ਅਨੁਸ਼ਾ ਮਣੀ | |
---|---|
![]() | |
ਜਾਣਕਾਰੀ | |
ਜਨਮ | 29 ਮਾਰਚ 1985 |
ਵੰਨਗੀ(ਆਂ) | ਪਲੇਬੈਕ ਗਾਇਕਾ |
ਕਿੱਤਾ | ਗਾਇਕਾ |
ਸਾਜ਼ | ਵੋਕਲਿਸਟ |
ਸਾਲ ਸਰਗਰਮ | 2007–ਹੁਣ ਤੱਕ |
ਅਨੁਸ਼ਾ ਮਣੀ ਇੱਕ ਭਾਰਤੀ ਮਹਿਲਾ ਪਲੇਬੈਕ ਗਾਇਕਾ ਹੈ ਜੋ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਸਰਗਰਮੀ ਨਾਲ ਕੰਮ ਕਰਦੀ ਹੈ।
ਅਨੁਸ਼ਾ ਇੱਕ ਸੰਗੀਤਕ ਪਰਿਵਾਰ ਤੋਂ ਹੈ, ਅਤੇ ਉਸਨੇ ਸ਼੍ਰੀਮਤੀ ਮੀਰਾ ਨਾਥਨ ਤੋਂ ਕਾਰਨਾਟਿਕ ਸੰਗੀਤ ਸਿੱਖਿਆ। ਗੁਜਰਾਤੀ ਨਾਟਕਾਂ ਵਿੱਚ ਗਾ ਕੇ, ਉਹ ਅਮਿਤ ਤ੍ਰਿਵੇਦੀ ਨੂੰ ਮਿਲੀ ਜਿਸਦੇ ਨਾਲ ਉਸਨੇ ਇੱਕ ਸੰਗੀਤ ਐਲਬਮ ਬਣਾਇਆ ਪਰ ਕਿਸੇ ਕਾਰਨਾਂ ਕਰਕੇ ਇਸ ਰਿਲੀਜ਼ ਨਹੀਂ ਹੋ ਸਕਿਆ।[1]
ਉਸ ਨੂੰ ਇੱਕ ਵੱਡਾ ਬ੍ਰੇਕ 2007 ਵਿੱਚ ਮਿਲਿਆ, ਜਦੋਂ ਸ਼ੰਕਰ – ਅਹਿਸਾਨ – ਲੋਈ ਦੇ ਸ਼ੰਕਰ ਮਹਾਦੇਵਨ ਨੇ ਉਸ ਦੀ ਐਲਬਮ ਸੁਣਨ ਤੋਂ ਬਾਅਦ, ਜਿਸ ‘ਚ ਉਹ ਪੇਸ਼ ਹੋਈ ਸੀ, ਉਸ ਨੂੰ ਜੋਨੀ ਗੱਦਾਰ ਤੋਂ ਟਰੈਕ ‘ਚ ਗਾਉਣ ਦਾ ਮੌਕਾ ਦਿੱਤਾ। ਉਸ ਤੋਂ ਬਾਅਦ ਉਸ ਨੇ ਤਿੰਨਾਂ ਨਾਲ ਤਕਰੀਬਨ ਛੇ ਐਲਬਮਾਂ ਵਿੱਚ ਕੰਮ ਕੀਤਾ ਹੈ। ਉਸ ਨੇ ਦੇਵ ਡੀ., ਤੋਂ ਦਿਲ ਮੇਂ ਜਾਗੀ ਦਾ ਟ੍ਰੈਕ ਗਾਇਆ ਅਤੇ ਲਿਖਿਆ ਵੀ ਸੀ[2], ਜਿਸ ਨੇ ਅਮਿਤ ਤ੍ਰਿਵੇਦੀ ਨੂੰ ਸਰਬੋਤਮ ਸੰਗੀਤ ਨਿਰਦੇਸ਼ਨ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਪ੍ਰਾਪਤ ਕੀਤਾ।[3] ਉਹ ਸੰਗੀਤਕਾਰਾਂ ਲਈ ਸਮਾਰੋਹ ਵੀ ਕਰਦੀ ਹੈ। ਉਸ ਦਾ ਲਹਿਰੇਂ ਗਾਣਾ ਜੋ ਜਾਵੇਦ ਅਖਤਰ ਨੇ ਲਿਖਿਆ ਸੀ, ਆਇਸ਼ਾ ਫਿਲਮ ਵਿੱਚ ਸ਼ਾਮਲ ਕੀਤਾ ਗਿਆ ਸੀ।[4] ਅਨੁਸ਼ਾ ਟੀਵੀ ਸ਼ੋਅ ਐਮ.ਟੀ.ਵੀ ਐਂਜਲਜ਼ ਆਫ਼ ਰਾਕ ਦਾ ਹਿੱਸਾ ਸੀ ਜਿੱਥੇ ਉਸ ਨੇ ਸ਼ਾਲਮਾਲੀ ਖੁਲਗੜੇ, ਜੈਸਮੀਨ ਸੈਂਡਲਸ ਅਤੇ ਅਕਸਾ ਸਿੰਘ ਦੇ ਨਾਲ ਇੱਕ ਐਪਿਕ ਰੋਡ ਟ੍ਰਿਪ 'ਤੇ ਗਈ ਅਤੇ ਦੇਸ਼ ਭਰ ਦੀਆਂ ਔਰਤਾਂ ਨੂੰ ਪ੍ਰੇਰਿਤ ਕਰਦਿਆਂ ਆਪਣੇ ਕੁਝ ਹੈਰਾਨੀਜਨਕ ਪ੍ਰਦਰਸ਼ਨ ਕੀਤੇ।
{{cite web}}
: Unknown parameter |deadurl=
ignored (|url-status=
suggested) (help)