ਅਨੂਪ ਸੋਨੀ | |
---|---|
ਜਨਮ | [1] | 30 ਜਨਵਰੀ 1975
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰ, ਮਾਡਲ |
ਸਰਗਰਮੀ ਦੇ ਸਾਲ | 1993–ਵਰਤਮਾਨ |
ਜੀਵਨ ਸਾਥੀ |
Ritu Soni
(ਵਿ. 1999; ਤ. 2010) |
ਬੱਚੇ | 3 |
ਅਨੂਪ ਸੋਨੀ (ਜਨਮ 30 ਜਨਵਰੀ 1975)[4] ਇੱਕ ਭਾਰਤੀ ਅਦਾਕਾਰ ਅਤੇ ਐਂਕਰ ਹੈ। ਉਹ ਨੈਸ਼ਨਲ ਸਕੂਲ ਆਫ ਡਰਾਮਾ ਦਾ ਸਾਬਕਾ ਵਿਦਿਆਰਥੀ ਹੈ।[5] ਸੋਨੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸੀ ਹਾਕਸ ਅਤੇ ਸਾਯਾ ਵਰਗੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਭੂਮਿਕਾਵਾਂ ਨਾਲ ਕੀਤੀ। ਫਿਰ ਉਸਨੇ ਫਿਲਮਾਂ ਵਿੱਚ ਕੰਮ ਕਰਨ ਲਈ ਟੈਲੀਵਿਜ਼ਨ ਤੋਂ ਬਰੇਕ ਲੈ ਲਈ। ਉਹ 2003 ਦੀਆਂ ਫਿਲਮਾਂ ਖਰਾਸ਼ੇਨ: ਸਕੇਅਰ ਫਰਾਮ ਰੀੳਟਸ,[6] ਹਮ ਪਿਆਰ ਤੁਮਹੀ ਸੇ ਕਾਰ ਬੈਠੇ [7]ਦੇ ਨਾਲ-ਨਾਲ ਹਥਿਆਰ ਵਿੱਚ ਵੀ ਨਜ਼ਰ ਆਏ।[8][9] 2004 ਚ ਉਹ ਅਸ਼ੋਕ ਪੰਡਿਤ ਦੀ ਫਿਲਮ ਸ਼ੀਨ ਚ ਨਜ਼ਰ ਆਏ।[10] ਪਰ ਉਹ ਸੀ.ਆਈ.ਡੀ. ਸਪੈਸ਼ਲ ਬਿਓਰੋ ਵਿਚ ਕੰਮ ਕਰਨ ਲਈ ਟੈਲੀਵਿਜ਼ਨ 'ਤੇ ਵਾਪਸ ਆ ਗਿਆ।[11] ਉਹ ਫਿਲਮਾਂ ਅਤੇ ਟੈਲੀਵਿਜ਼ਨ ਦੋਵਾਂ ਵਿੱਚ ਕੰਮ ਕਰਨਾ ਜਾਰੀ ਰੱਖਦਾ ਹੈ, ਅਤੇ ਇਸ ਤੋਂ ਪਹਿਲਾਂ ਉਸਨੇ ਸੋਨੀ ਉੱਤੇ ਸੀਰੀਅਲ ਕ੍ਰਾਈਮ ਪੈਟਰੋਲ ਵਿੱਚ ਕੰਮ ਕੀਤਾ ਸੀ।[12]
ਅਨੂਪ ਸੋਨੀ ਨੇ ਰਿਤੂ ਸੋਨੀ ਨਾਲ 1999 ਵਿਚ ਵਿਆਹ ਕੀਤਾ ਸੀ।[13] ਇਸ ਵਿਆਹ ਤੋਂ ਉਸ ਦੀਆਂ ਦੋ ਧੀਆਂ ਹਨ: ਜ਼ੋਇਆ (ਜਨਮ 2004) ਅਤੇ ਮਾਇਰਾ (ਜਨਮ 2008), ਇਸ ਜੋੜੇ ਦਾ 2010 ਵਿੱਚ ਤਲਾਕ ਹੋ ਗਿਆ ਸੀ।[14] ਫਿਰ, ਉਸਨੇ ਅਭਿਨੇਤਾ ਤੋਂ ਸਿਆਸਤਦਾਨ ਬਣੇ ਰਾਜ ਬੱਬਰ ਦੀ ਧੀ ਜੂਹੀ ਬੱਬਰ ਨਾਲ 14 ਮਾਰਚ 2011 ਨੂੰ ਇੱਕ ਸ਼ਾਂਤ ਸਮਾਰੋਹ ਵਿੱਚ ਵਿਆਹ ਕੀਤਾ ਜਿਸ ਵਿੱਚ ਪਰਿਵਾਰ ਅਤੇ ਨਜ਼ਦੀਕੀ ਦੋਸਤ ਸ਼ਾਮਲ ਹੋਏ। ਦੋਵਾਂ ਦੀ ਮੁਲਾਕਾਤ ਨਾਦਿਰਾ ਬੱਬਰ (ਜੂਹੀ ਦੀ ਮਾਂ) ਦੇ ਇੱਕ ਨਾਟਕ ਵਿੱਚ ਕੰਮ ਕਰਦੇ ਸਮੇਂ ਹੋਈ ਸੀ।[15][16] 2012 ਵਿੱਚ ਜੂਹੀ ਨੇ ਉਨ੍ਹਾਂ ਦੇ ਬੇਟੇ ਇਮਾਨ ਨੂੰ ਜਨਮ ਦਿੱਤਾ।
{{cite web}}
: Unknown parameter |dead-url=
ignored (|url-status=
suggested) (help) Archived 12 October 2007[Date mismatch] at the Wayback Machine.
{{cite web}}
: Unknown parameter |dead-url=
ignored (|url-status=
suggested) (help) Archived 12 October 2007[Date mismatch] at the Wayback Machine.
{{cite web}}
: Unknown parameter |dead-url=
ignored (|url-status=
suggested) (help) Archived 12 October 2007[Date mismatch] at the Wayback Machine.
{{cite web}}
: Unknown parameter |dead-url=
ignored (|url-status=
suggested) (help) Archived 3 February 2014[Date mismatch] at the Wayback Machine.