ਅਵਾਨੀ ਮੋਦੀ | |
---|---|
![]() ਅਵਾਨੀ ਮੋਦੀ ਕਲੰਡਰ ਗਰਲ 2015 ਵਿੱਚ | |
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2013–ਵਰਤਮਾਨ |
ਵੈੱਬਸਾਈਟ | http://www.avanimodi.com/
ਪਿਤਾ-ਵਿਨੋਦ ਮੋਦੀ ਮਾਤਾ - ਅਲਕਾ ਮੋਦੀ |
ਅਵਾਨੀ ਮੋਦੀ ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ, ਜੋ ਭਾਰਤੀ ਫ਼ਿਲਮਾਂ ਅਤੇ ਗੁਜਰਾਤੀ ਵਿੱਚ ਨਾਟਕਾਂ ਵਿੱਚ ਜਾਣਿਆ ਪਛਾਣਿਆ ਚਿਹਰਾ ਹੈ।[1] ਇਸ ਨੇ ਆਪਣੀ ਬਾਲੀਵੁੱਡ ਅਦਾਕਾਰੀ ਜੀਵਨ ਦੀ ਸ਼ੁਰੂਆਤ ਮਧੁਰ ਭੰਡਾਰਕਰ ਦੀ ਡਰਾਮਾ ਫ਼ਿਲਮ ਕਲੰਡਰ ਗਰਲਜ ਨਾਲ ਕੀਤੀ।[2] ਜਿਸਦੀ ਪੇਸ਼ਕਾਰੀ 25 ਸਤੰਬਰ 2015 ਨੂੰ ਹੋਈ। ਇਹ ਫ਼ਿਲਮ 5 ਕੁੜੀਆਂ ਦੀ ਜੀਵਨ ਦੀ ਕਹਾਣੀ ਹੈ ਜੋ ਸਾਲ ਦੇ ਕਲੰਡਰ ਅਨੁਸਾਰ ਕੰਮ ਕਰਦੀਆਂ ਹਨ ਅਤੇ ਕਲੰਡਰ ਗਰਲਜ਼ ਅਖਵਾਉਂਦੀਆਂ ਹਨ।[3]
ਅਵਿਨੀ ਮੋਦੀ ਦਾ ਜਨਮ ਗਾਂਧੀਨਗਰ, ਗੁਜਰਾਤ ਵਿੱਚ ਹੋਇਆ। ਇਸ ਦਾ ਬਚਪਨ ਆਪਣੇ ਜਨਮ ਸਥਾਨ ਵਿੱਚ ਹੀ ਬੀਤਿਆ। ਇਸ ਨੇ ਆਪਣੀ ਬੀ.ਏ. ਦੀ ਡਿਗਰੀ ਐਚ.ਐਲ ਕਾਲਜ ਅਹਿਮਦਾਬਾਦ ਤੋਂ ਕੀਤੀ। ਇਹ ਆਪਣੇ ਕਾਲਜ ਦੇ ਸਭਿਆਚਾਰਕ ਮੇਲਿਆਂ ਵਿੱਚ ਹਿੱਸਾ ਲੈਂਦੀ ਸੀ। ਇਸਦੇ ਪਿਤਾ ਵਿਨੋਦ ਮੋਦੀ ਨੇ ਅਵਿਨੀ ਨੂੰ ਕੰਮ ਲਈ ਭਰਵਾਂ ਹੁੰਗਾਰਾ ਦਿੱਤਾ।
ਅਵਾਨੀ ਮੋਦੀ ਨੂੰ ਪਹਿਲਾਂ ਈ.ਟੀ.ਵੀ. ਦੇ ਸਥਾਨਕ ਚੈਨਲ (ਗੀਤ ਗੰਜਨ ਅਤੇ ਯੁਵਾ ਸੰਗਰਾਮ) ਵਿੱਚ ਇੱਕ ਐਂਕਰ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਉਹ ਨਾਲ-ਨਾਲ ਮਾਡਲਿੰਗ ਵੀ ਕਰ ਰਹੀ ਸੀ ਅਤੇ ਏਅਰਟੈਲ ਅਤੇ ਹੋਰ ਬ੍ਰਾਂਡਾਂ ਵਰਗੀਆਂ ਮਸ਼ਹੂਰੀਆਂ 'ਚ ਵੀ ਕਰ ਰਹੀ ਸੀ। ਉਸ ਨੇ ਸੋਨੀ ਟੀ.