ਅਬਦੁਰ ਰਹਿਮਾਨ ਚੁਗਤਾਈ | |
---|---|
ਜਨਮ | 1897 |
ਮੌਤ | 1975 (77–78 ਸਾਲ) |
ਰਾਸ਼ਟਰੀਅਤਾ | ਪਾਕਿਸਤਾਨੀ |
ਲਹਿਰ | ਚੁਗਤਾਈ ਸ਼ੈਲੀ |
ਪੁਰਸਕਾਰ | ਹਿਲਾਲ-ਇ-ਇਮਤਿਆਜ਼ |
ਵੈੱਬਸਾਈਟ | http://www.chughtaimuseum.com |
ਅਬਦੁਰ ਰਹਿਮਾਨ ਚੁਗਤਾਈ (1897–1975) ਪਾਕਿਸਤਾਨ ਦਾ ਇੱਕ ਪ੍ਰਮੁੱਖ ਕਲਾਕਾਰ ਸੀ। ਉਹ ਲਾਹੌਰ ਵਿੱਚ 1897 ਵਿੱਚ ਪੈਦਾ ਹੋਇਆ ਸੀ। ਪੇਟਿੰਗ ਸਿੱਖਿਆ ਲਾਹੌਰ ਅਤੇ ਵਿਦੇਸ਼ ਤੋਂ ਪ੍ਰਾਪਤ ਕੀਤੀ ਸੀ। ਉਸਨੇ ਬੋਧੀ, ਹਿੰਦੂ, ਇਸਲਾਮੀ, ਮੁਗਲ ਅਤੇ ਨਵੀਨ ਵਿਸ਼ਿਆਂ ਤੇ ਤਸਵੀਰਾਂ ਬਣਾਈਆਂ। ਉਸ ਦੀਆਂ ਤਸਵੀਰਾਂ ਦੁਨੀਆ ਦੀਆਂ ਮੁਮਤਾਜ਼ ਆਰਟ ਗੈਲਰੀਆਂ ਵਿੱਚ ਮੌਜੂਦ ਹਨ। ਇਕਬਾਲ, ਪਿਕਾਸੋ ਅਤੇ ਮਲਿਕਾ ਐਲਿਜ਼ਬਥ ਦੂਜੀ ਵੀ ਉਸ ਦੇ ਫ਼ਨ ਦੀ ਕਾਇਲ ਸੀ। 1924 ਵਿੱਚ ਵੀਮਬਲੇ ਸ਼ੋਅ ਵਿੱਚ ਤਕਰੀਬਨ 25 ਮਿਲੀਅਨ ਲੋਕਾਂ ਨੇ ਉਸ ਦੇ ਫ਼ਨ ਦੇ ਨਜ਼ਾਰੇ ਦੇਖੇ।
ਆਪਣੇ ਸਮਕਾਲੀ ਪੰਜਾਬੀ ਦੇ ਉੱਘੇ ਲਿਖਾਰੀ ਭਾਈ ਵੀਰ ਸਿੰਘ ਨਾਲ ਉਸ ਦੇ ਗਹਿਰੇ ਮਿੱਤਰਤਾਨਾ ਸੰਬੰਧ ਸਨ।
ਉਸ ਦੇ ਮਸ਼ਹੂਰ ਤਰੀਨ ਕੰਮਾਂ ਵਿੱਚ ਪਾਕਿਸਤਾਨ ਦੇ ਸਰਕਾਰੀ ਟੈਲੀਵਿਜ਼ਨ ਔਰ ਰੇਡੀਓ ਚੈਨਲ ਲਈ ਲੋਗੋ ਅਤੇ 1992 ਦੇ ਇੱਕ ਡਰਾਮੇ ਲਈ ਤਿਆਰ ਕੀਤੀ ਗਈ ਅਨਾਰਕਲੀ ਦੀ ਤਸਵੀਰ ਹੈ। ਉਸ ਨੂੰ 1960 ਵਿੱਚ ਹਿਲਾਲ-ਇ-ਇਮਤਿਆਜ਼ ਨਾਲ ਨਵਾਜ਼ਿਆ ਗਿਆ ਜਦਕਿ ਪੱਛਮੀ ਜਰਮਨੀ ਨੇ ਉਸਨੂੰ 1964 ਵਿੱਚ ਤੁਲਾਈ ਤਮਗ਼ੇ ਨਾਲ ਨਵਾਜ਼ਿਆ। ਉਸ ਦਾ 17 ਜਨਵਰੀ 1975 ਨੂੰ ਲਾਹੌਰ ਵਿੱਚ ਦਿਹਾਂਤ ਹੋ ਗਿਆ।