ਹਿੰਡੋਲ ਕਲਿਆਣ ਥਾਟ ਦਾ ਇੱਕ ਹਿੰਦੁਸਤਾਨੀ ਕਲਾਸੀਕਲ ਰਾਗ ਹੈ।
ਭਾਰਤੀ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦੇ ਅਨੁਸਾਰ, ਹਿੰਡੋਲ ਬਸੰਤ ਰੁੱਤ ਨਾਲ ਜੁੜਿਆ ਇੱਕ ਪ੍ਰਾਚੀਨ ਰਾਗ ਹੈ ਅਤੇ ਦਿਨ ਦੇ ਪਹਿਲੇ ਹਿੱਸੇ ਵਿੱਚ ਗਾਇਆ ਜਾਂਦਾ ਹੈ।[1]
ਰਾਗ ਹਿੰਡੋਲ ਦਾ ਸੰਖੇਪ 'ਚ ਵਰਣਨ:-
ਰਾਗ ਹਿੰਡੋਲ ਦੀ ਪੈਦਾਇਸ਼ ਕਲਿਆਣ ਥਾਟ ਤੋਂ ਹੋਈ ਮੰਨੀ ਗਈ ਹੈ। ਇਸ ਰਾਗ ਵਿੱਚ ਰਿਸ਼ਭ (ਰੇ) ਅਤੇ ਪੰਚਮ (ਪ) ਵਰਜਿਤ ਹੋਣ ਕਰਕੇ ਇਸ ਦੀ ਜਾਤੀ ਔਡਵ-ਔਡਵ ਵਕ੍ਰ ਹੈ।ਇਸ ਰਾਗ ਵਿੱਚ ਮਧ੍ਯਮ(ਮ) ਤੀਵ੍ਰ ਅਤੇ ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ। ਇਸ ਰਾਗ ਦਾ ਵਾਦੀ ਸੁਰ ਧੈਵਤ(ਧ) ਅਤੇ ਸੰਵਾਦੀ ਸੁਰ ਗੰਧਾਰ(ਗ) ਹੈ।ਇਸ ਦੇ ਗਾਉਣ-ਵਜਾਉਣ ਦਾ ਸਮਾਂ ਦਿਨ ਦਾ ਪਹਿਲਾ ਪਹਿਰ ਹੈ।
ਰਾਗ ਹਿੰਡੋਲ ਦੀ ਵਿਸ਼ੇਸ਼ਤਾ:-
- ਇਹ ਇੱਕ ਪ੍ਰਾਚੀਨ ਰਾਗ ਹੈ ਜਿਸਦੇ ਜ਼ਿਕਰ ਪੁਰਾਣੇ ਸੰਗੀਤ ਗ੍ਰੰਥਾਂ 'ਚ ਮਿਲਦਾ ਹੈ।
- ਰਾਗ-ਰਾਗਿਨੀ ਪ੍ਰਣਾਲੀ 'ਚ ਭਰਤ ਅਤੇ ਹਨੁਮਾਨ ਵਿਚਾਰ ਅਨੁਸਾਰ ਰਾਗ ਹਿੰਡੋਲ ਸੰਗੀਤ ਦੇ ਮੁੱਖ ਛੇ ਰਾਗਾਂ 'ਚੋਂ ਇੱਕ ਹੈ।
- ਇਸ ਰਾਗ ਦਾ ਮੂਲ ਸੁਰ ਤੀਵ੍ਰ ਮਧ੍ਯਮ(ਮ) ਹੈ ਜਿਸ ਦੁਆਲੇ ਇਸ ਰਾਗ ਦੇ ਬਾਕੀ ਸਾਰੇ ਸੁਰ ਘੁੰਮਦੇ ਹਨ।
- ਰਾਗ ਹਿੰਡੋਲ 'ਚ ਗਮਕ ਨੂੰ ਪ੍ਰਮੁਖ ਤੌਰ ਤੇ ਆਂਦੋਲਿਤ ਕੀਤਾ ਜਾਂਦਾ ਹੈ ਅਤੇ ਜ਼ਿਆਦਾ ਤੀਵ੍ਰ ਮ ਅਤੇ ਧ ਸੁਰਾਂ ਨੂੰ ਜਿਆਦਾ ਆਂਦੋਲਿਤ ਕੀਤਾ ਜਾਂਦਾ ਹੈ ਜਿਸਦੀ ਬਨਾਵਟ ਇੱਕ ਝੂਲੇ ਵਾਂਗ ਨਜਰ ਆਉਂਦੀ ਹੈ ਵਿੱਚ ਝੂਲੇ ਨੂੰ ਹਿੰਦੀ ਭਾਸ਼ਾ ਵਿੱਚ "ਹਿੰਡੋਲਾ" ਕਹਿੰਦੇ ਹਨ ਜਿਸ ਕਰਕੇ ਇਸ ਰਾਗ ਦਾ ਨਾਮ "ਹਿੰਡੋਲ" ਹੈ।