ਵੀ ਅਤੇ ਜ਼ੀ ਟੀ.ਵੀ 'ਤੇ ਟੀ.ਵੀ ਸੀਰੀਅਲਾਂ ਵਿੱਚ ਭੂਮਿਕਾਵਾਂ ਨਿਭਾਈਆਂ ਅਤੇ ਅਲਤਾਫ ਰਾਜਾ ਦੁਆਰਾ ਇੱਕ ਵੀਡੀਓ ਵਿੱਚ ਉਸ ਨੂੰ ਦਿਖਾਇਆ ਗਿਆ। ਉਸ ਨੇ ਆਪਣੀ ਪਹਿਲੀ ਤਾਮਿਲ ਫਿਲਮ ਨਾਨ ਰਾਜਾਵਾਗਾ ਪੋਗੀਰੇਨ ਨਾਮੀ ਫਿਲਮ ਵਿੱਚ ਡੈਬਿਊ ਕੀਤਾ ਜਿਸ ਵਿੱਚ ਉਸ ਨੂੰ ਨਕੁਲ ਕੁਮਾਰ ਦੇ ਨਾਲ ਕੰਮ ਮਿਲਿਆ ਸੀ। ਕੁਝ ਭਾਰਤੀ ਫਿਲਮਾਂ ਤੋਂ ਇਲਾਵਾ ਉਸ ਨੇ ਗੁਲਾਬ ਨਾਮ ਦੀ ਇੱਕ ਅੰਤਰ-ਰਾਸ਼ਟਰੀ ਸ਼ਾਰਟ ਫ਼ਿਲਮ ਵੀ ਕੀਤੀ ਹੈ, ਜਿਸ ਨੇ ਕੈਨੇਡਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸਰਬੋਤਮ ਫਿਲਮ ਦਾ ਪੁਰਸਕਾਰ ਜਿੱਤਿਆ।
ਉਸ ਨੇ ਮਧੁਰ ਭੰਡਾਰਕਰ ਦੀ 2015 ਵਿੱਚ ਆਈ ਫਿਲਮ 'ਕੈਲੰਡਰ ਗਰਲਜ਼' ਵਿੱਚ ਨਾਜ਼ਨੀਨ ਮਲਿਕ ਦੀ ਭੂਮਿਕਾ ਨਿਭਾਈ ਸੀ। ਫ਼ਿਲਮ ਵਿੱਚ ਭਾਰਤ ਦੇ ਵੱਖ-ਵੱਖ ਖੇਤਰਾਂ ਦੀਆਂ ਪੰਜ ਲੜਕੀਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਕਾਰੀ ਸਾਲਾਨਾ ਕੈਲੰਡਰ ਲਈ ਪੇਸ਼ ਕਰਨ ਲਈ ਚੁਣਿਆ ਗਿਆ ਜੋ ਕਿ ਕਾਰੋਬਾਰੀ ਕਲਾਕਾਰ ਰਿਸ਼ਭ ਕੁਕਰੇਜਾ ਅਤੇ ਉਸ ਦੇ ਫੋਟੋਗ੍ਰਾਫਰ ਮਿੱਤਰ ਟਿੰਮੀ ਸੇਨ ਵਿਚਕਾਰ ਇੱਕ ਸਾਂਝਾ ਯਤਨ ਹੈ।[4]
ਸਾਲ | ਫ਼ਿਲਮ | ਭੂਮਿਕਾ | ਭਾਸ਼ਾ |
---|---|---|---|
2013 | ਨਾਮ ਰਾਜਾਵੇਗਾ ਪੋਗਰੀਅਨ | ਰੀਮਾ | ਤਮਿਲ |
2014 | ਗੁਲਾਬੀ | ਗੁਲਾਬੀ | ਤੇਲਗੂ |
2015 | ਸਰਵੇਸ਼ਵਰ | ਤੇਲਗੂ | |
2015 | ਸਟ੍ਰਾਬਰੀ(ਫਿਲਮ) | ਤਮਿਲ | |
2015 | ਕਲੰਡਰ ਗਰਲਜ਼ | ਨਾਜ਼ੀਨ ਮਲਿਕ | ਹਿੰਦੀ |
2016 | ਕੈਰੀ ਓਨ ਕੇਸਰ | ਐਨੀ | ਗੁਜਰਾਤੀ |
{{cite web}}
: Italic or bold markup not allowed in: |publisher=
(help).