ਅਨੀਤਾ ਰਤਨਮ | |
---|---|
![]() ਅਨੀਤਾ ਰਤਨਮ, 2012 ਕੋਲੋਨ ਵਿੱਚ | |
ਜਨਮ | ਮਧੁਰਾਏ, ਤਮਿਲਨਾਡੂ | 21 ਮਈ 1954
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਕਲਾਕਸ਼ੇਤਰ |
ਪੇਸ਼ਾ | ਡਾਂਸਰ, ਕੋਰਿਓਗ੍ਰਾਫਰ |
ਲਈ ਪ੍ਰਸਿੱਧ | ਨਿਰਦੇਸ਼ਕ, ਅਰੰਘਮ ਟਰੱਸਟ, ਚੇਨਈ |
ਵੈੱਬਸਾਈਟ | www.anitaratnam.com |
ਅਨੀਤਾ ਰਤਨਮ (ਤਮਿਲ਼: அனிதா ரத்னம்; ਜਨਮ 21 ਮਈ 1954) ਇੱਕ ਨਿਪੁੰਨ ਭਾਰਤੀ ਸ਼ਾਸਤਰੀ ਅਤੇ ਸਮਕਾਲੀ ਡਾਂਸਰ ਅਤੇ ਕੋਰੀਓਗ੍ਰਾਫਰ ਹੈ, ਜਿਸ ਦਾ ਕੈਰੀਅਰ ਚਾਰ ਦਹਾਕਿਆਂ ਅਤੇ 15 ਵਿੱਚ ਮੁਲਕਾਂ ਤਕ ਫੈਲਿਆ ਹੈ।ਭਾਰਤ ਨਾਟਿਆਮ ਵਿੱਚ ਕਲਾਸੀਕਲ ਸਿਖਲਾਈ ਯਾਫਤਾ, ਉਸਨੇ ਕਥਾਕਲੀ, ਮੋਹਿਨੀਅੱਟਮ ਅਤੇ ਤਾਈ ਚੀ ਅਤੇ ਕਲਰੀਪਯੱਟੂ ਵਿੱਚ ਰਸਮੀ ਸਿਖਲਾਈ ਵੀ ਪ੍ਰਾਪਤ ਕੀਤੀ ਹੈ ਅਤੇ ਇਸ ਪ੍ਰਕਾਰ ਉਸਨੇ ਇੱਕ ਨਿਵੇਕਲੀ ਨ੍ਰਿਤ ਸ਼ੈਲੀ ਦਾ ਨਿਰਮਾਣ ਕੀਤਾ ਹੈ ਜਿਸ ਦਾ ਨਾਮ ਉਸ ਨੇ "ਨਿਓ ਭਾਰਤ ਨਾਟਿਆਮ" ਰਖਿਆ ਹੈ।[1][2][3]
ਉਸ ਅਰੰਘਮ ਟਰੱਸਟ ਦੀ ਬਾਨੀ-ਡਾਇਰੈਕਟਰ ਹੈ ਜਿਸਦੀ ਸਥਾਪਨਾ ਉਸਨੇ1992 ਚ ਚੇਨਈ ਵਿੱਚ ਕੀਤੀ ਸੀ, ਇੱਥੇ ਉਸ ਨੇ1993 ਵਿੱਚ ਇੱਕ ਪਰਫਾਰਮੈਂਸ ਕੰਪਨੀ ਅਰੰਘਮ ਨਾਚ ਥੀਏਟਰ ਦੀ ਵੀ ਸਥਾਪਨਾ ਕੀਤੀ, ਅਤੇ 2000 ਵਿੱਚ ਉਸ ਨੇ www.narthaki.com, ਇੱਕ ਭਾਰਤੀ ਨਾਚ ਪੋਰਟਲ ਬਣਾਇਆ। ਇਸ ਅਰਸੇ ਦੌਰਾਨ ਉਸ ਨੇ ਭਾਰਤ ਵਿੱਚ ਅਤੇ ਵਿਦੇਸ਼ ਵਿੱਚ ਇੱਕ ਕੋਰੀਓਗ੍ਰਾਫਰ, ਵਿਦਵਾਨ ਅਤੇ ਸੱਭਿਆਚਾਰਕ ਕਾਰਕੁਨ ਦੇ ਤੌਰ 'ਤੇ ਪਰਫਾਰਮਿੰਗ ਆਰਟਸ ਵਿੱਚ ਆਪਣੇ ਕੰਮ ਲਈ ਕਈ ਪੁਰਸਕਾਰ ਹਾਸਲ ਕੀਤੇ ਹਨ ਅਤੇ ਮਾਨਤਾ ਪ੍ਰਾਪਤ ਕੀਤੀ ਹੈ।[4][5]
