ਅਨੂਪਗੜ੍ਹ ਜ਼ਿਲ੍ਹਾ | |
---|---|
ਗੁਣਕ (ਅਨੂਪਗੜ੍ਹ ਜ਼ਿਲ੍ਹਾ ਹੈਡਕੁਆਰਟਰ): 29°11′22″N 73°12′30″E / 29.18944°N 73.20833°E | |
ਦੇਸ਼ | ਭਾਰਤ |
ਰਾਜ | ਰਾਜਸਥਾਨ |
ਸਥਾਪਨਾ | 7 ਅਗਸਤ 2023 |
ਮੁੱਖ ਦਫ਼ਤਰ | ਅਨੂਪਗੜ੍ਹ |
ਸਰਕਾਰ | |
• ਕਿਸਮ | ਰਾਜ ਸਰਕਾਰ |
• ਬਾਡੀ | ਰਾਜਸਥਾਨ ਸਰਕਾਰ |
ਖੇਤਰ | |
• Total | 8,871.99 km2 (3,425.49 sq mi) |
ਆਬਾਦੀ (2011)[1] | |
• Total | 8,71,696 |
• ਘਣਤਾ | 98/km2 (250/sq mi) |
ਜਨਗਣਨਾ | |
• ਸਾਖਰਤਾ | 64.25 % |
• ਲਿੰਗ ਅਨੁਪਾਤ | 898/1000 |
• ਜਨਸੰਖਿਆ ਘਣਤਾ | 144/km² |
ਭਾਸ਼ਾਵਾਂ | |
• ਅਧਿਕਾਰਤ | ਹਿੰਦੀ ਅੰਗਰੇਜ਼ੀ |
• ਸਥਾਨਕ | ਰਾਜਸਥਾਨੀ ਪੰਜਾਬੀ ਸਿੰਧੀ ਸਰਾਇਕੀ |
ਸਮਾਂ ਖੇਤਰ | ਯੂਟੀਸੀ+05:30 (ਆਈਐੱਸਟੀ) |
ਵੈੱਬਸਾਈਟ | ਅਧਿਕਾਰਤ ਵੈੱਬਸਾਈਟ |
ਅਨੂਪਗੜ੍ਹ ਜ਼ਿਲ੍ਹਾ ਭਾਰਤ ਵਿੱਚ ਰਾਜਸਥਾਨ ਰਾਜ ਦਾ ਇੱਕ ਨਵਾਂ ਉੱਤਰ-ਪੱਛਮੀ ਜ਼ਿਲ੍ਹਾ ਹੈ। ਅਨੂਪਗੜ੍ਹ ਸ਼ਹਿਰ ਜ਼ਿਲ੍ਹਾ ਹੈੱਡਕੁਆਰਟਰ ਹੈ। ਇਹ ਗੰਗਾਨਗਰ ਜ਼ਿਲੇ ਤੋਂ ਬਣਿਆ ਹੈ।[2] ਅਨੂਪਗੜ੍ਹ, ਰਾਏਸਿੰਘਨਗਰ, ਅਨੂਪਗੜ੍ਹ, ਸ੍ਰੀ ਵਿਜੇਨਗਰ, ਘੜਸਾਣਾ, ਰਾਵਲਾ, ਤਹਿਸੀਲਾਂ ਨੂੰ ਸ਼ਾਮਲ ਕਰਦਾ ਹੈ। ਇਸਦੀ ਸਥਾਪਨਾ 7 ਅਗਸਤ 2023 ਨੂੰ ਕੀਤੀ ਗਈ ਸੀ।
ਸਿੰਧੂ ਘਾਟੀ ਸਭਿਅਤਾ ਦੇ ਨਿਸ਼ਾਨ ਅਨੂਪਗੜ੍ਹ ਸ਼ਹਿਰ ਦੇ ਨੇੜੇ ਬਰੋਰ ਅਤੇ ਬਿੰਜੌਰ ਵਿਖੇ ਮਿਲੇ ਹਨ ।
