ਅਨੂਪ ਜਲੋਟਾ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਲਖਨਊ ਯੂਨੀਵਰਸਿਟੀ, ਭਾਤਖੰਡੇ ਸੰਗੀਤ ਸੰਸਥਾਨ[1] |
ਪੇਸ਼ਾ | ਗਾਇਕ |
ਜੀਵਨ ਸਾਥੀ |
|
ਸਾਥੀ | ਜਸਲੀਨ ਮਠਾੜੂ (2014-2018) |
ਬੱਚੇ | 1 |
ਪਿਤਾ | ਪੁਰਸ਼ੋਤਮ ਲਾਲ ਜਲੋਟਾ ਪਿਤਾ |
ਸਨਮਾਨ | ਪਦਮ ਸ਼੍ਰੀ (2012) |
ਸੰਗੀਤਕ ਕਰੀਅਰ | |
ਮੂਲ | ਫਗਵਾੜਾ, ਪੰਜਾਬ, ਭਾਰਤ |
ਵੰਨਗੀ(ਆਂ) | ਭਜਨ |
ਸਾਜ਼ | ਵੋਕਲ ਅਤੇ ਹਾਰਮੋਨੀਅਮ |
ਵੈੱਬਸਾਈਟ | anupjalota |
ਦਸਤਖ਼ਤ | |
ਅਨੂਪ ਜਲੋਟਾ (ਜਨਮ 29 ਜੁਲਾਈ 1953) ਇੱਕ ਭਾਰਤੀ ਗਾਇਕ, ਸੰਗੀਤਕਾਰ ਅਤੇ ਅਦਾਕਾਰ ਹੈ ਜੋ ਭਾਰਤੀ ਸੰਗੀਤ ਦੀ ਭਜਨ ਸ਼ੈਲੀ ਵਿੱਚ ਆਪਣੇ ਯੋਗਦਾਨ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਉਹ "ਭਜਨ ਸਮਰਾਟ" (ਭਜਨਾਂ ਦਾ ਸਮਰਾਟ) ਵਜੋਂ ਪ੍ਰਸਿੱਧ ਹੈ।[2] ਉਸ ਨੂੰ ੨੦੧੨ ਵਿੱਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[3] ਉਹ ਰਿਐਲਿਟੀ ਸ਼ੋਅ ਬਿੱਗ ਬੌਸ ੧੨ ਵਿੱਚ ਇੱਕ ਪ੍ਰਤੀਯੋਗੀ ਸੀ।
ਅਨੂਪ ਜਲੋਟਾ ਦਾ ਜਨਮ ਨੈਨੀਤਾਲ, ਉਤਰਾਖੰਡ ਵਿੱਚ ਹੋਇਆ ਸੀ। ਉਹ ਭਜਨ ਦਾ ਇੱਕ ਪ੍ਰਤੀਪਾਦਕ ਹੈ ਅਤੇ ਪੰਜਾਬ ਦੇ ਸ਼ਾਮ ਚੌਰਸੀ ਘਰਾਣੇ ਦਾ ਗਾਇਕ ਹੈ। ਉਸ ਨੇ ਲਖਨਊ ਦੇ ਭਟਖੰਡੇ ਸੰਗੀਤ ਸੰਸਥਾਨ ਵਿੱਚ ਸਿੱਖਿਆ ਪ੍ਰਾਪਤ ਕੀਤੀ। ਉਸ ਦੇ ਪਿਤਾ ਪੁਰਸ਼ੋਤਮ ਦਾਸ ਜਲੋਟਾ ਵੀ ਇੱਕ ਭਜਨ ਗਾਇਕ ਸਨ। ਉਸਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਸਾਵਰਕੁੰਡਲਾ, ਗੁਜਰਾਤ ਵਿੱਚ ਵੀ ਕੁਝ ਸਾਲ ਬਿਤਾਏ। ਉਸ ਦੇ ਦੋ ਛੋਟੇ ਭਰਾ, ਅਨਿਲ ਜਲੋਟਾ ਅਤੇ ਅਜੇ ਜਲੋਟਾ ਅਤੇ ਦੋ ਭੈਣਾਂ, ਅੰਜਲੀ ਧੀਰ ਅਤੇ ਅਨੀਤਾ ਮਹਿਰਾ ਹਨ।[ਹਵਾਲਾ ਲੋੜੀਂਦਾ]