ਅਨੁਪਮ ਜੈਸਵਾਲ | |
---|---|
ਮੁੱਢਲੀ ਸਿੱਖਿਆ ਮੰਤਰੀ, ਉੱਤਰ ਪ੍ਰਦੇਸ਼ ਸਰਕਾਰ | |
ਦਫ਼ਤਰ ਵਿੱਚ 19 ਮਾਰਚ 2017 – 20 ਅਗਸਤ 2019 | |
ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ | |
ਨਿੱਜੀ ਜਾਣਕਾਰੀ | |
ਜਨਮ | ਬਹਿਰਾਇਚ ਜ਼ਿਲ੍ਹਾ, ਉੱਤਰ ਪ੍ਰਦੇਸ਼, ਭਾਰਤ | 3 ਫਰਵਰੀ 1967
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਅਲਮਾ ਮਾਤਰ | ਐਮ.ਏ., ਬੀ.ਏ.ਐਲ.ਐਲ.ਬੀ - ਡਾ: ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਤੋਂ |
ਪੇਸ਼ਾ | ਸਿਆਸਤਦਾਨ, ਕਾਰੋਬਾਰੀ ਔਰਤ |
ਸਰੋਤ: [1] |
ਅਨੁਪਮਾ ਜੈਸਵਾਲ (ਅੰਗਰੇਜ਼ੀ: Anupama Jaiswal) ਇੱਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤ ਦੇ ਉੱਤਰ ਪ੍ਰਦੇਸ਼ ਦੀ 17ਵੀਂ ਵਿਧਾਨ ਸਭਾ ਦੀ ਮੈਂਬਰ ਹੈ। ਉਹ ਉੱਤਰ ਪ੍ਰਦੇਸ਼ ਦੇ ਬਹਿਰਾਇਚ ਹਲਕੇ ਦੀ ਨੁਮਾਇੰਦਗੀ ਕਰਦੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ।[1]
ਜੈਸਵਾਲ ਦਾ ਜਨਮ 2 ਮਾਰਚ 1967 ਨੂੰ ਬਹਿਰਾਇਚ, ਉੱਤਰ ਪ੍ਰਦੇਸ਼ ਵਿੱਚ ਉਸਦੇ ਪਿਤਾ ਰਵਿੰਦਰ ਕਾਂਤ ਜੈਸਵਾਲ ਦੇ ਘਰ ਹੋਇਆ ਸੀ। ਉਹ ਕਲਵਾੜ (ਜੈਸਵਾਲ) ਭਾਈਚਾਰੇ ਨਾਲ ਸਬੰਧਤ ਹੈ। 1989 ਵਿੱਚ ਉਸਨੇ ਅਸ਼ੋਕ ਕੁਮਾਰ ਜੈਸਵਾਲ ਨਾਲ ਵਿਆਹ ਕੀਤਾ, ਜੋ ਕਿ ਪੇਸ਼ੇ ਤੋਂ ਇੱਕ ਬੈਂਕ ਮੈਨੇਜਰ ਹੈ, ਉਹਨਾਂ ਦਾ ਇੱਕ ਪੁੱਤਰ (ਸ਼ਿਵਮ ਜੈਵਾਲ) ਅਤੇ ਦੋ ਧੀਆਂ (ਐਸ਼ਵਰਿਆ ਜੈਸਵਾਲ ਅਤੇ ਸਵਾਤੀ ਸ਼੍ਰੀ ਜੈਸਵਾਲ) ਹਨ। 1999 ਵਿੱਚ, ਉਸਨੇ ਮਾਸਟਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ ਅਤੇ 2010 ਵਿੱਚ ਉਸਨੇ ਡਾ. ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ, ਫੈਜ਼ਾਬਾਦ ਤੋਂ ਬੈਚਲਰ ਆਫ਼ ਲਾਅਜ਼ ਦੀ ਡਿਗਰੀ ਪ੍ਰਾਪਤ ਕੀਤੀ।
ਜੈਸਵਾਲ ਉੱਤਰ ਪ੍ਰਦੇਸ਼ ਦੀ ਸਤਾਰ੍ਹਵੀਂ ਵਿਧਾਨ ਸਭਾ ਦੇ ਮੈਂਬਰ ਹਨ। 2017 ਦੀਆਂ ਚੋਣਾਂ ਵਿੱਚ ਉਹ ਬਹਿਰਾਇਚ ਤੋਂ ਵਿਧਾਇਕ ਚੁਣੀ ਗਈ ਸੀ, ਉਸਨੇ ਆਪਣੇ ਨੇੜਲੇ ਵਿਰੋਧੀ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਰੁਬਾਬ ਸੈਦਾ ਨੂੰ 6,702 ਵੋਟਾਂ ਦੇ ਫਰਕ ਨਾਲ ਹਰਾਇਆ ਸੀ।[2] ਉਸ ਨੂੰ ਯੋਗੀ ਆਦਿਤਿਆਨਾਥ ਮੰਤਰਾਲੇ ਵਿੱਚ ਮੁੱਢਲੀ ਸਿੱਖਿਆ, ਬਾਲ ਵਿਕਾਸ ਅਤੇ ਪੋਸ਼ਣ, ਮਾਲੀਆ, ਵਿੱਤ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਸੀ।