ਕਿਸਮ | ਗੈਰ-ਮੁਨਾਫ਼ਾ ਆਰਟਸ ਸੰਗਠਨ |
---|---|
ਉਦਯੋਗ | ਮਨੋਰੰਜਨ |
ਸ਼ੈਲੀ | ਉਰਦੂ ਅਤੇ ਪੰਜਾਬੀ ਨਾਟਕ, ਸਮਾਜਿਕ ਕਾਰਗੁਜ਼ਾਰੀ, ਸਟਰੀਟ ਥੀਏਟਰ ਅਤੇ ਅਮਨ ਲਈ ਥੀਏਟਰ |
ਸਥਾਪਨਾ | 14 ਮਈ 1984 |
ਸੰਸਥਾਪਕ | ਮਦੀਹਾ ਗੌਹਰ |
ਮੁੱਖ ਦਫ਼ਤਰ | , |
ਸੇਵਾ ਦਾ ਖੇਤਰ | ਸੰਸਾਰ ਭਰ ਵਿੱਚ |
ਮੁੱਖ ਲੋਕ | ਮਦੀਹਾ ਗੌਹਰ ਸ਼ਾਹਿਦ ਨਦੀਮ |
ਵੈੱਬਸਾਈਟ | ajoka |
ਅਜੋਕਾ ਥਿਏਟਰ ਮਦੀਹਾ ਗੌਹਰ ਅਤੇ ਸ਼ਾਹਿਦ ਨਦੀਮ ਦੁਆਰਾ ਸਥਾਪਤ ਕੀਤਾ ਗਿਆ ਇੱਕ ਪਾਕਿਸਤਾਨੀ ਥੀਏਟਰ ਗਰੁੱਪ ਹੈ। ਇਹ ਸਮਾਜਕ ਤੌਰ 'ਤੇ ਗੰਭੀਰ ਨਾਟਕ ਖੇਡਦਾ ਹੈ ਅਤੇ ਇਸਨੇ ਏਸ਼ੀਆ ਅਤੇ ਯੂਰਪ ਵਿੱਚ ਪ੍ਰਦਰਸ਼ਨ ਕੀਤੇ ਹਨ। 2006 ਵਿੱਚ ਅਜੋਕਾ ਦੀ ਬਾਨੀ ਮਦੀਹਾ ਗੌਹਰ ਨੂੰ ਅਜੋਕਾ ਵਿੱਚ ਉਸ ਦੇ ਯੋਗਦਾਨ ਲਈ ਨੀਦਰਲੈਂਡਸ ਤੋਂ ਪ੍ਰਿੰਸ ਕਲੌਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ[1][2][3]
ਅਜੋਕਾ ਥੀਏਟਰ ਜਨਰਲ ਮੁਹੰਮਦ ਜ਼ਿਆ-ਉਲ-ਹੱਕ ਦੇ ਸ਼ਾਸਨ ਅਧੀਨ ਸੰਕਟਕਾਲੀਨ ਦੌਰ ਦੇ ਦੌਰਾਨ ਤਣਾਅ ਦੀ ਟੀਸੀ ਸਮੇਂ, 1983 ਵਿੱਚ ਸਥਾਪਤ ਕੀਤਾ ਗਿਆ ਸੀ। ਇਹ ਹੁਣ ਤੱਕ ਤਿੰਨ ਦਰਜਨ ਤੋਂ ਵੱਧ ਨਾਟਕ ਖੇਡ ਚੁੱਕਾ ਹੈ।