ਅਨੀਤਾ ਰਤਨਮ ਨੇ ਆਪਣੀ ਸ਼ੁਰੂਆਤੀ ਨਾਚ ਸਿਖਲਾਈ ਭਰਤਨਾਟਿਅਮ ਗੁਰੂ, ਅਦਯਾਰ ਕੇ ਲਕਸ਼ਮਨ[6] ਤਹਿਤ ਲਈ ਅਤੇ ਬਾਅਦ ਵਿਚ ਵਿਕਸਤ ਸਿਖਲਾਈ ਲਈ ਰੁਕਮਨੀ ਦੇਵੀ ਅਰੁੰਡੇਲ ਦੇ 'ਕਲਾਕਸ਼ੇਤਰ' ਚਲੀ ਗਈ ਅਤੇ ਡਾਂਸ 'ਚ ਪੋਸਟ ਗਰੈਜੂਏਟ ਡਿਪਲੋਮਾ ਹਾਸਲ ਕੀਤਾ। ਉਹ ਕੇਰਲ ਦੇ ਕਲਾਸੀਕਲ ਨਾਚਾਂ ਭਰਤਨਾਟਯਾਮ ਦੇ ਨਾਲ ਨਾਲ ਕੱਥਕਲੀ ਅਤੇ ਮੋਹਿਨੀਅੱਟਮ ਵਿੱਚ ਸਿਖਲਾਈ-ਯੁਕਤ ਹੈ।[7]
ਉਸਨੇ ਨਿਊ ਓਰਲੀਨਜ਼ ਯੂਨੀਵਰਸਿਟੀ ਤੋਂ ਥੀਏਟਰ ਅਤੇ ਟੈਲੀਵਿਜ਼ਨ ਵਿੱਚ ਐਮ.ਏ ਕੀਤੀ, ਅਤੇ ਅਗਲੇ 10 ਸਾਲ ਭਾਰਤ ਵਿੱਚ ਕਲਾ, ਯਾਤਰਾ ਅਤੇ ਸੱਭਿਆਚਾਰ ਬਾਰੇ ਇੱਕ ਹਫ਼ਤਾਵਾਰੀ ਲੜੀ ਸਮੇਤ ਉਤਪਾਦਨਾਂ ਦੇ ਨਾਲ ਇੱਕ ਟੈਲੀਵਿਜ਼ਨ ਨਿਰਮਾਤਾ / ਟਿੱਪਣੀਕਾਰ ਵਜੋਂ ਸੰਯੁਕਤ ਰਾਜ ਅਮਰੀਕਾ ਵਿੱਚ ਕੰਮ ਕੀਤਾ। ਉਸਨੇ 1992 ਵਿੱਚ ਚੇਨਈ ਵਿੱਚ ਅਰੰਘਮ ਟਰੱਸਟ ਦੀ ਸਥਾਪਨਾ ਕੀਤੀ, ਅਤੇ ਉਸ ਤੋਂ ਬਾਅਦ 1993 ਵਿੱਚ ਇੱਕ ਪਰਫਾਰਮੈਂਸ ਕੰਪਨੀ ਅਰੰਘਮ ਡਾਂਸ ਥੀਏਟਰ, . [8]
ਉਹ ਇੱਕ ਆਧੁਨਿਕਤਾਵਾਦੀ, ਆਪਣੇ ਤਤਕਾਲ ਵਾਤਾਵਰਨ ਤੋਂ ਸਿਰਜਣਾ ਬਾਰੇ ਭਰੋਸੇਮੰਦ, ਅਨੀਥਾ ਰਤਨਮ ਨੇ ਕਲਾਸੀਕਲ ਭਰਤਨਾਟਯਮ ਵਿੱਚ ਆਪਣੀ ਮੁਢਲੀ ਸਿਖਲਾਈ ਦੇ ਨਾਲ ਜੁੜੀਆਂ ਹਰਕਤ ਦੀਆਂ ਵੱਖੋ-ਵੱਖ ਪ੍ਰਣਾਲੀਆਂ ਅਤੇ ਰੀਤੀਆਂ ਦੀ ਖੋਜ ਕੀਤੀ ਹੈ। ਏਨਸੇਂਬਲ ਅਤੇ ਏਕਲ ਕੰਮ ਜੋ ਉਸ ਦੇ ਚੁੱਪ, ਧਿਆਨ, ਭਗਤੀ ਅਤੇ ਅਰਾਧਨਾ ਦੇ ਮਜ਼ਬੂਤ / ਭਾਰਤੀ ਏਸ਼ੀਆਈ ਸੌਂਦਰਿਆ ਗੁਣਾਂ ਦਾ ਪ੍ਰਗਟਾ ਹਨ, ਵਿੱਚ ਰਤਨਾਮ ਆਪਣੇ ਮੌਲਿਕ ਡਾਂਸ-ਸਕੇਪਸ ਨੂੰ ਚਿੱਤਰਣ ਲਈ ਆਪਣੇ ਨਿੱਜੀ ਜੀਵਨ ਦੇ ਅਨੁਭਵ ਦਾ ਅਤੇ ਇੱਕ ਔਰਤ ਦੇ ਸੰਸਾਰ ਦੇ ਪੂਰੇ ਕੈਨਵਸ ਦਾ ਇਸਤੇਮਾਲ ਕਰਦੀ ਹੈ।