ਅਰੁੰਧਤੀ ਦੇਵੀ | |
---|---|
ਜਨਮ | ਬਾਰਿਸਲ (ਹੁਣ ਬੰਗਲਾਦੇਸ਼ ਵਿਚ) | 29 ਅਪ੍ਰੈਲ 1933
ਮੌਤ | 1 ਜਨਵਰੀ 1999 | (ਉਮਰ 65)
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਨਿਰਦੇਸ਼ਕ, ਲੇਖਕ ਅਤੇ ਗਾਇਕਾ[1] |
ਸਰਗਰਮੀ ਦੇ ਸਾਲ | 1940 – 1982 |
ਜ਼ਿਕਰਯੋਗ ਕੰਮ |
|
ਜੀਵਨ ਸਾਥੀ | ਤਪਨ ਸਿਨਹਾ |
ਬੱਚੇ | ਅਨੁਰਾਧਾ ਘੋਸ਼ ਅਨਿੰਦਿਆ ਸਿਨਹਾ |
ਪਿਤਾ | ਬਿਭੂਤੀਚਰਨ ਗੁਹਾ ਥਾਕੁਰਤਾ |
ਅਰੁੰਧਤੀ ਦੇਵੀ (ਅਰੁੰਧਤੀ ਮੁਖੋਪਾਧਿਆਏ ਨਾਮ ਨਾਲ ਵੀ ਜਾਣੀ ਜਾਂਦੀ ਹੈ) ਇੱਕ ਭਾਰਤੀ ਅਭਿਨੇਤਰੀ, ਨਿਰਦੇਸ਼ਕ, ਲੇਖਕ ਅਤੇ ਗਾਇਕਾ ਸੀ, ਜੋ ਬੰਗਾਲੀ ਸਿਨੇਮਾ ਵਿੱਚ ਆਪਣੇ ਕੰਮ ਲਈ ਜ਼ਿਆਦਾਤਰ ਜਾਣੀ ਜਾਂਦੀ ਹੈ।[2]
ਅਰੁੰਧਤੀ ਦੇਵੀ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਇਕ ਵਿਦਿਆਰਥੀ ਸੀ ਜਿਥੇ ਉਸ ਨੂੰ ਸੈਲਾਸਰੰਜਨ ਮਜੂਮਦਾਰ ਦੁਆਰਾ ਰਬਿੰਦਰ ਸੰਗੀਤ ਦੀ ਸਿਖਲਾਈ ਦਿੱਤੀ ਗਈ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 1940 ਵਿੱਚ ਆਲ ਇੰਡੀਆ ਰੇਡੀਓ ਵਿਖੇ ਰਬਿੰਦਰ ਸੰਗੀਤ ਦੀ ਗਾਇਕਾ ਵਜੋਂ ਕੀਤੀ ਸੀ। [3] ਇੱਕ ਅਭਿਨੇਤਰੀ ਦੇ ਰੂਪ ਵਿੱਚ ਅਰੁੰਧਤੀ ਦੇਵੀ ਨੇ ਆਪਣੇ ਫ਼ਿਲਮ ਕਰੀਅਰ ਦੀ ਸ਼ੁਰੂਆਤ ਕਾਰਤਿਕ ਚੱਟੋਪਾਧਿਆਏ ਦੀ ਬੰਗਾਲੀ ਫ਼ਿਲਮ ਮਹਾਂਪ੍ਰਸਥਾਨਰ ਪਾਠੇ (1952) ਨਾਲ ਕੀਤੀ ਸੀ, ਜਿਸਦਾ ਯਾਤਰਿਕ ਸਿਰਲੇਖ ਹੇਠ ਹਿੰਦੀ ਰੂਪ ਵੀ ਹੈ।