ਅਲੋਕਰੰਜਨ ਦਾਸਗੁਪਤਾ (ਜਨਮ 6 ਅਕਤੂਬਰ 1933 ਕਲਕੱਤਾ ਵਿੱਚ ਹੋਇਆ) ਇੱਕ ਬੰਗਾਲੀ ਕਵੀ ਹੈ ਜੋ 20 ਤੋਂ ਵੱਧ ਕਾਵਿ ਪੁਸਤਕਾਂ ਦਾ ਲੇਖਕ ਹੈ। ਉਸਨੇ ਬੰਗਾਲੀ ਅਤੇ ਸੰਥਾਲ ਕਵਿਤਾ ਅਤੇ ਨਾਟਕਾਂ ਦਾ ਅੰਗਰੇਜ਼ੀ ਅਤੇ ਜਰਮਨ ਵਿੱਚ ਅਨੁਵਾਦ ਕੀਤਾ ਹੈ, ਅਤੇ ਜਰਮਨ ਅਤੇ ਫ੍ਰੈਂਚ ਸਾਹਿਤ ਦਾ ਬੰਗਾਲੀ ਵਿੱਚ ਅਨੁਵਾਦ ਵੀ ਕੀਤਾ ਹੈ। ਉਸਨੇ ਕਈ ਨਿਬੰਧਾਂ ਦੀਆਂ ਕਿਤਾਬਾਂ ਵੀ ਪ੍ਰਕਾਸ਼ਤ ਕੀਤੀਆਂ ਹਨ, ਅਤੇ ਆਪਣੀ ਵਿਲੱਖਣ ਵਾਰਤਕ ਸ਼ੈਲੀ ਲਈ ਜਾਣਿਆ ਜਾਂਦਾ ਹੈ।[1]
ਦਾਸਗੁਪਤਾ ਨੇ ਵਿਸ਼ਵਭਾਰਤੀ, ਸ਼ਾਂਤੀਨੀਕੇਤਨ ਵਿਖੇ ਅਤੇ ਫਿਰ ਸੇਂਟ ਜ਼ੇਵੀਅਰਜ਼ ਕਾਲਜ, ਪ੍ਰੈਜ਼ੀਡੈਂਸੀ ਕਾਲਜ ਵਿੱਚ ਅਤੇ ਅੰਤ ਵਿੱਚ ਭਾਰਤੀ ਕਵਿਤਾ ਵਿੱਚ ਗੀਤਕਾਰੀ ਬਾਰੇ ਆਪਣੇ ਅਧਿਐਨ ਲਈ ਕਲਕੱਤਾ ਯੂਨੀਵਰਸਿਟੀ ਤੋਂ ਪੀ.ਐਚ.ਡੀ. ਦੀ ਪੜ੍ਹਾਈ ਕੀਤੀ।[1] ਉਹ ਨਿੱਕੇ ਰਸਾਲਿਆਂ ਨਾਲ ਜ਼ੋਰਦਾਰ ਢੰਗ ਨਾਲ ਜੁੜਿਆ ਹੋਇਆ ਸੀ ਅਤੇ ਜਰਮਨ ਦੀਆਂ ਮੂਲ ਰਚਨਾਵਾਂ ਦਾ ਬੰਗਾਲੀ ਵਿਚ ਅਨੁਵਾਦ ਵੀ ਕਰਦਾ ਸੀ।
ਆਪਣੀ ਪੀ.ਐਚ.ਡੀ. ਪੂਰੀ ਕਰਨ ਤੋਂ ਬਾਅਦ., ਦਾਸਗੁਪਤਾ ਨੇ ਨੂੰ ਜਾਧਵਪੁਰ ਯੂਨੀਵਰਸਿਟੀ (ਬੁੱਧਦੇਵਾ ਬੋਸ ਦੁਆਰਾ ਸਥਾਪਿਤ ਕੀਤੇ) ਤੁਲਨਾਤਮਕ ਸਾਹਿਤ ਅਤੇ ਬੰਗਾਲੀ ਵਿਭਾਗ ਵਿੱਚ 1957 ਤੋਂ ਸੰਨ 1971 ਤੱਕ ਪੜ੍ਹਾਇਆ,[1] ਬਾਅਦ ਵਿੱਚ ਉਹ ਇੱਕ ਹੰਬਲਟ ਫਾਊਂਡੇਸ਼ਨ ਫੈਲੋਸ਼ਿਪ ਵਿੱਚ ਜਰਮਨੀ ਚਲਾ ਗਿਆ।