- ਰਾਗ ਹਿੰਡੋਲ ਬਹੁਤ ਹੀ ਮਧੁਰ ਰਾਗ ਹੈ ਪਰ ਇਸ ਨੂੰ ਗਾਉਣਾ ਬਹੁਤ ਹੀ ਮੁਸ਼ਕਿਲ ਹੈ।ਇਸ ਰਾਗ ਨੂੰ ਗਾਉਣ ਲਈ ਗੁਰੂ ਤੋਂ ਹੀ ਸਿੱਖਨਾ ਚਾਹੀਦਾ ਹੈ ਅਤੇ ਇਸ ਰਾਗ ਨੂੰ ਗਾਉਣ ਲਈ ਬਹਤ ਹੀ ਰਿਆਜ਼ ਦੀ ਲੋੜ ਹੈ।
- ਇਹ ਰਾਗ ਜ਼ਿਆਦਾ ਪ੍ਰਚਲਿਤ ਨਹੀਂ ਹੈ।
- ਇਸ ਰਾਗ 'ਚ ਨਿਸ਼ਾਦ (ਨੀ) ਵਕ੍ਰ ਰੂਪ 'ਚ ਤੇ ਘੱਟ ਵਰਤੋਂ 'ਚ ਆਓਂਦੀ ਹੈ ਇਸ ਲਈ ਕਈ ਸੰਗੀਤਕਾਰ ਇਸ ਨੂੰ ਚਾਰ ਸੁਰਾਂ ਦਾ ਰਾਗ ਕਹਿੰਦੇ ਹਨ। ਪਰ ਰਾਗ ਦਾ ਇਹ ਅਸੂਲ ਹੈ ਕਿ ਕਿਸੇ ਵੀ ਰਾਗ 'ਚ ਘਟੋਘਟ ਪੰਜ ਸੁਰ ਜਰੂਰ ਹੋਣੇ ਚਾਹੀਦੇ ਹਨ ਇਸ ਲਈ ਇਹ ਧਾਰਨਾ ਮੰਨਣ ਯੋਗ ਨਹੀਂ ਹੈ।
- ਰਾਗ ਹਿੰਡੋਲ ਗੰਭੀਰ ਸੁਭਾ ਵਾਲਾ ਰਾਗ ਹੈ ਅਤੇ ਇਸ ਵਿੱਚ ਜ਼ਿਆਦਾਤਰ ਧ੍ਰੁਪਦ ਗਾਇਆ ਜਾਂਦਾ ਹੈ।
- ਗ ਸੁਰ ਤੋਂ ਸ ਸੁਰ ਤੇ ਅਤੇ ਸ ਸੁਰ ਤੋਂ ਗ ਸੁਰ ਲੈਂਦੇ ਵਕ਼ਤ ਮੀੰਡ ਦੀ ਵਰਤੋਂ ਕੀਤੀ ਜਾਂਦੀ ਹੈ।
- ਰਾਗ ਹਿੰਡੋਲ ਉੱਤਰਾਂਗ ਪ੍ਰਧਾਨ ਰਾਗ ਹੈ ਜਿਸ ਕਰਕੇ ਇਸਦਾ ਚਲਣ ਮੱਧ ਜਾਂ ਤਾਰ ਸਪਤਕ'ਚ ਜਿਆਦਾ ਹੁੰਦਾ ਹੈ। ਹੇਠ ਲਿਖੀਆਂ ਸੁਰ ਸੰਗਤੀਆਂ 'ਚ ਰਾਗ ਹਿੰਡੋਲ ਦਾ ਸਰੂਪ ਨਿਖਰ ਕੇ ਸਾਮਨੇ ਆਓਂਦਾ ਹੈ:-
ਗ ਮ(ਤੀਵ੍ਰ) ਧ ਗ ਮ(ਤੀਵ੍ਰ) ਗ ; ਗ ਸ ;ਧ ,ਧ, ਸ; ਨੀ(ਮੰਦਰ) ਮ(ਤੀਵ੍ਰ ਤੇ ਮੰਦਰ) ਧ ਸ ;ਸ ਗ ਮ(ਤੀਵ੍ਰ) ਧ; ਗ ਮ ਗ ;ਮ(ਤੀਵ੍ਰ)ਧ ਸ ;ਨੀ ਮ(ਤੀਵ੍ਰ) ਧ;ਗ ਮ(ਤੀਵ੍ਰ) ਮ(ਤੀਵ੍ਰ)ਗ; ਧ,ਧ,ਸ
- ↑ "Indian classical music: Different kinds of ragas". The Times of India. Times Group. 29 September 2016. Archived from the original on 10 May 2021. Retrieved 10 May 2021.