ਪੰਡਿਤ ਅਮਰਨਾਥ (1924–1996) ਇੱਕ ਭਾਰਤੀ ਕਲਾਸੀਕਲ ਗਾਇਕ ਅਤੇ ਸੰਗੀਤਕਾਰ ਸੀ। ਉਸਨੇ 1955 ਵਿੱਚ ਫਿਲਮ ਗਰਮ ਕੋਟ ਲਈ ਸੰਗੀਤ ਦਿੱਤਾ ਸੀ। ਉਸਨੂੰ ਉਸੇ ਨਾਮ ਦੇ ਬਹੁਤ ਮਸ਼ਹੂਰ ਸੰਗੀਤਕਾਰ, ਅਮਰਨਾਥ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ, ਜੋ 1940 ਦੇ ਦਹਾਕੇ ਵਿੱਚ ਲਾਹੌਰ ਅਤੇ ਮੁੰਬਈ ਫਿਲਮ ਉਦਯੋਗ ਵਿੱਚ ਬਹੁਤ ਸਰਗਰਮ ਸੀ ਅਤੇ 1947 ਦੇ ਆਸਪਾਸ ਉਸਦੀ ਮੌਤ ਹੋ ਗਈ ਸੀ।
ਉਹ ਅਮੀਰ ਖਾਨ ਦਾ ਪਹਿਲਾ ਅਤੇ ਸਭ ਤੋਂ ਨਜ਼ਦੀਕੀ ਚੇਲਾ ਸੀ, ਜਿਸਨੇ ਭਾਰਤੀ ਸ਼ਾਸਤਰੀ ਸੰਗੀਤ ਦੇ ਇੰਦੌਰ ਘਰਾਣੇ ਦੀ ਸਥਾਪਨਾ ਕੀਤੀ ਸੀ। ਜਦੋਂ ਕਿ ਅਮੀਰ ਖਾਨ ਨੇ ਵਿਲੰਬਿਤ ਸ਼ੈਲੀ ਦਾ ਵਿਸ਼ੇਸ਼ ਤੌਰ 'ਤੇ ਪ੍ਰਚਾਰ ਕੀਤਾ ਸੀ, ਅਮਰਨਾਥ ਨੇ ਮਿਤੁਰੰਗ ਦੇ ਕਲਮ-ਨਾਮ ਹੇਠ, ਖਿਆਲ ਗਾਇਨ ਲਈ ਬੰਦਿਸ਼ ਵਜੋਂ ਲਿਖੀ ਰਹੱਸਵਾਦੀ ਕਵਿਤਾ ਨਾਲ ਘਰਾਣੇ ਨੂੰ ਹੋਰ ਅਮੀਰ ਕੀਤਾ। [1] [2]
ਅਮਰਨਾਥ ਦਾ ਜਨਮ 1924 ਵਿੱਚ ਪੰਜਾਬ ਦੇ ਝੰਗ (ਹੁਣ ਪਾਕਿਸਤਾਨ ਵਿੱਚ ਹੈ) ਵਿੱਚ ਹੋਇਆ ਸੀ੧ਨ ਉਸਨੇ 1942 ਤੋਂ 1947 ਤੱਕ ਲਾਹੌਰ ਦੇ ਬੀ.ਐਨ. ਦੱਤਾ ਤੋਂ ਸੰਗੀਤ ਦੀ ਸ਼ੁਰੂਆਤੀ ਸਿਖਲਾਈ ਪ੍ਰਾਪਤ ਕੀਤੀ, ਅਤੇ ਭਾਰਤ ਦੀ ਵੰਡ ਤੋਂ ਬਾਅਦ ਦਿੱਲੀ ਆ ਗਿਆ। ਉਸ ਦੇ ਪਹਿਲੇ ਉਸਤਾਦ ਪ੍ਰੋ. ਦੱਤਾ ਨੇ ਸੁਝਾਅ ਦਿੱਤਾ ਕਿ ਉਹ ਹੋਰ ਸਿੱਖਣ ਲਈ ਖਾਨ ਕੋਲ ਜਾਵੇ। [3] ਜਿਵੇਂ ਕਿ ਅਮਰਨਾਥ ਪਹਿਲਾਂ ਹੀ ਉਸਤਾਦ ਦੀ ਸ਼ੈਲੀ ਦਾ ਗਾਇਨ ਕਰ ਰਿਹਾ ਸੀ, ਅਤੇ ਜਿਵੇਂ ਕਿ ਲੋਕਾਂ ਦੀ ਰਾਏ ਸੀ ਕਿ ਸ਼ਾਗਿਰਦ ਆਪਣੇ ਉਸਤਾਦ ਵਰਗਾ ਲੱਗਦਾ ਸੀ, ਆਮਿਰ ਖਾਨ ਨੇ ਉਸਨੂੰ ਸ਼ਾਗਿਰਦ ਬਣਾ ਲਿਆ।
ਅਮਰਨਾਥ ਨੇ ਆਲ ਇੰਡੀਆ ਰੇਡੀਓ 'ਤੇ ਅੱਠ ਸਾਲ ਸੰਗੀਤਕਾਰ ਵਜੋਂ ਸੇਵਾ ਕੀਤੀ। ਉਸ ਨੂੰ ਰਵੀ ਸ਼ੰਕਰ ਨੇ ਏਆਈਆਰ ਦੇ ਆਪਣੇ ਕਾਰਜਕਾਲ ਦੌਰਾਨ ਵਿਸ਼ੇਸ਼ ਤੌਰ 'ਤੇ ਭਰਤੀ ਕੀਤਾ ਸੀ। ਅਮਰਨਾਥ ਨੇ ਬਾਅਦ ਵਿੱਚ ਤ੍ਰਿਵੇਣੀ ਕਲਾ ਸੰਗਮ ਦੇ ਡਾਇਰੈਕਟਰ ਵਜੋਂ ਅਤੇ ਫਿਰ ਦਿੱਲੀ ਵਿੱਚ ਸ਼੍ਰੀਰਾਮ ਭਾਰਤੀ ਕਲਾ ਕੇਂਦਰ ਵਿੱਚ ਉਸਤਾਦ ਵਜੋਂ ਸੇਵਾ ਕੀਤੀ। ਉਸਨੇ ਲਤਾ ਮੰਗੇਸ਼ਕਰ ਦੇ ਗੀਤਾਂ ਅਤੇ ਬਲਰਾਜ ਸਾਹਨੀ ਅਤੇ ਨਿਰੂਪਾ ਰਾਏ ਦੀ ਅਦਾਕਾਰੀ ਵਾਲ਼ 1955 ਦੀ ਫਿਲਮ ਗਰਮ ਕੋਟ ਲਈ ਵੀ ਸੰਗੀਤ ਦਿੱਤਾ। [4] ਅਮਰਨਾਥ ਨੇ ਮਿਰਜ਼ਾ ਗਾਲਿਬ ਬਾਰੇ ਇੱਕ ਡਾਕੂਮੈਂਟਰੀ ਲਈ ਵੀ ਸੰਗੀਤ ਦਾ ਨਿਰਦੇਸ਼ਨ ਕੀਤਾ। ਇਸ ਵਿਚ ਆਮਿਰ ਖਾਨ ਦੀ ਆਵਾਜ਼ ਵਿਚ ਰਿਕਾਰਡ ਕੀਤੀ ਪਹਿਲੀ ਅਤੇ ਇਕਲੌਤੀ ਗ਼ਜ਼ਲ ਸ਼ਾਮਲ ਸੀ; ਡਾਕੂਮੈਂਟਰੀ ਐਮ.ਐਸ. ਸਾਥਿਊ ਨੇ ਬਣਾਈ ਸੀ।
ਅਮਰਨਾਥ ਦੀ ਮੌਤ 9 ਮਾਰਚ 1996 ਨੂੰ ਹੋਈ ਸੀ। [3]
<ref>
tag; name "toi" defined multiple times with different content