ਅਫ਼ਗਾਨਿਸਤਾਨ ਵਿੱਚ ਸਿੱਖ ਧਰਮ ਛੋਟੀ ਆਬਾਦੀ ਤੱਕ ਸੀਮਿਤ ਹੈ, ਮੁੱਖ ਤੌਰ ਤੇ ਪ੍ਰਮੁੱਖ ਸ਼ਹਿਰਾਂ, ਜਲਾਲਾਬਾਦ, ਕਾਬੁਲ ਅਤੇ ਕੰਧਾਰ ਵੱਧ ਅਫਗਾਨ ਸਿੱਖ ਹਨ। [1] ਇਹ ਸਿੱਖ ਅਫ਼ਗ਼ਾਨ ਨਾਗਰਿਕ ਹਨ ਜੋ ਪਸ਼ਤੋ, ਅਤੇ ਦਾਰੀ, ਹਿੰਦੀ ਜਾਂ ਪੰਜਾਬੀ ਬੋਲਦੇ ਹਨ।[2] ਉਨ੍ਹਾਂ ਦੀ ਕੁੱਲ ਅਬਾਦੀ ਲਗਭਗ 1200 ਪਰਿਵਾਰ ਜਾਂ 8000 ਮੈਂਬਰ ਹਨ।[3]
1990 ਵਿਆਂ ਦੇ ਅਫਗਾਨ ਸਿਵਲ ਜੰਗ ਦੌਰਾਨ, ਕਾਬੁਲ ਦੇ ਅੱਠ ਗੁਰਦੁਆਰਿਆਂ ਵਿੱਚੋਂ ਸੱਤ ਤਬਾਹ ਹੋ ਗਏ ਸਨ। ਕਾਬੁਲ ਦੇ ਕਰਤ ਪਰਵਾਨ ਭਾਗ ਵਿੱਚ ਸਥਿਤ ਗੁਰਦੁਆਰਾ ਕਰਤ ਪਰਵਾਨ ਹੀ ਬਾਕੀ ਹੈ।[4]
2001 ਦੇ ਰੂਪ ਵਿੱਚ, ਜਲਾਲਾਬਾਦ ਵਿੱਚ 100 ਸਿੱਖ ਪਰਿਵਾਰ, ਕੁੱਲ 700 ਲੋਕ ਸਨ, ਜੋ ਦੋ ਵੱਡੇ ਗੁਰਦੁਆਰਿਆਂ ਵਿੱਚ ਜਾਂਦੇ ਸਨ। ਦੰਤਕਥਾ ਦੱਸਦੀ ਹੈ ਕਿ ਸਭ ਤੋਂ ਪੁਰਾਣੇ ਗੁਰਦੁਆਰੇ ਗੁਰੂ ਨਾਨਕ ਦੇਵ ਜੀ ਦੀ ਫੇਰੀ ਨੂੰ ਯਾਦ ਕਰਨ ਲਈ ਬਣਾਏ ਗਏ ਸਨ।[5]
ਕੰਧਾਰ ਦੀ ਇੱਕ ਛੋਟੀ ਸਿੱਖ ਸੰਗਤ ਹੈ, 2002 ਵਿੱਚ ਸਿਰਫ 15 ਪਰਿਵਾਰ ਇਥੇ ਰਹਿੰਦੇ ਸਨ।[6]
ਕੁਝ ਮੁਢਲੇ ਖੱਤਰੀ ਸਿੱਖਾਂ ਨੇ ਵਪਾਰਕ ਉਦੇਸ਼ਾਂ ਲਈ ਅਫ਼ਗਾਨਿਸਤਾਨ ਵਿੱਚ ਬਸਤੀਆਂ ਸਥਾਪਿਤ ਕੀਤੀਆਂ ਅਤੇ ਉਨ੍ਹਾਂ ਦੀ ਸੰਭਾਲ ਕੀਤੀ।[7] ਬਾਅਦ ਵਿਚ, ਅਫ਼ਗਾਨ ਆਧਾਰਿਤ ਦੁਰਾਨੀ ਸਲਤਨਤ ਅਤੇ ਸਿੱਖ ਮਿਸਲਾਂ ਅਤੇ ਰਾਜ ਵਿਚਾਲੇ ਟਕਰਾਓ ਤਣਾਅ ਦਾ ਕਾਰਨ ਬਣ ਗਿਆ।19 ਵੀਂ ਸਦੀ ਵਿੱਚ ਅਫਗਾਨਿਸਤਾਨ ਵਿੱਚ ਕਈ ਅਪਰੇਸ਼ਨਾਂ ਵਿੱਚ ਬ੍ਰਿਟਿਸ਼ ਰਾਜ ਦੀ ਫ਼ੌਜ ਵਿੱਚ ਵੀ ਸਿਖਾਂ ਨੇ ਸੇਵਾ ਕੀਤੀ ਸੀ।
