ਅਰਾਕੂ ਵੈਲੀ | |
---|---|
ਸਮਾਂ ਖੇਤਰ | ਯੂਟੀਸੀ+5:30 |
ਅਰਾਕੂ ਵੈਲੀ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਜ਼ਿਲ੍ਹੇ ਵਿੱਚ ਇਕ ਪਹਾੜੀ ਸੈਰ-ਸਪਾਟਾ ਕੇਂਦਰ ਹੈ, ਜੋ ਵਿਸ਼ਾਖਾਪਟਨਮ ਸ਼ਹਿਰ ਤੋਂ ਪੱਛਮ ਵੱਲ 114 ਕਿਲੋਮੀਟਰ ਦੂਰ ਹੈ। ਇਸ ਥਾਂ ਨੂੰ ਅਕਸਰ ਆਂਧਰਾ ਪ੍ਰਦੇਸ਼ ਦੀ ਊਟੀ ਕਿਹਾ ਜਾਂਦਾ ਹੈ । ਇਹ ਪੂਰਬੀ ਘਾਟ ਦੀ ਇੱਕ ਵਾਦੀ ਹੈ ਜਿੱਥੇ ਵੱਖ-ਵੱਖ ਗੋਤਾਂ ਦੀ ਕਬਾਇਲੀ ਵੱਸੋਂ ਹੈ।
ਇਹ ਪੂਰਬੀ ਘਾਟ ਤੇ ਓਡੀਸ਼ਾ ਰਾਜ ਦੀ ਸਰਹੱਦ ਦੇ ਨੇੜੇ ਵਿਸ਼ਾਖਾਪਟਨਮ ਸ਼ਹਿਰ ਤੋਂ 114 ਕਿਲੋਮੀਟਰ ਦੂਰ ਹੈ। ਅਨੰਤਾਗਿਰੀ ਅਤੇ ਸਨਕਰਿਮੇਟਾ ਸੁਰੱਖਿਅਤ ਜੰਗਲ ਜੋ ਅਰਾਕੂ ਵੈਲੀ ਦਾ ਹਿੱਸਾ ਹਨ, ਅਮੀਰ ਜੀਵ-ਵਿਭਿੰਨਤਾ ਵਾਲੇ ਖੇਤਰ ਹਨ ਅਤੇ ਇੱਥੇ ਬਾਕਸਾਈਟ ਦੀਆਂ ਖਾਣਾਂ ਹਨ।[1] ਇਹ ਵਾਦੀ ਗਾਲੀਕੋਂਡਾ ਪਹਾੜ ਤਕ ਫੈਲੀ ਹੋਈ ਹੈ ਜਿਸ ਦੀ ਉਚਾਈ 5000 ਫੁੱਟ ਤਕ ਹੈ ਜੋ ਆਂਧਰਾ ਪ੍ਰਦੇਸ਼ ਵਿਚ ਸਭ ਤੋਂ ਉੱਚੀਆਂ ਚੋਟੀਆਂ ਵਿੱਚ ਹੈ। ਇੱਥੇ ਔਸਤਨ ਬਾਰਸ਼ 1700 ਮਿਲੀਮੀਟਰ ਹੁੰਦੀ ਹੈ , ਜਿਸ ਦੀ ਵੱਡੀ ਮਾਤਰਾ ਜੂਨ-ਅਕਤੂਬਰ ਦੌਰਾਨ ਬਰਸਾਤਾਂ ਵਿੱਚ ਹੁੰਦੀ ਹੈ।[2]ਇਹ ਸਮੁੰਦਰ ਤਲ ਤੋਂ 1300 ਮੀਟਰ ਉੱਚਾ ਖੇਤਰ ਹੈ। ਅਰਕੁ ਵਾਦੀ 36 ਵਰਗ ਕਿਲੋਮੀਟਰ ਦੇ ਕਰੀਬ ਰਕਬੇ ਵਿੱਚ ਫੈਲੀ ਹੋਈ ਹੈ।[3]
