ਅਖਿਲ ਗੋਗੋਈ (অখিল গগৈ) | |
---|---|
![]() ਅਖਿਲ ਗੋਗੋਈ 2017 | |
ਜਨਮ | ਅਖਿਲ ਗੋਗੋਈ 2 ਅਕਤੂਬਰ 1976 Lukhurakhon, Selenghat, Jorhat, Assam |
ਰਾਸ਼ਟਰੀਅਤਾ | Indian |
ਸੰਗਠਨ | ਕ੍ਰਿਸ਼ਕ ਮੁਕਤੀ ਸੰਗਰਾਮ ਕਮੇਟੀ ਭਾਰਤ ਭ੍ਰਿਸ਼ਟਾਚਾਰ ਦੇ ਵਿਰੁੱਧ |
ਲਈ ਪ੍ਰਸਿੱਧ | ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ – 2012 ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ - 2011 ਸੂਚਨਾ ਦੇ ਅਧਿਕਾਰ |
ਰਾਜਨੀਤਿਕ ਦਲ | ਗਣ ਮੁਕਤੀ ਸੰਗਰਾਮ ਅਸਮ |
ਲਹਿਰ | ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ - 2011 |
ਜੀਵਨ ਸਾਥੀ | Gitashree Tamuly |
ਬੱਚੇ | Nasiketa |
ਅਖਿਲ ਗੋਗੋਈ (ਅਸਾਮੀ: অখিল গগৈ) ਆਸਾਮ ਤੋਂ ਇੱਕ ਕਿਸਾਨ ਆਗੂ ਅਤੇ ਆਰਟੀਆਈ ਕਾਰਕੁਨ ਹੈ। ਉਹ ਬੜੇ ਸਾਲਾਂ ਤੋਂ ਰਾਜ ਵਿੱਚ ਬਹੁਤ ਸਾਰੇ ਭ੍ਰਿਸ਼ਟਾਚਾਰ-ਵਿਰੋਧੀ ਅੰਦੋਲਨਾਂ ਦੀ ਅਗਵਾਈ ਕਰ ਰਿਹਾ ਹੈ। ਗੋਗੋਈ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਉਨ੍ਹਾਂ ਦੀ ਲਗਾਤਾਰ ਲੜਾਈ ਲਈ 2008 ਵਿੱਚ ਸ਼ਨਮੁਗਾਮ ਮੰਜੂਨਾਥ ਐਂਟੈਗ੍ਰਿਟੀ ਅਵਾਰਡ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਕੌਮੀ ਪੱਧਰ ਤੇ ਧਿਆਨ ਵਿੱਚ ਆਇਆ।[1] 2010 ਵਿੱਚ, ਉਸਨੂੰ ਪਬਲਿਕ ਕਾਜ ਰਿਸਰਚ ਫਾਊਂਡੇਸ਼ਨ ਦੁਆਰਾ (ਅਸਾਮ ਦੇ ਗੋਲਾਘਾਟ ਜ਼ਿਲੇ ਵਿੱਚ ਸੰਪੂਰਨ ਗਰਾਮ ਰੋਜ਼ਗਾਰ ਯੋਜਨਾ ਵਿੱਚ 12.5 ਮਿਲੀਅਨ ਘੁਟਾਲੇ ਦਾ ਖੁਲਾਸਾ ਕਰਨ ਵਿੱਚ ਉਸਦੀ ਭੂਮਿਕਾ ਲਈ) ਰਾਸ਼ਟਰੀ ਸੂਚਨਾ ਅਧਿਕਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। [2] ਗੋਗੋਈ, ਆਸਾਮ ਵਿੱਚ ਸਥਿਤ ਖੱਬੇ ਪੱਖੀ ਕਿਸਾਨ ਸੰਗਠਨ - ਕ੍ਰਿਸ਼ਕ ਮੁਕਤੀ ਸੰਗਰਾਮ ਕਮੇਟੀ (ਕੇ.ਐਮ.ਐਸ.) ਦਾ ਸਥਾਪਕ ਸਕੱਤਰ ਹੈ।
ਅਖਿਲ ਗੋਗੋਈ ਦਾ ਜਨਮ 1 ਮਾਰਚ 1976 ਨੂੰ ਸੇਲਨਘਾਟ, ਜੋਰਹਾਟ, ਅਸਾਮ ਦੇ ਲੁਖੁਰਾਖੋਂ ਪਿੰਡ ਵਿੱਚ ਹੋਇਆ ਸੀ। ਉਸਨੇ 1993-1996 ਦੌਰਾਨ ਕੌਟਨ ਕਾਲਜ, ਗੁਹਾਟੀ ਤੋਂ ਅੰਗਰੇਜ਼ੀ ਸਾਹਿਤ ਦਾ ਅਧਿਐਨ ਕੀਤਾ। ਉਹ ਕਾਲਜ ਵਿਦਿਆਰਥੀ ਯੂਨੀਅਨ ਦਾ ਜਨਰਲ ਸਕੱਤਰ ਅਤੇ ਮੈਗਜ਼ੀਨ ਸਕੱਤਰ ਰਿਹਾ। ਜਲਦੀ ਹੀ ਉਹ ਯੁਨਾਇਟਡ ਰਿਵੋਲਿਊਸ਼ਨਰੀ ਮੂਵਮੈਂਟ ਕੌਂਸਲ ਆਫ ਅਸਾਮ (ਯੂਆਰਐਮਸੀਏ), ਜੋ ਸੀਪੀਐਮ-ਐਮਐਲ-ਪੀਸੀਸੀ ਦੀ ਇੱਕ ਜਨਤਕ ਸੰਸਥਾ ਸੀ, ਵਿੱਚ ਪ੍ਰਸਿੱਧ ਨਕਸਲੀਵਾਦੀ ਨੇਤਾ ਸੰਤੋਸ਼ ਰਾਣਾ ਦੀ ਅਗਵਾਈ ਹੇਠ ਸ਼ਾਮਲ ਹੋ ਗਿਆ। 1990 ਦੇ ਅਖੀਰ ਤੱਕ ਉਸਨੇ ਰਾਣਾ ਨਾਲੋਂ ਵੱਖ ਹੋ ਕੇ ਆਪਣੇ ਆਪ ਨੂੰ ਡਾ. ਹਿਰੇਨ ਗੋਹੈਨ ਦੇ ਨਾਲ ਮਿਲ ਕੇ ਨਤੂਨ ਪਦਤਿਕ ਦੇ ਸੰਪਾਦਕ ਦੇ ਤੌਰ ਤੇ ਸਮਰਪਿਤ ਕਰ ਦਿੱਤਾ, ਜੋ ਆਸਾਮੀ ਵਿੱਚ ਪ੍ਰਕਾਸ਼ਿਤ ਇੱਕ ਸੁਤੰਤਰ ਮਾਰਕਸਵਾਦੀ ਪੱਤਰਿਕਾ ਹੈ। ਗੋਗੋਈ ਆਪਣੀ ਪਤਨੀ ਅਤੇ ਪੁੱਤਰ ਨਾਲ ਅਸਾਮ ਦੇ ਗੁਹਾਟੀ ਵਿੱਚ ਰਹਿੰਦਾ ਹੈ।
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)