1980 ਦੇ ਦਹਾਕੇ ਵਿੱਚ ਅਫ਼ਗਾਨਿਸਤਾਨ ਵਿੱਚ ਸੋਵੀਅਤ ਜੰਗ ਦੇ ਦੌਰਾਨ, ਬਹੁਤ ਸਾਰੇ ਅਫਗਾਨ ਸਿੱਖ ਭਾਰਤ ਭੱਜ ਗਏ ਜਿੱਥੇ ਸਿੱਖ ਭਾਈਚਾਰੇ ਦੀ ਚੰਗੀ ਜਮਾਵਟ ਹੈ; 1992 ਵਿੱਚ ਨਜੀਬੁੱਲਾ ਸਰਕਾਰ ਦੇ ਡਿੱਗਣ ਤੋਂ ਬਾਅਦ ਦੂਜੀ ਵਾਰ ਇਹ ਗੱਲ ਹੋਈ।[8] ਪੂਰੇ ਦੇਸ਼ ਵਿੱਚ ਕਾਬੁਲ ਦੇ ਗੁਰਦੁਆਰਾ ਕਰਤ ਪਰਵਾਨ ਨੂੰ ਛੱਡ ਕੇ ਬਾਕੀ ਸਭ ਸਿੱਖ ਗੁਰਦੁਆਰੇ 1990 ਦੀ ਅਫ਼ਗਾਨ ਘਰੇਲੂ ਜੰਗ ਵਿੱਚ ਤਬਾਹ ਹੋ ਗਏ ਸਨ।[9]
ਤਾਲਿਬਾਨ ਦੇ ਅਧੀਨ, ਸਿੱਖ ਮੁਕਾਬਲਤਨ ਬਰਦਾਸ਼ਤ ਧਾਰਮਿਕ ਘੱਟ ਗਿਣਤੀ ਸੀ ਅਤੇ ਉਨ੍ਹਾਂ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦੀ ਇਜਾਜ਼ਤ ਸੀ। ਹਾਲਾਂਕਿ, ਤਾਲਿਬਾਨ ਨੇ ਮ੍ਰਿਤਕਾਂ ਦੇ ਸਸਕਾਰ ਦੀ ਮਨਾਹੀ ਕੀਤੀ ਸੀ ਅਤੇ ਸ਼ਮਸ਼ਾਨ ਤੋੜ ਦਿੱਤੇ ਸੀ। ਇਸ ਤੋਂ ਇਲਾਵਾ, ਸਿੱਖਾਂ ਨੂੰ ਖੁਦ ਦੀ ਪਛਾਣ ਦੱਸਣ ਲਈ ਪੀਲੀ ਪੱਟੀ ਜਾਂ ਚੁੰਨੀਆਂ ਲੈਣ ਦੀ ਤਾਈਦ ਸੀ।[10]
ਪਰੰਪਰਾ ਅਨੁਸਾਰ ਸਿੱਖ ਆਪਣੇ ਮੁਰਦੇ ਦਾ ਦਾਹ ਸਸਕਾਰ ਕਰਦੇ ਹਨ, ਅਤੇ ਇਸ ਕੰਮ ਨੂੰ ਇਸਲਾਮ ਵਿੱਚ ਬੇਅਦਬੀ ਮੰਨਿਆ ਜਾਂਦਾ ਹੈ।[11][12][13][14][15] ਸਸਕਾਰ ਸਿੱਖ ਅਫਗਾਨਾਂ ਵਿੱਚ ਇੱਕ ਵੱਡਾ ਮੁੱਦਾ ਬਣ ਗਿਆ ਹੈ, ਕਿਉਂਕਿ ਰਵਾਇਤੀ ਸ਼ਮਸ਼ਾਨ ਘਾਟਾਂ ਨੂੰ ਮੁਸਲਮਾਨਾਂ ਨੇ ਖਾਸ ਤੌਰ 'ਤੇ ਕਾਬਲ ਦੇ ਕਾਲੇਚਾ ਖੇਤਰ ਵਿੱਚ ਮੱਲ ਲਿਆ ਹੈ, ਜਿਸ ਨੂੰ ਸਿੱਖ ਅਤੇ ਹਿੰਦੂ ਇੱਕ ਸਦੀ ਤੋਂ ਜ਼ਿਆਦਾ ਸਮੇਂ ਤੋਂ ਵਰਤਦੇ ਸੀ। 