ਅਮਰਜੀਤ ਸੋਹੀ | |
---|---|
ਕੈਨੇਡੀਅਨ Parliament ਮੈਂਬਰ (ਐਡਮੰਟਨ ਮਿਲ ਵੁੱਡਜ) | |
ਦਫ਼ਤਰ ਸੰਭਾਲਿਆ 2015 | |
ਤੋਂ ਪਹਿਲਾਂ | ਨਵਾਂ ਜ਼ਿਲ੍ਹਾ |
ਐਡਮੰਟਨ ਸਿਟੀ ਪ੍ਰੀਸ਼ਦ ਦਾ ਮੈਂਬਰ | |
ਦਫ਼ਤਰ ਵਿੱਚ 2010–ਵਰਤਮਾਨ | |
ਤੋਂ ਪਹਿਲਾਂ | ਨਵਾਂ ਵਾਰਡ |
ਹਲਕਾ | ਵਾਰਡ 12 |
ਦਫ਼ਤਰ ਵਿੱਚ 2007–2010 | |
ਤੋਂ ਪਹਿਲਾਂ | ਟੈਰੀ ਸਵਾਨਾਘ |
ਤੋਂ ਬਾਅਦ | ਵਾਰਡ ਖਤਮ |
ਹਲਕਾ | ਵਾਰਡ 6 |
ਨਿੱਜੀ ਜਾਣਕਾਰੀ | |
ਜਨਮ | ਬਨਭੌਰਾ, ਪੰਜਾਬ, ਭਾਰਤ | ਮਾਰਚ 8, 1964
ਜੀਵਨ ਸਾਥੀ | ਸਰਬਜੀਤ ਸੋਹੀ |
ਬੱਚੇ | ਨਵਸੀਰਤ ਸੋਹੀ |
ਰਿਹਾਇਸ਼ | ਐਡਮੰਟਨ, ਅਲਬਰਟਾ |
ਅਮਰਜੀਤ ਸੋਹੀ (ਜਨਮ 8 ਮਾਰਚ 1964) ਇੱਕ ਕੈਨੇਡੀਅਨ ਸਿਆਸਤਦਾਨ, ਜੋ ਇਸ ਵੇਲੇ ਐਡਮੰਟਨ ਸਿਟੀ ਪ੍ਰੀਸ਼ਦ ਦਾ ਮੈਂਬਰ ਹੈ ਜਿਸ ਵਿੱਚ ਉਹ ਵਾਰਡ 12 ਦੀ ਨੁਮਾਇੰਦਗੀ ਕਰਦਾ ਹੈ।
ਸੋਹੀ ਨੇ ਟੈਰੀ ਸਵਾਨਾਘ ਦੀ ਸੇਵਾਮੁਕਤੀ ਬਾਅਦ ਭਾਈਚਾਰੇ ਦੇ ਵਕੀਲ ਚਿਨਵੇ ਓਕੇਲੂ ਨੂੰ ਹਰਾਕੇ, ਪਿਛਲੀ ਚੋਣ ਵਿੱਚ ਚੌਥੀ ਜਗ੍ਹਾ ਲੈਣ ਦੇ ਬਾਅਦ ਐਡਮੰਟਨ ਸ਼ਹਿਰ ਵਿੱਚ 2007 ਵਿੱਚ ਆਪਣੀ ਸੀਟ ਹਾਸਲ ਕੀਤੀ ਸੀ। [1]
ਸੋਹੀ ਦਾ ਜਨਮ 1964 ਵਿੱਚ ਭਾਰਤ ਵਿੱਚ ਹੋਇਆ,[2] ਅਤੇ ਉਹ 1981 ਵਿੱਚ ਐਡਮਿੰਟਨ ਆ ਗਿਆ। ਉਸ ਤੋਂ ਬਾਅਦ ਉਹ ਦੱਖਣ ਐਡਮੰਟਨ ਵਿੱਚ ਰਹਿ ਰਿਹਾ ਹੈ। ਉਹ ਸ਼ਾਦੀਸ਼ੁਦਾ ਹੈ ਅਤੇ ਇੱਕ ਧੀ ਦਾ ਬਾਪ ਹੈ। ਸਿਟੀ ਪ੍ਰੀਸ਼ਦ ਲਈ ਚੁਣੇ ਜਾਣ ਤੋਂ ਪਹਿਲਾਂ, ਸੋਹੀ ਐਡਮਿੰਟਨ ਆਵਾਜਾਈ ਪ੍ਰਣਾਲੀ ਲਈ ਇੱਕ ਬੱਸ ਡਰਾਈਵਰ ਦੇ ਤੌਰ ਲਈ ਕੰਮ ਕਰਦਾ ਸੀ।
1988 ਵਿੱਚ, ਸੋਹੀ ਭਾਰਤ ਵਾਪਸ ਆਇਆ ਅਤੇ ਅੱਤਵਾਦ ਦੇ ਦੋਸ਼ ਹੇਠ ਬਿਹਾਰ ਦੇ ਰਾਜ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਨੂੰ 1990 ਵਿੱਚ ਰਿਹਾ ਕੀਤਾ ਗਿਆ ਅਤੇ ਜਲਦੀ ਹੀ ਕੈਨੇਡਾ ਵਾਪਸ ਚਲਾ ਗਿਆ ਸੀ। [3]
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)