[2] 1971 ਤੋਂ, ਉਹ ਹੇਡਲਬਰਗ ਯੂਨੀਵਰਸਿਟੀ, ਜਰਮਨੀ ਦੀ ਸਾਊਥ ਏਸ਼ੀਆ ਇਨਸਟੀਚਿਊਟ ਦੀ ਫੈਕਲਟੀ ਵਿੱਚ ਪੜ੍ਹਾ ਰਿਹਾ ਹੈ। ਉਹ ਡੌਸ਼-ਇੰਡੀਸ਼ੇ ਗੈਸਲਸ਼ਚੇਟ (ਡੀ.ਆਈ.ਜੀ.) ਨਾਲ ਨੇੜਿਓਂ ਜੁੜਿਆ ਰਿਹਾ ਹੈ, ਜੋ ਕਿ ਭਾਰਤ ਅਤੇ ਜਰਮਨੀ ਵਿਚਾਲੇ ਨੇੜਲੇ ਸੰਬੰਧਾਂ ਨੂੰ ਉਤਸ਼ਾਹਤ ਕਰਨ ਲਈ ਇੱਕ ਪ੍ਰਮੁੱਖ ਸੰਸਥਾ ਹੈ।[3]
ਇੱਕ ਕਵੀ ਜਿਸ ਨੂੰ ਉਸਦੇ ਸਾਥੀ ਕਵੀਆਂ ਅਤੇ ਚਾਹਵਾਨਾਂ ਕੋਲੋਂ ਬਹੁਤ ਪ੍ਰਸ਼ੰਸਾ ਮਿਲੀ, ਉਸਦੀ ਕਵਿਤਾ ਦੋਵਾਂ ਵਿਸ਼ੇ ਅਤੇ ਤਕਨੀਕੀ ਕਾਢਾਂ ਲਈ ਜਾਣੀ ਜਾਂਦੀ ਹੈ। ਜਰਮਨ ਸਰਕਾਰ ਨੇ ਉਸ ਨੂੰ ਦੋ ਵੱਖ-ਵੱਖ ਸਭਿਆਚਾਰਾਂ ਨੂੰ ਇਕੱਠੇ ਕਰਨ ਦੇ ਯੋਗਦਾਨ ਲਈ ਗੋਏਟੇ ਇਨਾਮ ਦੇ ਕੇ ਸਨਮਾਨਿਤ ਕੀਤਾ ਹੈ।
ਦਾਸਗੁਪਤਾ ਨੂੰ ਕਈ ਪੁਰਸਕਾਰ ਅਤੇ ਸਨਮਾਨ ਮਿਲ ਚੁੱਕੇ ਹਨ ਜਿਨ੍ਹਾਂ ਵਿਚ ਕਲਕੱਤਾ ਯੂਨੀਵਰਸਿਟੀ ਤੋਂ ਸੁਧਾ ਬਾਸੂ ਪੁਰਸਕਾਰ (1983), ਜਰਮਨੀ ਦਾ ਗੋਇਟੇ ਪੁਰਸਕਾਰ (1985), ਆਨੰਦ ਪੁਰਸ਼ਕਾਰ (1985), ਪ੍ਰਵਾਸੀ ਭਾਰਤੀ ਸਨਮਾਨ (1985), ਰਬਿੰਦਰਾ ਪੁਰਸਕਾਰ (1987) ), ਸਾਹਿਤ ਅਕਾਦਮੀ ਅਵਾਰਡ (1992, ਉਸ ਦੀ ਕਵਿਤਾ ਦੀ ਕਿਤਾਬ ਮਰਾਮੀ ਕਰਤ, ਜਿਸ ਦਾ ਤਰਜਮਾ ਰਹੱਸਵਾਦੀ ਆਰਾ ਅਤੇ ਹੋਰ ਕਵਿਤਾਵਾਂ ਵਜੋਂ ਕੀਤਾ ਗਿਆ ਹੈ)[1] ਅਤੇ ਪ੍ਰਵਾਸੀ ਭਾਰਤੀ ਸਨਮਾਨ (2005) ਸ਼ਾਮਲ ਹਨ।
{{cite web}}
: Unknown parameter |dead-url=
ignored (|url-status=
suggested) (help)