2003 ਵਿੱਚ ਸਿੱਖਾਂ ਨੇ ਸ਼ਮਸ਼ਾਨ ਘਾਟ ਦੀ ਘਾਟ ਬਾਰੇ ਅਫਗਾਨ ਸਰਕਾਰ ਨੂੰ ਸ਼ਿਕਾਇਤ ਕੀਤੀ ਜਿਸ ਨੇ ਉਨ੍ਹਾਂ ਨੂੰ ਇੱਕ ਔਰਤ ਦੇ ਸਰੀਰ ਨੂੰ ਅੰਤਿਮ ਸਸਕਾਰ ਕਰਨ ਲਈ ਪਾਕਿਸਤਾਨ ਭੇਜਣ ਲਈ ਮਜ਼ਬੂਰ ਕੀਤਾ ਸੀ। ਇਸ ਤੋਂ ਬਾਅਦ ਧਾਰਮਿਕ ਮਾਮਲਿਆਂ ਦੇ ਮੰਤਰੀ ਨੇ ਮੁੱਦੇ ਦੀ ਜਾਂਚ ਕੀਤੀ। ਭਾਵੇਂ ਕਿ 2006 ਵਿੱਚ ਸ਼ਮਸ਼ਾਨ ਭੂਮੀਆਂ ਸਿੱਖ ਨਿਯੰਤਰਣ ਵਿੱਚ ਵਾਪਸ ਆਉਣ ਦੀ ਰਿਪੋਰਟ ਮਿਲੀ ਸੀ, ਹਾਲਾਂਕਿ 2007 ਵਿੱਚ ਸਥਾਨਕ ਮੁਸਲਮਾਨਾਂ ਨੇ ਇੱਕ ਕਮਿਊਨਿਟੀ ਲੀਡਰ ਦਾ ਦਾਹ-ਸੰਸਕਾਰ ਕਰਨ ਦੌਰਾਨ ਸਿੱਖਾਂ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੀ, ਅਤੇ ਅੰਤਿਮ-ਸੰਸਕਾਰ ਕੇਵਲ ਪੁਲਿਸ ਸੁਰੱਖਿਆ ਤਹਿਤ ਸਿਰੇ ਚੜ੍ਹਿਆ ਗਿਆ। 2010 ਤੱਕ, ਕਾਬੁਲ ਵਿੱਚ ਸਸਕਾਰ ਕਰਨ ਦੀ ਅਜੇ ਵੀ ਸਥਾਨਕ ਲੋਕਾਂ ਦੁਆਰਾ ਨਾਮਨਜ਼ੂਰ ਹੋਣ ਦੀ ਖਬਰ ਸੀ।[16]
1990 ਤੋਂ ਪਹਿਲਾਂ, ਅਫਗਾਨ ਸਿੱਖ ਆਬਾਦੀ 50,000 ਦੇ ਕਰੀਬ ਸੀ।[17] 2013 ਵਿੱਚ, ਉਥੇ ਕਰੀਬ 800 ਪਰਿਵਾਰ ਸਨ ਜਿਨ੍ਹਾਂ ਵਿੱਚੋਂ 300 ਪਰਿਵਾਰ ਕਾਬੁਲ ਵਿੱਚ ਰਹਿੰਦੇ ਸਨ।[18] ਅਫ਼ਗਾਨਿਸਤਾਨ ਦੇ ਸਿਖ ਲੀਡਰਾਂ ਦਾ ਦਾਅਵਾ ਹੈ ਕਿ ਸਿਖਾਂ ਦੀ ਕੁੱਲ ਗਿਣਤੀ 3,000 ਹੈ। ਬਹੁਤ ਸਾਰੇ ਸਿੱਖ ਪਰਿਵਾਰਾਂ ਨੇ ਭਾਰਤ, ਉੱਤਰੀ ਅਮਰੀਕਾ, ਯੂਰਪੀਅਨ ਯੂਨੀਅਨ, ਯੂਨਾਈਟਿਡ ਕਿੰਗਡਮ, ਪਾਕਿਸਤਾਨ ਸਮੇਤ ਹੋਰਨਾਂ ਮੁਲਕਾਂ ਵਿੱਚ ਪਰਵਾਸ ਕਰਨਾ ਬਿਹਤਰ ਸਮਝਿਆ ਹੈ।[19]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)