ਅਪੂਰਨ ਇਨੇਮਲਜਨਨ ਦੰਦਾਂ ਵਿੱਚ ਪਾਈ ਜਾਣ ਵਾਲੀ ਉਹ ਅਸਧਾਰਨਤਾ ਹੈ, ਜਿਸ ਵਿੱਚ ਦੰਦਾਂ ਤੇ ਇਨੇਮਲ ਦੀ ਵਾਧੂ ਪਰਤ ਚੜ੍ਹ ਜਾਂਦੀ ਹੈ ਜਾਂ ਦੰਦ ਦੇ ਤਾਜ ਦੀ ਪਰਤ ਵਧ ਜਾਂਦੀ ਹੈ। ਅਪੂਰਨ ਇਨੇਮਲਜਨਨ ਦੰਦਾਂ ਵਿੱਚ ਪ੍ਰੋਟੀਨ ਦੀ ਘਾਟ ਕਾਰਨ ਹੁੰਦਾ ਹੈ। ਦੰਦਾਂ ਦੀ ਇਹ ਅਸਧਾਰਨਤਾ X ਅਨੁਵਾਂਸ਼ਿਕੀ ਤੇ ਪਾਈ ਜਾਂਦੀ ਹੈ ਅਤੇ ਇਹ ਹਾਲਤ ਪ੍ਰਬਲ ਹੁੰਦੀ ਹੈ। ਇਸ ਸਮੱਸਿਆ ਕਰਕੇ ਪੀੜਤ ਦੇ ਦੰਦਾਂ ਦਾ ਰੰਗ ਪੀਲਾ, ਭੂਰਾ ਜਾਂ ਸਲੇਟੀ/ ਘੁਸਮੈਲਾ ਹੋ ਜਾਂਦਾ ਹੈ। ਅਪੂਰਨ ਇਨੇਮਲਜਨਨ ਕਿੰਨੇ ਵੀ ਦੰਦਾਂ ਵਿੱਚ ਪਾਇਆ ਜਾ ਸਕਦਾ ਹੈ। ਇਸ ਹਾਲਾਤ ਵਿੱਚ ਪੀੜਤ ਦੇ ਦੰਦ ਬਹੁਤ ਹੀ ਸੂਖਮ ਹੁੰਦੇ ਹਨ ਅਤੇ ਇਸੇ ਕਰਕੇ ਦੰਦਾਂ ਵਿੱਚ ਖੋਢ਼ ਹੋਣ ਦੇ ਆਸਾਰ ਵਾਧੂ ਹੁੰਦੇ ਹਨ।
ਅਪੂਰਨ ਇਨੇਮਲਜਨਨ ਵਿੱਚ ਕਿਓਂਕਿ ਦੰਦਾਂ ਦਾ ਰੰਗ ਪੀਲਾ ਹੋ ਜਾਂਦਾ ਹੈ ਅਤੇ ਉਹ ਵੇਖਣ ਵਿੱਚ ਨਹੀਂ ਸੁਹਾਉਂਦਾ। ਇਸਦੇ ਨਾਲ ਨਾਲ ਦੰਦਾਂ ਵਿੱਚ ਖੱਡਾਂ ਹੋਣ ਕਰਨ ਤਕਲੀਫ਼ ਵਧ ਜਾਂਦੀ ਹੈ ਇਸ ਲਈ ਆਮ ਤੌਰ 'ਤੇ ਦੰਦਾਂ ਦੀ ਪੂਰਨ ਕੈਪਿੰਗ ਹੀ ਇਸਦਾ ਇਲਾਜ ਹੈ। ਬਹੁਤ ਮਾੜੇ ਹਲਾਤਾਂ ਵਿੱਚ ਦੰਦ ਨੂੰ ਪੱਤਣਾ ਹੀ ਇੱਕ ਮਾਤਰ ਇਲਾਜ ਰਹਿ ਜਾਂਦਾ ਹੈ।[1]