੱਚ ਲਿਖੀ ਸੀ ਅਤੇ ਇੱਕ ਗੁਜਰਾਤੀ ਰਸਾਲੇ ਨਵਨੀਤ ਵਿੱਚ ਪ੍ਰਕਾਸ਼ਤ ਹੋਈ ਸੀ। ਬਾਅਦ ਵਿੱਚ ਇਹ ਕਹਾਣੀ ਭਾਵਨਗਰ ਤੋਂ ਨਿਕਲਦੇ ਮਿਲਾਪ, ਮੈਗਜ਼ੀਨ ਵਿੱਚ ਸਭ ਤੋਂ ਵਧੀਆ ਕਹਾਣੀ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਉਹ ਭਾਰਤੀ ਲੇਖਕਾਂ ਜਿਵੇਂ ਮਹਾਂਸਵੇਤਾ ਦੇਵੀ, ਆਸ਼ਾਪੂਰਣਾ ਦੇਵੀ, ਫਨੀਸ਼ਵਰ ਨਾਥ 'ਰੇਨੂੰ' ਅਤੇ ਜੈਵੰਤ ਦਾਲਵੀ ਦੇ ਨਾਲ-ਨਾਲ ਜੇਨ ਔਸਟਨ ਅਤੇ ਜਾਰਜ ਇਲੀਅਟ ਵਰਗੇ ਅੰਗਰੇਜ਼ੀ ਲੇਖਕਾਂ ਤੋਂ ਪ੍ਰਭਾਵਿਤ ਹੈ।[1][2]
ਛੋਟੀਆਂ ਕਹਾਣੀਆਂਦਾ ਉਸ ਦਾ ਪਹਿਲਾ ਸੰਗ੍ਰਹਿ 1987 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਤੋਂ ਬਾਦ, Aਅੰਧਾਰੀ ਗਲੀਮਾ ਸਫੇਦ ਟਪਕਾਂ (1992), ਏ ਲੋਕੋ (1997), ਸਾਂਜਨੋ ਸਮਯ (2002), ਪੰਚਵਾਯਕਾ (2002), ਖਾਂਡਨਿਆਮਾ ਮਥੂ (2004) ਅਤੇ ਗਰਭਗਾਥਾ (2009) ਛਪੀਆਂ। ਆਠਮੋ ਰੰਗ (2001), ਕਿਆਰੀਮਾ ਆਕਾਸ਼ ਪੁਸ਼ਪਾ ਅਨੀ ਕਲਾ ਪਤੰਗੀਆ (2006) ਅਤੇ ਸਪਤਾਧਾਰਾ (2012) ਉਸ ਦੇ ਤਿੰਨ ਨਾਵਲ ਹਨ ਜਦੋਂ ਕਿ ਏਕਾਦਨੀ ਚਕਲੀਓ (2004) ਅਤੇ ਦਾਬੇ ਹਥੇ (2012) ਉਸਦੇ ਲੇਖਾਂ ਦਾ ਸੰਗ੍ਰਹਿ ਹਨ। ਉਸ ਦੀਆਂ ਯਾਦ ਲਿਖਤਾਂ ਪਲੇਟਫਾਰਮ ਨੰਬਰ 4 (1998) ਅਤੇ ਵਿਕਟਰ (1999) ਦੇ ਰੂਪ ਵਿੱਚ ਪ੍ਰਕਾਸ਼ਤ ਹੋਈਆਂ ਹਨ ਜਦੋਂ ਕਿ ਉਸਦੀ ਸਾਹਿਤਕ ਅਲੋਚਨਾ ਪਰਾਵਸਤਾਵਾਵਾਦ (ਪੜਯਥਾਰਥਵਾਦ; 1987) ਅਤੇ ਗੁਜਰਾਤੀ ਕਥਾਸਾਹਿਤਯਾਮਾ ਨਾਰੀਚੇਤਨਾ (ਗੁਜਰਾਤੀ ਵਾਰਤਕ ਵਿੱਚ ਨਾਰੀ ਚੇਤਨਾ; 2000) ਪ੍ਰਕਾਸ਼ਤ ਹੋਈ ਹੈ।[1][4]