ਅਮਾਂਡਾ ਸਰਨੀ | ||||||||||
---|---|---|---|---|---|---|---|---|---|---|
ਜਨਮ | ਅਮਾਂਡਾ ਰਾਚੇਲ ਸਰਨੀ ਜੂਨ 26, 1991 ਪਿਟਸਬਰਗ, ਪੈੱਨਸਿਲਵੇਨੀਆ, ਯੂ.ਐਸ. | |||||||||
ਹੋਰ ਨਾਮ | ਮੈਂਡੀ | |||||||||
ਅਲਮਾ ਮਾਤਰ | ਫਲੋਰਿਡਾ ਸਟੇਟ ਯੂਨੀਵਰਸਿਟੀ | |||||||||
ਪੇਸ਼ਾ |
| |||||||||
ਯੂਟਿਊਬ ਜਾਣਕਾਰੀ | ||||||||||
ਸਾਲ ਸਰਗਰਮ | 2013–ਹੁਣ | |||||||||
ਸ਼ੈਲੀ | ਹਾਸਰਸ ਅਤੇ ਵੀਲੌਗ | |||||||||
ਸਬਸਕ੍ਰਾਈਬਰਸ | 2.64 million | |||||||||
| ||||||||||
ਆਖਰੀ ਅੱਪਡੇਟ: ਸਤੰਬਰ 22, 2017 | ||||||||||
ਵੈੱਬਸਾਈਟ | amandacerny | |||||||||
ਦਸਤਖ਼ਤ | ||||||||||
ਅਮਾਂਡਾ ਰਾਚੇਲ ਸਰਨੀ (ਜਨਮ 26 ਜੂਨ, 1991) ਇੱਕ ਅਮਰੀਕੀ ਇੰਟਰਨੈਟ ਸ਼ਖਸੀਅਤ, ਅਦਾਕਾਰਾ ਅਤੇ ਮਾਡਲ ਹੈ।[1][2] ਉਹ ਆਪਣੇ ਯੂਟਿਊਬ ਚੈਨਲ ਅਤੇ ਪਹਿਲਾਂ ਉਸਦੀ ਵਾਈਨ ਪ੍ਰੋਫਾਈਲ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ ਜਿਸ 'ਤੇ ਉਸਦੇ 4 ਮਿਲੀਅਨ ਤੋਂ ਵੱਧ ਫਾਲੋਅਰ ਸਨ।[3][4] ਉਹ ਲਈ ਪਲੇਬੁਆਏ ਮੈਗਜ਼ੀਨ ਦੀ ਅਕਤੂਬਰ 2011 ਮਹੀਨੇ ਦੀ ਪਲੇਮੇਟ ਸੀ।[5][6]
ਅਮਾਂਡਾ ਸਰਨੀ ਦਾ ਜਨਮ 26 ਜੂਨ, 1991 ਨੂੰ ਪਿਟਸਬਰਗ, ਪੈਨਸਿਲਵੇਨੀਆ ਵਿੱਚ ਹੋਇਆ ਸੀ।[7]
15 ਸਾਲ ਦੀ ਉਮਰ ਵਿੱਚ, ਸਰਨੀ ਨੇ ਇੱਕ ਸ਼ੌਕ ਵਜੋਂ, ਉਸ ਸਮੇਂ ਇੱਕ ਮਾਡਲ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਸ ਨੂੰ ਅਕਤੂਬਰ 2011 ਦੇ ਸੰਸਕਰਨ ਵਿੱਚ ਪਲੇਅਬੁਆਏ ਵਿੱਚ ਪਲੇਮੇਟ ਆਫ ਦਿ ਮੰਥ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ।[8] ਸਰਨੀ ਨੇ ਵਾਈਨ 'ਤੇ ਸਮੱਗਰੀ ਪੋਸਟ ਕਰਨਾ ਸ਼ੁਰੂ ਕੀਤਾ, ਅਤੇ ਉਸਤੇ ਉਸਦੇ 4.6 ਮਿਲੀਅਨ ਤੋਂ ਵੱਧ ਫਾਲੋਅਰਜ਼ ਸਨ। ਉਹ ਯੂਟਿਊਬ, ਇੰਸਟਾਗ੍ਰਾਮ, ਸਨੈਪਚੈਟ, ਫੇਸਬੁੱਕ ਅਤੇ ਟਵਿੱਟਰ 'ਤੇ ਮਸ਼ਹੂਰ ਬਣ ਗਈ।[ਹਵਾਲਾ ਲੋੜੀਂਦਾ]
ਅਗਸਤ 2017 ਵਿੱਚ, ਸਰਨੀ ਨੂੰ ਸੰਗੀਤ ਸਟ੍ਰੀਮਿੰਗ ਪਲੇਟਫਾਰਮ LiveXLive ਦੇ ਨਵੇਂ ਬਣੇ ਡਿਜੀਟਲ ਟੈਲੇਂਟ ਡਿਵੀਜ਼ਨ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ।[9]
ਜੂਨ 2018 ਵਿੱਚ ਉਸਨੂੰ ਕਾਰਡੀ ਬੀ ਦੇ "ਆਈ ਲਾਈਕ ਇਟ" ਦੇ ਅਧਿਕਾਰਤ ਵੀਡੀਓ ਵਿੱਚ ਜੇ ਬਾਲਵਿਨ ਅਤੇ ਬੈਡ ਬੰਨੀ ਦੇ ਨਾਲ ਪ੍ਰਦਰਸ਼ਿਤ ਕੀਤਾ ਗਿਆ ਸੀ। ਜਨਵਰੀ 2020 ਵਿੱਚ, ਸਰਨੀ ਨੇ ਗਿੱਪੀ ਗਰੇਵਾਲ ਨਾਲ ਇੱਕ ਪੰਜਾਬੀ ਸੰਗੀਤ ਵੀਡੀਓ "ਵੇਅਰ ਬੇਬੀ ਵੇਅਰ" ਕੀਤਾ।[10][11]