ਅਨੀਸ ਜੰਗ | |
---|---|
ਜਨਮ | 1944 (ਉਮਰ 80–81) |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਮਿਸ਼ੀਗਨ ਯੂਨੀਵਰਸਿਟੀ |
ਪੇਸ਼ਾ | ਲੇਖਕ, ਪੱਤਰਕਾਰ, ਕਲਮਨਵੀਸ |
ਅਨੀਸ ਜੰਗ (ਜਨਮ 1964) [1] ਇੱਕ ਭਾਰਤੀ ਲੇਖਕ, ਪੱਤਰਕਾਰ ਅਤੇ ਭਾਰਤ ਤੇ ਵਿਦੇਸ਼ਾਂ ਦੇ ਅਖ਼ਬਾਰਾਂ ਦੀ ਕਾਲਮਨਵੀਸ ਹੈ, [2] ਜਿਸਦਾ ਸਭ ਤੋਂ ਮਸ਼ਹੂਰ ਕੰਮ, ਅਨਵੇਲਿੰਗ ਇੰਡੀਆ (1987) ਹੈ, ਜੋ ਭਾਰਤ ਵਿੱਚ ਔਰਤਾਂ ਦੇ ਜੀਵਨ ਦਾ ਇੱਕ ਇਤਿਹਾਸ ਹੈ।[3]
ਰੁੜਕੇਲਾ ਵਿੱਚ ਪੈਦਾ ਹੋਈ ਅਨੀਸ ਜੰਗ ਹੈਦਰਾਬਾਦ ਦੇ ਇੱਕ ਕੁਲੀਨ ਪਰਿਵਾਰ ਨਾਲ ਸਬੰਧਤ ਹੈ - ਉਸਦੇ ਪਿਤਾ, ਨਵਾਬ ਹੋਸ਼ ਯਾਰ ਜੰਗ, ਇੱਕ ਪ੍ਰਸਿੱਧ ਵਿਦਵਾਨ ਅਤੇ ਕਵੀ ਸਨ ਅਤੇ ਹੈਦਰਾਬਾਦ ਰਾਜ ਦੇ ਅੰਤਮ ਨਿਜ਼ਾਮ (ਰਾਜਕੁਮਾਰ) ਦੇ ਮੁਸਾਹਿਬ (ਸਲਾਹਕਾਰ) ਵਜੋਂ ਸੇਵਾ ਨਿਭਾਉਂਦੇ ਸਨ। ਉਸਦੀ ਮਾਂ ਅਤੇ ਭਰਾ ਵੀ ਉਰਦੂ ਕਵੀ ਹਨ। ਹੈਦਰਾਬਾਦ ਦੀ ਓਸਮਾਨੀਆ ਯੂਨੀਵਰਸਿਟੀ ਵਿਚ ਸਕੂਲ ਦੀ ਪੜ੍ਹਾਈ ਅਤੇ ਕਾਲਜ ਤੋਂ ਬਾਅਦ , ਉਹ ਮਿਸ਼ੀਗਨ ਐਨ ਆਰਬਰ ਯੂਨੀਵਰਸਿਟੀ ਵਿਚ ਉੱਚ ਅਧਿਐਨ ਲਈ ਸੰਯੁਕਤ ਰਾਜ ਅਮਰੀਕਾ ਗਈ, ਜਿੱਥੇ ਉਸਨੇ ਸਮਾਜ ਸ਼ਾਸਤਰ ਅਤੇ ਅਮਰੀਕੀ ਅਧਿਐਨਾਂ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ।[4]
ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਯੂਥ ਟਾਈਮਜ਼, ਟਾਈਮਜ਼ ਆਫ਼ ਇੰਡੀਆ ਦੇ ਪ੍ਰਕਾਸ਼ਨ ਨਾਲ ਕੀਤੀ, ਜਿੱਥੇ ਉਸਨੇ ਇੱਕ ਪੱਤਰਕਾਰ ਅਤੇ ਸੰਪਾਦਕ (1976 ਤੋਂ 1979) ਵਜੋਂ ਕੰਮ ਕੀਤਾ। ਬਾਅਦ ਵਿਚ ਉਸਨੇ ਕ੍ਰਿਸ਼ਚੀਅਨ ਸਾਇੰਸ ਮਨੀਟਰ ਅਤੇ ਇੰਟਰਨੈਸ਼ਨਲ ਹੈਰਲਡ ਟ੍ਰਿਬਿਊਨ ਲਈ ਕੰਮ ਕੀਤਾ।[5] ਅਨੀਸ ਜੰਗ ਦਿੱਲੀ ਵਿਚ ਰਹਿੰਦੀ ਹੈ।
Anees Jung (1964) was born in Rourkela and spent her childhood and adolescence in Hyderabad.
{{cite web}}
: Unknown parameter |dead-url=
ignored (|url-status=
suggested) (help) Archived 2007-09-15 at the Wayback Machine.