ਕਾਜ਼ੀ ਅਬਦੁਲ ਜਲੀਲ | |
---|---|
ਜਨਮ | ਕਾਜ਼ੀ ਮੋਹਲਾ, ਤਾਲੁਕਾ ਰੋਹੜੀ, ਸੁਕੂਰ ਸਿੰਧ, ਪਾਕਿਸਤਾਨ | 8 ਨਵੰਬਰ 1936
ਕਾਜ਼ੀ ਅਬਦੁਲ ਜਲੀਲ l (ਸਿੰਧੀ: قاضي عبدالجليل) ਆਮ ਪ੍ਰਚਲਿਤ ਨਾਮ ਅਮਰ ਜਲੀਲ (8 ਨਵੰਬਰ 1936), ਸਿੰਧੀ ਅਤੇ ਉਰਦੂ ਕਥਾਕਾਰ ਹਨ। ਪਾਕਿਸਤਾਨ ਦੇ ਸਿੰਧੀ, ਉਰਦੂ ਅਤੇ ਅੰਗਰੇਜ਼ੀ ਦੇ ਮੋਹਰੀ ਅਖ਼ਬਾਰਾਂ ਵਿੱਚ ਉਹਨਾਂ ਦੇ ਲੇਖ ਅਤੇ ਕਾਲਮ ਬਾਕਾਇਦਾ ਹੁੰਦੇ ਰਹਿੰਦੇ ਹਨ। ਉਹ 20 ਕਿਤਾਬਾਂ ਦੇ ਲੇਖਕ ਹਨ, ਅਤੇ ਪ੍ਰਾਈਡ ਆਫ ਪਰਫਾਰਮੈਂਸ (ਪਾਕਿਸਤਾਨ) ਅਤੇ ਅਖਿਲ ਭਾਰਤ ਸਿੰਧੀ ਸਾਹਿਤ ਸਭਾ ਨੈਸ਼ਨਲ ਅਵਾਰਡ (ਭਾਰਤ) ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ।[1]