ਅਨੂਪਗੜ੍ਹ ਸ਼ਹਿਰ ਦਾ ਪੁਰਾਤਨ ਨਾਮ ਚੁੱਘੇਰ ਸੀ। ਚੁੱਘੇਰ (ਅਨੂਪਗੜ੍ਹ) ਅਤੇ ਇਸ ਦੇ ਆਸ-ਪਾਸ ਦੇ ਇਲਾਕੇ 'ਤੇ ਭਾਟੀ ਸ਼ਾਸਕਾਂ ਦਾ ਕਬਜ਼ਾ ਸੀ। 1678 ਵਿੱਚ ਬੀਕਾਨੇਰ ਰਿਆਸਤ ਦੇ ਮਹਾਰਾਜਾ ਅਨੂਪ ਸਿੰਘ ਦੀ ਅਗਵਾਈ ਵਿੱਚ ਭਾਟੀ ਮੁਖੀਆਂ ਨੂੰ ਹਟਾ ਕੇ ਇਸ ਖੇਤਰ ਉੱਤੇ ਕਬਜ਼ਾ ਕਰ ਲਿਆ ਗਿਆ ਅਤੇ ਇੱਕ ਕਿਲ੍ਹਾ ਬਣਵਾਇਆ ਜਿਸਦਾ ਨਾਮ ਅਨੂਪਗੜ੍ਹ ਸੀ।
1947 ਵਿਚ ਭਾਰਤ ਦੀ ਵੰਡ ਤੋਂ ਬਾਅਦ, ਰਿਆਸਤਾਂ ਨੂੰ ਖ਼ਤਮ ਕਰ ਦਿੱਤਾ ਗਿਆ ਅਤੇ ਅਨੂਪਗੜ੍ਹ ਨੂੰ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਅਧੀਨ ਇਕ ਵੱਖਰੀ ਤਹਿਸੀਲ ਬਣਾ ਦਿੱਤਾ ਗਿਆ। 17 ਮਾਰਚ 2023 ਨੂੰ, ਕਿਸਾਨਾਂ ਅਤੇ ਹੋਰ ਸਤਿਕਾਰਯੋਗ ਆਗੂਆਂ ਦੇ ਸਹਿਯੋਗ ਨਾਲ ਐਡਵੋਕੇਟ ਸੁਰੇਸ਼ ਕੁਮਾਰ ਬਿਸ਼ਨੋਈ ਦੀ ਅਗਵਾਈ ਹੇਠ ਸਥਾਨਕ ਨਾਗਰਿਕਾਂ ਦੁਆਰਾ 11 ਸਾਲਾਂ ਦੇ ਸ਼ਾਂਤਮਈ ਪ੍ਰਦਰਸ਼ਨ ਤੋਂ ਬਾਅਦ, ਇਸ ਨੂੰ ਸ੍ਰੀ ਗੰਗਾਨਗਰ ਤੋਂ ਇੱਕ ਵੱਖਰੇ ਜ਼ਿਲ੍ਹੇ ਵਜੋਂ ਸਰਕਾਰ ਦੁਆਰਾ ਐਲਾਨਿਆ ਬਣਾਇਆ ਗਿਆ ਸੀ।
ਅਨੁਪਗੜ੍ਹ ਜ਼ਿਲ੍ਹੇ ਦੀ 5 ਤਹਿਸੀਲਾਂ ਹੇਠ ਲਿਖਿਤ ਹਨ
ਸਮੇਜਾ ਮੁਕਲਾਵਾ ਜੈਤਸਰ ਰਾਮਸਿੰਘਪੁਰ 365 ਹੈੱਡ
ਅਨੂਪਗੜ੍ਹ ਜ਼ਿਲ੍ਹੇ ਵਿੱਚ 9 ਪੰਚਾਇਤ ਸੰਮਤੀਆਂ ਜਾਂ ਬਲਾਕ ਪੰਚਾਇਤਾਂ ਹਨ ।
ਅਨੂਪਗੜ੍ਹ - 32 ਗ੍ਰਾਮ ਪੰਚਾਇਤਾਂ ਰਾਏਸਿੰਘਨਗਰ - 47 ਗ੍ਰਾਮ ਪੰਚਾਇਤਾਂ ਵਿਜੇਨਗਰ - 29 ਗ੍ਰਾਮ ਪੰਚਾਇਤਾਂ ਘੜਸਾਨਾ - 36 ਗ੍ਰਾਮ ਪੰਚਾਇਤਾਂ ਖਾਜੂਵਾਲਾ - 45 ਗ੍ਰਾਮ ਪੰਚਾਇਤਾਂ