ਨਿੱਜੀ ਜਾਣਕਾਰੀ | |
---|---|
ਰਾਸ਼ਟਰੀਅਤਾ | ਭਾਰਤੀ |
ਜਨਮ | ਜਲਾਲਾਬਾਦ, ਫ਼ਾਜ਼ਿਲਕਾ, ਪੰਜਾਬ, ਭਾਰਤ | 24 ਜਨਵਰੀ 1999
ਘਰ | ਚੰਡੀਗੜ੍ਹ, ਭਾਰਤ |
ਪੇਸ਼ਾ | ਨਿਸ਼ਾਨੇਬਾਜ਼ |
ਭਾਰ | 67 kg (148 lb) |
ਖੇਡ | |
ਦੇਸ਼ | ਭਾਰਤ |
ਖੇਡ | ਨਿਸ਼ਾਨੇਬਾਜ਼ੀ |
ਇਵੈਂਟ | 10 ਮੀਟਰ ਏਅਰ ਰਾਈਫਲ |
ਅਰਜੁਨ ਬਬੂਟਾ ਇੱਕ ਭਾਰਤੀ ਨਿਸ਼ਾਨੇਬਾਜ਼ ਹੈ। ਉਹ 10 ਮੀਟਰ ਏਅਰ ਰਾਈਫਲ ਈਵੈਂਟ ਵਿੱਚ ਹਿੱਸਾ ਲੈਂਦਾ ਹੈ। ਉਹ 2017 ਤੋਂ ਭਾਰਤੀ ਸ਼ੂਟਿੰਗ ਟੀਮ ਦਾ ਹਿੱਸਾ ਹੈ।
ਅਰਜੁਨ ਬਬੂਟਾ ਦਾ ਜਨਮ 24 ਜਨਵਰੀ, 1999 ਨੂੰ ਜਲਾਲਾਬਾਦ, ਫ਼ਾਜ਼ਿਲਕਾ, ਪੰਜਾਬ ਹੋਇਆ। ਬਾਅਦ ਵਿੱਚ ਉਹ ਚੰਡੀਗੜ੍ਹ ਚਲਾ ਗਿਆ ਜਿੱਥੇ ਉਸਨੇ ਨਿਸ਼ਾਨੇਬਾਜ਼ੀ ਵਿੱਚ ਆਪਣਾ ਕਰੀਅਰ ਬਣਾਇਆ। ਉਸਨੇ ਡੀਏਵੀ ਕਾਲਜ, ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਹੁਣ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿੱਚ ਜਨ ਸੰਚਾਰ ਅਤੇ ਪੱਤਰਕਾਰੀ ਦੀ ਪੜ੍ਹਾਈ ਕਰ ਰਿਹਾ ਹੈ।[1][2]
ਪੈਰਿਸ ਵਿੱਚ 2024 ਸਮਰ ਓਲੰਪਿਕ ਵਿੱਚ, ਬਬੂਟਾ ਅਤੇ ਰਮਿਤਾ ਜਿੰਦਲ ਦੀ ਜੋੜੀ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ, ਮੈਡਲ ਰਾਉਂਡ ਵਿੱਚ ਅੱਗੇ ਵਧਣ ਵਿੱਚ ਅਸਫ਼ਲ ਰਹੇ।[3] ਬਬੂਟਾ ਨੇ ਯੋਗਤਾ ਵਿੱਚ ਸੱਤਵਾਂ ਸਥਾਨ ਹਾਸਲ ਕਰਨ ਤੋਂ ਬਾਅਦ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਦੇ ਫਾਈਨਲ ਵਿੱਚ ਥਾਂ ਬਣਾਈ।[4] ਉਹ ਕਰੀਬੀ ਮੁਕਾਬਲੇ ਵਾਲੇ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਿਹਾ।[5]