[4] ਉਸ ਨੇ ਨਾਭਾਜਨਮਾ ਵਿਚ ਦੇਵਕੀ ਕੁਮਾਰ ਬੋਸ (1956), ਚਲਾਚਲ ਵਿਚ ਅਸਿਤ ਸੇਨ (1956) ਅਤੇ ਪੰਚਤਾਪਾ (1957), ਮਾਂ (1956) ਵਿਚ ਪ੍ਰਭਾਤ ਮੁਖੋਪਾਧਿਆਏ , ਮਮਤਾ (1957), ਬਿਚਾਰਕ (1959) ਅਤੇ ਆਕਾਸ਼ਪਤਾਲ (1960), 1963 ਵਿੱਚ ਆਦਿ ਫ਼ਿਲਮਾਂ ਵਿਚ ਭੂਮਿਕਾ ਨਿਭਾਉਣ ਦੇ ਨਾਲ ਨਾਲ ਤਪਨ ਸਿਨਹਾ ਨਾਲ ਮਿਲ ਕੇ ਨਿਰਦੇਸ਼ਨ ਵੀ ਕੀਤਾ ਹੈ। ਉਸਨੂੰ ਬਿਜੌਏ ਬੋਸ ਦੁਆਰਾ ਨਿਰਦੇਸ਼ਤ ਨੈਸ਼ਨਲ ਅਵਾਰਡ ਜੇਤੂ ਬੰਗਾਲੀ ਫ਼ਿਲਮ ਭਾਗੀਨੀ ਨਿਵੇਦਿਤਾ (1962) ਵਿੱਚ ਉਸਦੀ ਭੂਮਿਕਾ ਲਈ ਸਰਬੋਤਮ ਅਭਿਨੇਤਰੀ ਲਈ ਬੀ.ਐਫ.ਜੇ.ਏ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 1967 ਵਿਚ ਉਸ ਨੂੰ 14ਵੇਂ ਰਾਸ਼ਟਰੀ ਫ਼ਿਲਮ ਅਵਾਰਡਾਂ ਵਿਚ ਉਸਦੀ ਨਿਰਦੇਸ਼ਕ ਪਹਿਲੀ ਫ਼ਿਲਮ ਛੂਤੀ ਲਈ ਸਰਬੋਤਮ ਫ਼ਿਲਮ ਅਧਾਰਿਤ ਉੱਚ ਸਾਹਿਤਕ ਕਾਰਜ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।[5]
ਅਰੁੰਧਤੀ ਦਾ ਜਨਮ ਬ੍ਰਿਟਿਸ਼ ਭਾਰਤ (ਹੁਣ ਬੰਗਲਾਦੇਸ਼) ਵਿੱਚ ਪੂਰਬੀ ਬੰਗਾਲ ਦੇ ਬਾਰਿਸਲ ਵਿੱਚ ਹੋਇਆ ਸੀ। 1955 ਵਿਚ ਉਸਨੇ ਡਾਇਰੈਕਟਰ ਪ੍ਰਭਾਤ ਮੁਖਰਜੀ ਨਾਲ ਵਿਆਹ ਕੀਤਾ, ਥੋੜ੍ਹੇ ਸਮੇਂ ਲਈ ਕਾਇਮ ਰਹਿ ਸਕਿਆ। ਹਾਲਾਂਕਿ 1957 ਵਿੱਚ ਉਸਨੇ ਬਰਲਿਨ ਅੰਤਰਰਾਸ਼ਟਰੀ ਫ਼ਿਲਮ ਉਤਸਵ ਵਿੱਚ ਫਿਲਮ ਨਿਰਦੇਸ਼ਕ ਤਪਨ ਸਿਨਹਾ ਨਾਲ ਮੁਲਾਕਾਤ ਕੀਤੀ ਅਤੇ ਆਖਰਕਾਰ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਦਾ ਬੇਟਾ ਵਿਗਿਆਨੀ ਅਨਿੰਦਿਆ ਸਿਨਹਾ ਹੈ। 1 ਜਨਵਰੀ 1990 ਵਿਚ ਉਸ ਦੀ ਮੌਤ ਹੋ ਗਈ ਸੀ। [6]
{{cite web}}
: CS1 maint: url-status (link)
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)