ਆਮਿਰ ਰਜ਼ਾ ਕੋਹਸਤਾਨੀ ( ਫ਼ਾਰਸੀ :امیررضا کوهستانی; ਜਨਮ 8 ਜੂਨ, 1978) ਇੱਕ ਈਰਾਨੀ ਥੀਏਟਰ ਨਿਰਮਾਤਾ ਹੈ ਜਿਸਦਾ ਜਨਮ ਈਰਾਨ ਦੇ ਸ਼ਹਿਰ ਸ਼ੀਰਾਜ਼, ਵਿੱਚ ਹੋਇਆ ਸੀ।
ਕੋਹਸਤਾਨੀ ਨੇ 'ਕੰਚ ਉੱਤੇ ਨਾਚ ' ਨਾਟਕ ਦਾ ਨਿਰਦੇਸ਼ਨ ਕਰਕੇ ਆਪਣਾ ਅੰਤਰਰਾਸ਼ਟਰੀ ਮਾਣ ਪ੍ਰਾਪਤ ਕੀਤਾ। [1]
ਸਾਹਿਤ ਲਈ ਕੋਹੇਸਤਾਨੀ ਦੇ ਸ਼ੁਰੂਆਤੀ ਮੋਹ ਦੇ ਸਦਕਾ 16 ਸਾਲ ਦੀ ਉਮਰ ਤੱਕ ਸਥਾਨਕ ਅਖ਼ਬਾਰਾਂ ਵਿੱਚ ਉਸਦੀਆਂ ਦੋ ਨਿੱਕੀਆਂ ਕਹਾਣੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਸਨ। ਸਿਨੇਮਾ ਲਈ ਆਪਣੇ ਜਨੂੰਨ ਦੇ ਕਰਕੇ ਉਸਨੇ ਸਿਨੇਮਾਟੋਗ੍ਰਾਫ਼ੀ ਦੀ ਪੜ੍ਹਾਈ ਕੀਤੀ। ਕੋਹੇਸਤਾਨੀ ਨੇ ਤਹਿਰਾਨ ਯੂਨੀਵਰਸਿਟੀ ਤੋਂ ਸਿਨੇਮਾ ਦੀ ਪੜ੍ਹਾਈ ਕੀਤੀ। ਬਾਅਦ ਵਿੱਚ, ਉਸਨੇ ਥੀਏਟਰ ਸਟੱਡੀਜ਼ ਬਾਰੇ ਉਚੇਰੀ ਪੜ੍ਹਾਈ ਮਾਨਚੈਸਟਰ ਯੂਨੀਵਰਸਿਟੀ ਵਿੱਚ ਕੀਤੀ। [2]
2001 ਵਿੱਚ, ਉਸਨੇ ਤਹਿਰਾਨ ਵਿੱਚ ਮੇਹਰ ਥੀਏਟਰ ਗਰੁੱਪ ਦੀ ਸਥਾਪਨਾ ਕੀਤੀ। «و روز هرگز نیامد»ਤੇ ਉਹ ਦਿਨ ਕਦੇ ਨਾ ਆਇਆ (1999) ਅਤੇ «قصههای در گوشی» ਕ਼ਿੱਸਾਹਾਈ ਦਰ ਗੋਸੀ (2000) ਪਹਿਲੇ ਨਾਟਕ ਸਨ ਜੋ ਉਸਨੇ ਮੇਹਰ ਥੀਏਟਰ ਗਰੁੱਪ ਲਈ ਲਿਖੇ। [3]ਸੱਭਿਆਚਾਰ ਅਤੇ ਇਸਲਾਮੀ ਮਾਰਗਦਰਸ਼ਨ ਵਜਾਰਤ ਤੋਂ ਇਜਾਜ਼ਤ ਨਾ ਮਿਲ਼ਣ ਕਰਕੇ ਤੇ ਉਹ ਦਿਨ ਕਦੇ ਨਾ ਆਇਆ ਕਦੇ ਵੀ ਖੇਡਿਆ ਨਹੀਂ ਗਿਆ। [4] ਐਪਰ, 18ਵੇਂ ਇੰਟਰਨੈਸ਼ਨਲ ਫਜ਼ਰ ਥੀਏਟਰ ਫੈਸਟੀਵਲ ਦੌਰਾਨ ਕ਼ਿੱਸਾਹਾਈ ਦਰ ਗੋਸੀ ਦੀ ਖ਼ੂਬ ਪ੍ਰਸ਼ੰਸਾ ਹੋਈ। [5]