ਅਮੀਯਾਹ ਸਕੌਟ | |
---|---|
ਜਨਮ | |
ਰਾਸ਼ਟਰੀਅਤਾ | ਅਮਰੀਕੀ |
ਨਾਗਰਿਕਤਾ | ਅਮਰੀਕੀ |
ਪੇਸ਼ਾ | ਅਦਾਕਾਰਾ ਲੇਖਕ ਮਾਡਲ |
ਸਰਗਰਮੀ ਦੇ ਸਾਲ | 2000–ਹੁਣ |
ਅਮੀਯਾਹ ਸਕੌਟ (ਜਨਮ 11 ਜਨਵਰੀ, 1988) ਇੱਕ ਟਰਾਂਸਜੈਂਡਰ ਅਦਾਕਾਰਾ ਅਤੇ ਡਾਂਸਰ ਹੈ। ਉਹ ਫੌਕਸ ਡਰਾਮਾ, ਸਟਾਰ ਉੱਤੇ ਕੋਟਨ ਦੀ ਭੂਮਿਕਾ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ।
ਅਮੀਯਾਹ ਸਕੌਟ ਅਸਲ ਵਿੱਚ 11 ਜਨਵਰੀ 1988 ਨੂੰ ਮੈਨਹੈਟਨ ਸ਼ਹਿਰ ਵਿੱਚ ਇੱਕ ਵੱਖਰੇ ਨਾਮ ਨਾਲ ਪੈਦਾ ਹੋਈ ਸੀ।[1] ਹਾਲਾਂਕਿ ਉਸਦਾ ਪਾਲਣ ਪੋਸ਼ਣ ਲੂਈਜ਼ੀਆਨਾ ਨਿਊ ਓਰਲੀਨਜ਼ ਸ਼ਹਿਰ ਵਿੱਚ ਹੋਇਆ ਸੀ।[2]
15 ਸਾਲ ਦੀ ਉਮਰ ਵਿੱਚ ਸਕੌਟ ਨੇ ਅੰਸ਼ਿਕ ਤੌਰ 'ਤੇ ਔਰਤ ਹੋਣ ਲਈ ਤਬਦੀਲੀ ਕੀਤੀ ਅਤੇ 17 ਸਾਲ ਦੀ ਉਮਰ ਵਿੱਚ ਸਕੌਟ ਪੂਰੀ ਤਰ੍ਹਾਂ ਇੱਕ ਔਰਤ ਵਿੱਚ ਤਬਦੀਲ ਹੋ ਗਈ।[3]
ਸਕੌਟ ਨੂੰ ਬਾਲਰੂਮ ਸੀਨ ਦਾ ਪਤਾ ਲੱਗਿਆ ਜਦੋਂ ਉਹ ਸਤਾਰਾਂ ਸਾਲਾਂ ਦੀ ਸੀ। ਤੂਫਾਨ ਕੈਟਰੀਨਾ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਅਟਲਾਂਟਾ, ਜਾਰਜੀਆ ਭੇਜਿਆ ਗਿਆ ਸੀ ਅਤੇ ਉਸਨੇ ਬਾਲਰੂਮ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।[4]
2015 ਵਿੱਚ ਇਹ ਘੋਸ਼ਣਾ ਕੀਤੀ ਗਈ ਸੀ ਕਿ ਸਕੌਟ ਨੂੰ 'ਦ ਰੀਅਲ ਹਾਊਸਵਾਈਵਜ ਆਫ ਅਟਲਾਂਟਾ' ਦੇ ਅੱਠਵੇਂ ਸੀਜ਼ਨ ਲਈ ਕਾਸਟ ਕੀਤਾ ਗਿਆ ਸੀ; ਉਹ ਪਹਿਲੀ ਟਰਾਂਸਜੈਂਡਰ ਔਰਤ ਸੀ, ਜਿਸ ਨੂੰ ਪੂਰੇ 'ਦ ਰੀਅਲ ਹਾਊਸਵਾਈਵਜ' ਫ੍ਰੈਂਚਾਇਜ਼ੀ ਵਿੱਚ ਦੇਖਿਆ ਗਿਆ ਸੀ।[5]
ਸਕੌਟ ਇੱਕ ਇੰਟਰਨੈਟ ਦੀ ਮਸ਼ਹੂਰ ਹਸਤੀ ਬਣ ਗਈ ਜਦੋਂ ਉਸ ਦੀ ਪੇਸ਼ਕਾਰੀ ਕਰਨ ਵਾਲੇ ਬਾਲਰੂਮ ਸੀਨ ਦੀਆਂ ਵੀਡੀਓ ਯੂਟਿਊਬ 'ਤੇ ਅਪਲੋਡ ਕੀਤੀਆਂ ਗਈਆਂ ਸਨ। ਬਾਅਦ ਵਿੱਚ ਉਹ ਇੰਸਟਾ 'ਤੇ ਮਸਹੂਰ ਹਸਤੀ ਬਣ ਗਈ।[6]
ਸਕੌਟ ਨੇ ਬਾਅਦ ਵਿੱਚ ਸ਼ੋਅ ਛੱਡ ਦਿੱਤਾ, ਇਹ ਦੱਸਦੇ ਹੋਏ ਕਿ ਨਿਰਮਾਤਾ ਉਸਦੇ ਸ਼ੋਅ ਵਿੱਚ ਪੇਸ਼ ਆਉਣ ਦੇ ਤਰੀਕੇ ਤੋਂ ਨਾਰਾਜ਼ ਹੋਏ ਸਨ।[7][8]
ਸਕੌਟ ਨੂੰ ਏ.ਟੀ.ਵੀ. ਫੈਸਟ "ਰਾਈਜ਼ਿੰਗ ਸਟਾਰ ਕਾਸਟ" ਪੁਰਸਕਾਰ ਮਿਲਿਆ ਅਤੇ ਐਟਲਾਂਟਾ ਬਲੈਕ ਪ੍ਰਾਈਡ ਵੀਕੈਂਡ ਦੌਰਾਨ 2018 ਪਯੂਰ ਹੀਟ ਕਮਿਊਨਟੀ ਫੈਸਟੀਵਲ ਵਿੱਚ ਸਨਮਾਨਿਤ ਕੀਤਾ ਗਿਆ।[2]
ਸਕੌਟ ਨੂੰ 9 ਨਵੰਬਰ 2018 ਨੂੰ ਅਦਾਕਾਰਾ ਐਂਜਲਿਕਾ ਰੋਸ ਨੇ ਗਲੇਡ ਅਟਲਾਂਟਾ ਗਾਲਾ ਵਿਖੇ ਗਲੇਡ ਰਾਈਜ਼ਿੰਗ ਸਟਾਰ ਐਵਾਰਡ ਵੀ ਦਿੱਤਾ ਸੀ।[9]
ਫ਼ਿਲਮ | |||
---|---|---|---|
ਸਾਲ | ਫ਼ਿਲਮ | ਭੂਮਿਕਾ | ਨੋਟ |
ਟੈਲੀਵਿਜ਼ਨ | |||
ਸਾਲ | ਸਿਰਲੇਖ | ਭੂਮਿਕਾ | ਨੋਟ |
2016-2019 | ਸਟਾਰ | ਕੋਟਨ | 48 ਐਪੀਸੋਡ: ਅਭਿਨੈ ਦੀ ਭੂਮਿਕਾ (ਸੀਜ਼ਨ 1-3) |
{{cite web}}
: Unknown parameter |dead-url=
ignored (|url-status=
suggested) (help)