ਅਮਰ ਭੂਪਾਲੀ | |
---|---|
![]() ਡੀਵੀਡੀ ਕਵਰ | |
ਨਿਰਦੇਸ਼ਕ | ਵੀ. ਸ਼ਾਂਤਾਰਾਮ |
ਲੇਖਕ | ਵਿਸ਼ਰਾਮ ਬੇਦਕਰ |
ਨਿਰਮਾਤਾ | ਵੀ. ਸ਼ਾਂਤਾਰਾਮ |
ਸਿਤਾਰੇ | ਪੰਡਿਤਰਾਓ ਨਗਾਰਕਰ |
ਸਿਨੇਮਾਕਾਰ | ਜੀ. ਬਾਲਕ੍ਰਿਸ਼ਨਾ |
ਸੰਗੀਤਕਾਰ | ਵਸੰਤ ਦੇਸਾਈ |
ਪ੍ਰੋਡਕਸ਼ਨ ਕੰਪਨੀ | |
ਰਿਲੀਜ਼ ਮਿਤੀ |
|
ਦੇਸ਼ | ਭਾਰਤ |
ਭਾਸ਼ਾ | ਮਰਾਠੀ |
ਅਮਰ ਭੂਪਾਲੀ (English: The Immortal Song, France: Le Chant Immortel, ਪੰਜਾਬੀ: ਅਮਰ ਗੀਤ) 1951 ਦੀ ਇੱਕ ਭਾਰਤੀ ਫ਼ਿਲਮ ਹੈ। ਇਸਨੂੰ ਵਿਸ਼ਰਾਮ ਬੇਦਕਰ ਨੇ ਲਿਖਿਆ ਅਤੇ ਵੀ. ਸ਼ਾਂਤਾਰਾਮ ਨੇ ਨਿਰਦੇਸ਼ਿਤ ਕੀਤਾ ਸੀ। ਇਹ ਇੱਕ ਗਾਵਾਂ ਚਰਾਉਣ ਵਾਲੇ ਦੀ ਕਹਾਣੀ ਹੈ ਜਿਸ ਕੋਲ ਲਾਸਾਨੀ ਕਵਿਤਾ ਰਚਣ ਦਾ ਅਦਭੁਤ ਹੁਨਰ ਹੈ। ਉਹ 19ਵੀਂ ਸਦੀ ਵਿੱਚ ਮਰਾਠਾ ਫੌਜ ਦੀ ਦਿਖਾਈ ਬਹਾਦੁਰੀ ਨੂੰ ਕਵਿਤਾ ਵਿੱਚ ਪੇਸ਼ ਕਰਦਾ ਹੈ। ਉਸ ਦਾ ਇਹ ਗੀਤ ਉਸ ਸਮੇਂ ਦੇ ਲੋਕਾਂ ਨੂੰ ਵਿਦੇਸ਼ੀ ਹਮਲਾਵਰਾਂ ਨਾਲ ਨਜਿੱਠਣ ਦੀ ਤਾਕਤ ਦਿੰਦਾ ਸੀ। ਇਹ ਗੋਲਡਨ ਪਾਲਮ ਸਨਮਾਨ[1] ਲਈ 1952 ਕਾਨਸ ਫ਼ਿਲਮ ਫੈਸਟੀਵਲ ਵਿੱਚ ਨਾਮਜ਼ਦ ਹੋਈ ਸੀ।[2]
ਵਸੰਤ ਦੇਸਾਈ ਨੇ ਫ਼ਿਲਮ ਦਾ ਸੰਗੀਤ ਤਿਆਰ ਕੀਤਾ ਸੀ ਅਤੇ ਬੋਲ ਸ਼ਾਹਿਰ ਹੋਨਾਜੀ ਬਾਲਾ ਨੇ ਲਿਖੇ ਸਨ। ਕੁੱਲ 8 ਗੀਤ ਸਨ, ਜਿਹਨਾਂ ਨੂੰ ਪੰਡਿਤਰਾਓ ਨਗਾਰਕਰ, ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਨੇ ਗਾਇਆ ਸੀ। ਇੱਕ ਪੁਰਾਣਾ ਚਰਚਿਤ ਗੀਤ ਘਨਸ਼ਾਮ ਸੁੰਦਰਾ ਇਸੇ ਫ਼ਿਲਮ ਦਾ ਹੀ ਸੀ।
ਅਵਾਰਡ | ਸ਼੍ਰੇਣੀ | ਨਾਮਜ਼ਦ | ਨਤੀਜਾ |
---|---|---|---|
1952 ਕਾਨਸ ਫ਼ਿਲਮ ਫੈਸਟੀਵਲ |
ਗੋਲਡਨ ਪਾਲਮ ਸਨਮਾਨ | ਵੀ. ਸ਼ਾਂਤਾਰਾਮ |