ਨਿੱਜੀ ਜਾਣਕਾਰੀ | |
---|---|
ਰਾਸ਼ਟਰੀਅਤਾ | ਭਾਰਤ |
ਜਨਮ | ਪੱਛਮ ਮਲਿਕ ਪਾੜਾ, ਜਲਪਾਈਗੁੜੀ, ਪੱਛਮੀ ਬੰਗਾਲ, ਭਾਰਤ | 15 ਮਾਰਚ 1995
ਖੇਡ | |
ਦੇਸ਼ | ਭਾਰਤ |
ਖੇਡ | ਸਪ੍ਰਿੰਟ (ਦੌੜ) |
ਇਵੈਂਟ | 100 ਮੀਟਰ, 4x100m ਰਿਲੇਅ |
ਹਿਮਾਸ਼੍ਰੀ ਰੌਏ (ਅੰਗ੍ਰੇਜ਼ੀ: Himashree Roy) ਇੱਕ ਭਾਰਤੀ ਮਹਿਲਾ ਅਥਲੀਟ ਹੈ, ਜਿਸਨੇ 9 ਜੁਲਾਈ, 2017 ਨੂੰ ਸਮਾਪਤ ਹੋਈ 22ਵੀਂ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਲਿਨ ਕੇ ਜੋਸੇਫ, ਸ੍ਰਬਾਨੀ ਨੰਦਾ ਅਤੇ ਦੁਤੀ ਚੰਦ ਦੇ ਨਾਲ 100 ਮੀਟਰ ਮਹਿਲਾ ਰਿਲੇਅ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।[1][2] ਉਸਦਾ ਜਨਮ 15 ਮਾਰਚ 1995 ਨੂੰ ਕੋਲਕਾਤਾ, ਪੱਛਮੀ ਬੰਗਾਲ ਵਿੱਚ ਹੋਇਆ ਸੀ।[3]
ਉਸਨੇ ਨੈਸ਼ਨਲ ਓਪਨ ਐਥਲੈਟਿਕਸ ਚੈਂਪੀਅਨਸ਼ਿਪ 2018 ਵਿੱਚ ਐਨ. ਸ਼ਰਧਾ, ਸੋਨਲ ਚਾਵਲਾ ਅਤੇ ਪ੍ਰਿਅੰਕਾ ਦੇ ਨਾਲ ਔਰਤਾਂ ਦੀ 4x100 ਮੀਟਰ ਰਿਲੇਅ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ, ਜਿੱਥੇ ਉਹਨਾਂ ਨੇ ਭਾਰਤੀ ਰੇਲਵੇ ਦੀ ਨੁਮਾਇੰਦਗੀ ਕੀਤੀ।[4][5]
ਹਿਮਾਸ਼੍ਰੀ ਰਾਏ ਨੇ ਈਸਟਰਨ ਰੇਲਵੇ ਸਪੋਰਟਸ ਐਸੋਸੀਏਸ਼ਨ (ERSA) ਦੀ ਨੁਮਾਇੰਦਗੀ ਕਰਦੇ ਹੋਏ ਸਾਲਟ ਲੇਕ ਸਟੇਡੀਅਮ ਵਿੱਚ 5 ਅਗਸਤ 2018 ਨੂੰ 68ਵੀਂ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ 100 ਮੀਟਰ ਦੌੜ ਵਿੱਚ ਰਿਕਾਰਡ ਬਣਾਉਣ ਲਈ 11.60 ਸਕਿੰਟ ਦਾ ਸਮਾਂ ਕੱਢਿਆ।[6] ਉਸਨੇ 84ਵੀਂ ਆਲ ਇੰਡੀਆ ਰੇਲਵੇ ਅਥਲੈਟਿਕਸ ਚੈਂਪੀਅਨਸ਼ਿਪ, 2017 ਵਿੱਚ ਔਰਤਾਂ ਦੀ 100 ਮੀਟਰ ਫਾਈਨਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ।[7]
ਹਿਮਾਸ਼੍ਰੀ ਰਾਏ, ਐਮਜੀ ਪਦਮਿਨੀ, ਸ੍ਰਬਾਨੀ ਨੰਦਾ ਅਤੇ ਗਾਇਤਰੀ ਗੋਵਿੰਦਰਾਜ ਨੇ ਥਾਈਲੈਂਡ ਵਿੱਚ ਆਯੋਜਿਤ 2015 ਏਸ਼ੀਅਨ ਗ੍ਰਾਂ ਪ੍ਰੀ ਖੇਡਾਂ ਦੇ ਦੂਜੇ ਪੜਾਅ ਵਿੱਚ ਔਰਤਾਂ ਦੀ 4x100 ਮੀਟਰ ਰਿਲੇਅ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ।[8][9] ਉਸਨੇ 55ਵੀਂ ਨੈਸ਼ਨਲ ਓਪਨ ਐਥਲੈਟਿਕ ਚੈਂਪੀਅਨਸ਼ਿਪ, 2015 ਵਿੱਚ ਭਾਰਤੀ ਰੇਲਵੇ ਦੀ ਨੁਮਾਇੰਦਗੀ ਕਰਦੇ ਹੋਏ ਟੀਮ ਸਾਥੀਆਂ ਦੁਤੀ ਚੰਦ, ਸ੍ਰਬਾਨੀ ਨੰਦਾ ਅਤੇ ਮਰਲਿਨ ਕੇ ਜੋਸੇਫ ਦੇ ਨਾਲ ਔਰਤਾਂ ਦੀ 4×100 ਮੀਟਰ ਰਿਲੇਅ ਵਿੱਚ ਸੋਨ ਤਗਮਾ ਵੀ ਜਿੱਤਿਆ।[10]