1898 ਵਿੱਚ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਪਮੁਲੇਰੂ ਘਾਟੀ ਵਿੱਚ ਅੰਗਰੇਜ਼ਾਂ ਨੇ ਕੌਫੀ ਨੂੰ ਆਂਧਰਾ ਪ੍ਰਦੇਸ਼ ਦੇ ਪੂਰਬੀ ਘਾਟ ਵਿੱਚ ਲਿਆਂਦਾ। ਇਸ ਤੋਂ ਬਾਅਦ, ਇਹ 19ਵੀਂ ਸ਼ਤਾਬਦੀ ਦੇ ਸ਼ੁਰੂ ਵਿੱਚ ਅਰਾਕੂ ਵੈਲੀ ਵਿੱਚ ਫੈਲ ਗਈ। ਆਜ਼ਾਦੀ ਤੋਂ ਬਾਅਦ, ਆਂਧਰਾ ਪ੍ਰਦੇਸ਼ ਜੰਗਲਾਤ ਵਿਭਾਗ ਨੇ ਵਾਦੀ ਵਿੱਚ ਕੌਫੀ ਦੇ ਪੌਦੇ ਲਾਏ ਅਤੇ 1956 ਵਿੱਚ, ਕੌਫੀ ਬੋਰਡ ਨੇ ਆਂਧਰਾ ਪ੍ਰਦੇਸ਼ ਗਿਰੀਜਾਨ ਕੋਆਪਰੇਟਿਵ ਕਾਰਪੋਰੇਸ਼ਨ ਲਿਮਿਟਡ (ਜੀ.ਸੀ.ਸੀ.) ਜੀ.ਸੀ.ਸੀ. ਨੂੰ ਵਾਦੀ ਵਿੱਚ ਕੌਫੀ ਬਨਸਪਤੀ ਨੂੰ ਉਤਸ਼ਾਹਿਤ ਕਰਨ ਲਈ ਲਾਇਆ ਗਿਆ ਅਤੇ ਜੀ.ਸੀ.ਸੀ ਨੇ ਸਥਾਨਕ ਕਬਾਇਲੀ ਕਿਸਾਨਾਂ ਦੇ ਜ਼ਰੀਏ ਕੌਫੀ ਪੌਦੇ ਲਗਾਉਣ ਨੂੰ ਉਤਸ਼ਾਹਿਤ ਕੀਤਾ। ਜੀ.ਸੀ.ਪੀ.ਡੀ.ਸੀ. ਦੁਆਰਾ ਵਿਕਸਿਤ ਕੀਤੇ ਗਏ ਸਾਰੇ ਪੌਦਿਆਂ ਨੂੰ ਕਬਾਇਲੀ ਕਿਸਾਨਾਂ ਦੇ ਹਰ ਪਰਿਵਾਰ ਨੂੰ ਦੋ ਏਕੜ ਜ਼ਮੀਨ ਸੌਂਪੀ ਗਈ।[4] ਇਸ ਤੋਂ ਬਿਨਾਂ ਹੁਣ ਸੈਰ-ਸਪਾਟਾ ਸੱਨਅਤ ਵੀ ਵਿਕਾਸ ਕਰ ਰਹੀ ਹੈ।
ਅਰਾਕੂ ਰੇਲ ਅਤੇ ਸੜਕੀ, ਦੋਵੇਂ ਰਸਤਿਆਂ ਰਾਹੀਂ ਵਿਸ਼ਾਖਾਪਟਨਮ ਨਾਲ ਜੁੜਿਆ ਹੋਇਆ ਹੈ। ਅਰਾਕੂ ਰੇਲਵੇ ਸਟੇਸ਼ਨ, ਕੋਠਵਲਾਸ - ਪੂਰਬੀ ਤੱਟ ਰੇਲਵੇ ਦੇ ਵਿਸ਼ਾਖਾਪਟਨਮ ਡਿਵੀਜ਼ਨ ਦੀ ਕਿਰੰਦੁਲ ਰੇਲਵੇ ਲਾਈਨ ਤੇ ਸਥਿਤ ਹੈ, ਜੋ ਭਾਰਤੀ ਰੇਲਵੇ ਨੈੱਟਵਰਕ 'ਤੇ ਹੈ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)